ਅੰਮ੍ਰਿਤਸਰ (ਜਸ਼ਨ) : ਪਾਕਿਸਤਾਨ ਤੋਂ ਕਰੀਬ 275 ਯਾਤਰੀਆਂ ਦਾ ਇਕ ਜਥਾ ਭਾਰਤ ਵਿਚ ਮੁਹੱਬਤ ਦਾ ਪੈਗਾਮ ਲੈ ਕੇ ਆਇਆ ਹੈ ਪਰ ਉਨ੍ਹਾਂ ਨੂੰ ਰੇਲਵੇ ਦੀ ਢਿੱਲੀ ਕਾਰਜ ਪ੍ਰਣਾਲੀ ਤੋਂ ਪ੍ਰੇਸ਼ਾਨ ਹੋਣਾ ਪਿਆ ਕਿਉਂਕਿ ਰੇਲ ਅਧਿਕਾਰੀਆਂ ਨੇ ਯਾਤਰੀਆਂ ਨੂੰ ਕਿਸੇ ਹੋਟਲ ਵਿਚ ਠਹਿਰਾਉਣ ਦੀ ਬਜਾਏ ਸ਼ਤਾਬਦੀ ਐਕਸਪ੍ਰੈੱਸ ਵਿਚ ਹੀ ਰਾਤ ਗੁਜ਼ਾਰਨ ਨੂੰ ਕਿਹਾ। ਇਸਨੂੰ ਲੈ ਕੇ ਯਾਤਰੀਆਂ ਨੇ ਕਾਫੀ ਨਾਰਾਜ਼ਗੀ ਜਤਾਈ।
ਜਾਣਕਾਰੀ ਅਨੁਸਾਰ ਯਾਤਰੀ ਪਾਕਿਸਤਾਨ ਤੋਂ ਅਜਮੇਰ ਸ਼ਰੀਫ ਵਿਚ ਨਤਮਸਤਕ ਹੋਣ ਲਈ ਵੀਰਵਾਰ ਦੇਰ ਸ਼ਾਮ ਨੂੰ ਅੰਮ੍ਰਿਤਸਰ ਰੇਲਵੇ ਸਟੇਸ਼ਨ ਪਹੁੰਚੇ। ਜਿਥੇ ਟਾਟਾ ਮੂਰੀ ਰੇਲਗੱਡੀ ਰਾਹੀਂ ਪਹਿਲਾਂ ਦਿੱਲੀ ਜਾਣਾ ਸੀ ਤੇ ਫਿਰ ਅਜਮੇਰ ਸ਼ਰੀਫ। ਇਸ ਲਈ ਰੇਲਵੇ ਤੋਂ 3 ਏ. ਸੀ. ਕੋਚਾਂ ਦੀ ਮੰਗ ਕੀਤੀ ਗਈ ਸੀ ਪਰ ਰੇਲਵੇ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਟਾਟਾ ਮੂਰੀ ਵਿਚ ਸਲੀਪਰ ਕੋਚ ਉਪਲੱਬਧ ਕਰਵਾ ਦਿੱਤਾ, ਜਿਸ 'ਤੇ ਯਾਤਰੀਆਂ ਨੇ ਨਰਾਜ਼ਗੀ ਜਤਾਈ। ਉਥੇ ਹੀ ਨਿਯਮਾਂ ਅਨੁਸਾਰ ਵਿਦੇਸ਼ੀ ਯਾਤਰੀਆਂ ਨੂੰ ਰਾਤ ਨੂੰ ਹੋਟਲ ਵਿਚ ਠਹਿਰਾਉਣਾ ਚਾਹੀਦਾ ਸੀ ਪਰ ਉਨ੍ਹਾਂ ਨੂੰ ਪਲੇਟਫਾਰਮ ਨੰਬਰ 1 'ਤੇ ਲੱਗੀ ਸ਼ਤਾਬਦੀ ਟਰੇਨ ਵਿਚ ਹੀ ਰਾਤ ਗੁਜ਼ਾਰਨ ਲਈ ਠਹਿਰਾਅ ਦਿੱਤਾ ਗਿਆ। ਮੁਜ਼ੱਫਰਾਬਾਦ (ਪਾਕਿ ਕਸ਼ਮੀਰ) ਤੋਂ ਆਏ ਨਜੀਰ ਮੀਰ ਨੇ ਕਿਹਾ ਕਿ ਅਸੀਂ ਤਾਂ ਦੋਵਾਂ ਦੇਸ਼ਾਂ ਲਈ ਮੁਹੱਬਤ ਦਾ ਪੈਗਾਮ ਲੈ ਕੇ ਆਏ ਸੀ ਪਰ ਇਥੇ ਸਾਨੂੰ ਪ੍ਰੇਸ਼ਾਨੀ ਝੱਲਣੀ ਪਈ। ਉਨ੍ਹਾਂ ਦੱਸਿਆ ਕਿ ਸਵੇਰੇ ਯਾਤਰੀਆਂ ਨੂੰ ਸ਼ਤਾਬਦੀ ਰਾਹੀਂ ਦਿੱਲੀ ਭੇਜਿਆ ਜਾਵੇਗਾ। ਇਸੇ ਦੌਰਾਨ ਸਿਵਲ ਲਾਈਨ ਤੇ ਰੇਲਵੇ ਪੁਲਸ ਨੇ ਯਾਤਰੀਆਂ ਨੂੰ ਸੁਰੱਖਿਆ ਮੁਹੱਈਆ ਕਰਵਾਈ।
ਪਟਿਆਲਾ ਹੈਰੀਟੇਜ ਫੈਸਟੀਵਲ-2020, ਸ਼ਾਹੀ ਸ਼ਹਿਰ ਦੀਆਂ ਸੜਕਾਂ 'ਤੇ ਦੌੜੀਆਂ 1932 ਮਾਡਲ ਦੀਆਂ ਕਾਰਾਂ
NEXT STORY