ਅਬੋਹਰ (ਸੁਨੀਲ)- ਨਗਰ ਥਾਣਾ ਨੰ. 1 ਦੇ ਮੁਖੀ ਪਰਮਜੀਤ ਕੁਮਾਰ, ਸਹਾਇਕ ਸਬ-ਇੰਸਪੈਕਟਰ ਗੁਰਨਾਮ ਸਿੰਘ, ਸਹਾਇਕ ਸਬ-ਇੰਸਪੈਕਟਰ ਹੰਸਰਾਜ ਨੇ ਸੀਨੀਅਰ ਜੱਜ ਅਮਰੀਸ਼ ਕੁਮਾਰ ਦੀ ਅਦਾਲਤ ਤੋਂ ਹੱਤਿਆ ਤੇ ਹੋਰ ਮਾਮਲੇ ਵਿਚ ਅੰਮ੍ਰਿਤਪਾਲ ਸਿੰਘ, ਜੋ ਬਠਿੰਡਾ ਜੇਲ ਵਿਚ ਬੰਦ ਸੀ, ਨੂੰ ਪ੍ਰੋਡਕਸ਼ਨ ਵਾਰੰਟ ’ਤੇ ਲੈ ਕੇ ਆਏ ਸਨ। ਤਿੰਨ ਦਿਨ ਦੇ ਪੁਲਸ ਰਿਮਾਂਡ ਤੋਂ ਬਾਅਦ ਦੋਸ਼ੀ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿਥੋਂ ਮਾਣਯੋਗ ਜੱਜ ਨੇ ਉਨ੍ਹਾਂ ਨੂੰ ਜੇਲ ਭੇਜ ਦੇਣ ਦੇ ਹੁਕਮ ਜਾਰੀ ਕੀਤੇ। ਰਿਮਾਂਡ ਦੌਰਾਨ ਅੰਮ੍ਰਿਤਪਾਲ ਸਿੰਘ ਪੁੱਤਰ ਬਲਜੀਤ ਸਿੰਘ ਵਾਸੀ ਕੰਧਵਾਲਾ ਰੋਡ ਨਵੀਂ ਆਬਾਦੀ ਗਲੀ ਨੰ. 9 ਨੇ ਦੱਸਿਆ ਕਿ ਉਸ ਨੂੰ ਭਜਾਉਣ ਵਿਚ ਤਿੰਨ ਲੋਕਾਂ ਨੇ ਉਸ ਦਾ ਸਹਿਯੋਗ ਕੀਤਾ ਸੀ ਜਿਨ੍ਹਾਂ ਦੇ ਉਸ ਨੇ ਨਾਂ ਵੀ ਦੱਸੇ।
25 ਗ੍ਰਾਮ ਹੈਰੋਇਨ ਸਮੇਤ ਇਕ ਕਾਬੂ
NEXT STORY