ਅੰਮ੍ਰਿਤਸਰ - ਅੰਮ੍ਰਿਤਸਰ ਦੇ ਰਹਿਣ ਵਾਲੇ ਸੇਵਾ ਮੁਕਤ ਰੇਲਵੇ ਅਧਿਕਾਰੀ ਬੇਅੰਤ ਸਿੰਘ ਨੇ ਇਕ ਅਨੋਖੀ ਕਾਰ ਤਿਆਰ ਕਰਵਾਈ ਹੈ। ਉਨ੍ਹਾਂ ਨੇ ਇਹ ਕਾਰ ਮਕੈਨਿਕ ਦਲਜੀਤ ਸਿੰਘ ਦੀ ਮਦਦ ਨਾਲ ਉਨ੍ਹਾਂ ਨੇ ਇਕ ਬੈਟਰੀ ਨਾਲ ਚੱਲਣ ਵਾਲੀ ਕਾਰ ਬਣਾਈ ਹੈ। ਜਗਬਾਣੀ ਨਾਲ ਗੱਲਬਾਤ ਕਰਦਿਆ ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਅੰਮ੍ਰਿਤਸਰ 'ਚ ਈ. ਰਿਕਸ਼ਾ ਦੇਖ ਕੇ ਇਹ ਆਈਡੀਆ ਮਿਲਿਆ। ਉਨ੍ਹਾਂ ਕਿਹਾ ਕਿ ਇਸ ਕਾਰ ਦੀ ਅੰਦਰੂਨੀ ਮਸ਼ੀਨਰੀ ਈ. ਰਿਕਸ਼ਾ ਦੀ ਇਕ ਕਾਪੀ ਹੈ ਤੇ ਕਾਰ 'ਚ ਚਾਰ ਬੈਟਰੀਆਂ ਲੱਗੀਆਂ ਹੋਈਆ ਹਨ, ਜੋ ਇਕ ਵਾਰ ਚਾਰਜ ਕਰਨ 'ਤੇ 40 ਕਿਲੋਮੀਟਰ ਦੀ ਰਫਤਾਰ ਨਾਲ 80 ਤੋਂ 100 ਕਿਲੋਮੀਟਰ ਚਲਦੀ ਹੈ। ਉਨ੍ਹਾਂ ਦੱਸਿਆ ਕਿ ਇਸ ਕਾਰ ਨੂੰ ਬਣਾਉਣ ਲਈ ਤਕਰੀਬਨ 1 ਲੱਖ 75 ਹਜ਼ਾਰ ਰੁਪਏ ਖਰਚ ਹੋਏ ਹਨ। ਇਸ ਕਾਰ ਦੀ ਖਾਸੀਅਤ ਬਾਰੇ ਜਾਣਕਾਰੀ ਦਿੰਦਿਆ ਉਨ੍ਹਾਂ ਦੱਸਿਆ ਕਿ ਇਸ ਕਾਰ ਦਾ ਭਾਰ ਬਹੁਤ ਘੱਟ ਹੈ ਤੇ ਚਾਰ ਵਿਅਕਤੀ ਇਸ 'ਚ ਆਰਾਮ ਨਾਲ ਬੈਠ ਸਕਦੇ ਹਨ ਤੇ ਇਸ ਨਾਲ ਪ੍ਰਦੂਸ਼ਨ ਵੀ ਨਹੀਂ ਫੈਲਦਾ। ਉੱਥੇ ਹੀ ਇਸ ਕਾਰ ਨੂੰ ਤਿਆਰ ਕਰਨ ਵਾਲੇ ਮਕੈਨਿਕ ਦਲਜੀਤ ਸਿੰਘ ਭੋਲਾ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਕਾਰ ਨੂੰ ਬਣਾਉਣ ਲਈ ਡੇਢ ਦੋ ਮਹੀਨੇ ਦਾ ਸਮਾਂ ਲੱਗਾ ਹੈ। ਉਨ੍ਹਾਂ ਦੱਸਿਆ ਕਿ ਕਾਰ 'ਚ ਬੁਲਟ ਦੇ ਟਾਇਰ ਲੱਗੇ ਹੋਏ ਹਨ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਉਹ ਅਜਿਹੀਆਂ ਹੋਰ ਕਾਰਾਂ ਵੀ ਤਿਆਰ ਕਰਨਗੇ ਤੇ ਨਵੀਂ ਕਾਰ ਦੀ ਛੱਤ 'ਤੇ ਸ਼ੋਲਰ ਸਿਸਟਮ ਵੀ ਲਗਾਇਆ ਜਾਵੇਗਾ, ਜਿਸ ਨਾਲ ਇਸ ਕਾਰ ਨੂੰ ਚਾਰਜ ਕਰਨ ਦੀ ਜ਼ਰੂਰਤ ਨਹੀਂ ਪਵੇਗੀ।
2 ਕਾਰਾਂ ਦੀ ਟੱਕਰ 'ਚ 7 ਫੱਟੜ
NEXT STORY