ਅੰਮ੍ਰਿਤਸਰ (ਸੁਮਿਤ) : ਨਸ਼ੇ ਦੇ ਦੈਂਤ ਨੇ ਜਿੱਥੇ ਪੰਜਾਬ ਦੇ ਕਈ ਪਰਿਵਾਰ ਖੋਖਲੇ ਕਰ ਦਿੱਤੇ ਹਨ, ਉਥੇ ਹੀ ਕੋਰੋਨਾ ਮਹਾਮਾਰੀ ਕਾਰਣ ਵੀ ਲੋਕ ਕੱਖੋਂ ਹੌਲੇ ਹੋ ਗਏ ਹਨ। ਅਜਿਹਾ ਹੀ ਇਕ ਮਾਮਲਾ ਅੰਮ੍ਰਿਤਸਰ ਦਾ ਸਾਹਮਣੇ ਆਇਆ ਹੈ, ਜਿੱਥੇ ਦੋ ਸਕੇ ਭਰਾਵਾਂ ਨੇ ਖ਼ੁਦਕੁਸ਼ੀ ਕਰ ਲਈ। ਦਰਅਸਲ ਦੋਵੇਂ ਭਰਾ ਨਸ਼ਾ ਕਰਨ ਦੇ ਆਦੀ ਸਨ ਅਤੇ ਕੋਰੋਨਾ ਮਹਾਮਾਰੀ ਕਾਰਣ ਦੋਵਾਂ ਦੀ ਨੌਕਰੀ ਵੀ ਚਲੀ ਗਈ ਸੀ। ਮੌਜੂਦਾ ਸਮੇਂ ਵਿਚ ਵੀ ਦੋਵਾਂ ਨੂੰ ਕੰਮ ਨਹੀਂ ਸੀ ਮਿਲ ਰਿਹਾ, ਇਸੇ ਤੋਂ ਦੁਖੀ ਹੋ ਕੇ ਦੋਵੇਂ ਅਕਸਰ ਨਸ਼ੇ ਵਿਚ ਰਹਿੰਦੇ ਸਨ।
ਇਹ ਵੀ ਪੜ੍ਹੋ : ਅੰਮ੍ਰਿਤਸਰ 'ਚ 3 ਸਾਲਾ ਬੱਚੇ 'ਤੇ ਮਾਂ ਦਾ ਤਸ਼ੱਦਦ, ਰੂਹ ਕੰਬਾਅ ਦੇਵੇਗੀ ਇਹ ਵੀਡੀਓ
ਇਸ ਦੌਰਾਨ ਬੀਤੀ ਰਾਤ ਦੋਵਾਂ ਨੇ ਨਸ਼ਾ ਕਰਕੇ ਆਤਮਹੱਤਿਆ ਕਰ ਲਈ। ਰੋ-ਰੋ ਬੇਹਾਲ ਹੋਏ ਮ੍ਰਿਤਕ ਦੇ ਪਰਿਵਾਰ ਨੇ ਇਸ ਲਈ ਕੋਰੋਨਾ ਮਹਾਮਾਰੀ ਅਤੇ ਨਸ਼ੇ ਨੂੰ ਜ਼ਿੰਮੇਵਾਰ ਦੱਸਿਆ ਹੈ। ਰੋ-ਰੋ ਬੇਹਾਲ ਹੋਏ ਮ੍ਰਿਤਕ ਦੇ ਪਿਤਾ ਗੋਵਰਧਨ ਦੇ ਹੰਝੂ ਰੋਕਿਆ ਨਹੀਂ ਸੀ ਰੁੱਕ ਰਹੇ। ਮ੍ਰਿਤਕ ਦੇ ਪਿਤਾ ਨੇ ਕਿਹਾ ਕਿ ਉਸ ਦਾ ਆਖਰੀ ਸਹਾਰਾ ਵੀ ਟੁੱਟ ਗਿਆ ਹੈ।
ਇਹ ਵੀ ਪੜ੍ਹੋ : 'ਆਸਕ ਦਿ ਕੈਪਟਨ' 'ਚ ਮੁੱਖ ਮੰਤਰੀ ਨੇ ਪੜ੍ਹੀ ਸ਼ਿਕਾਇਤ, ਡਿਪਰੈਸ਼ਨ 'ਚ ਗਈ ਬੱਚੀ ਦੇ ਪਿਤਾ ਨੇ ਮੰਗੀ ਕਾਰਵਾਈ
ਪੰਜਾਬ ਸਰਕਾਰ ਸਾਰਿਆਂ ਦੇ ਸਿਰ 'ਤੇ ਛੱਤ ਦਾ ਸੁਫ਼ਨਾ ਕਰ ਰਹੀ ਹੈ ਸਾਕਾਰ : ਸਰਕਾਰੀਆ
NEXT STORY