ਅੰਮ੍ਰਿਤਸਰ (ਗੁਰਪ੍ਰੀਤ) : ਪਿੰਡ ਹਰਸ਼ਾ ਛੀਨਾ ਚ ਕਿਰਾਏ 'ਤੇ ਦਿੱਤੀਆਂ ਦੁਕਾਨਾਂ ਨੂੰ ਲੈ ਕੇ ਦੋ ਧਿਰਾਂ 'ਚ ਵਿਵਾਦ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਕਿਰਾਏਦਾਰ ਵਲੋਂ ਦੁਕਾਨ ਮਾਲਕਣ 'ਤੇ ਪੁਲਸ ਕਰਾਵਾਈ ਤੋਂ ਪ੍ਰੇਸ਼ਾਨ ਪਿੰਡ ਵਾਸੀਆਂ ਨੇ ਰੋਸ ਵਿਖਾਵਾ ਕਰਦਿਆਂ ਪਿੰਡ ਦੇ ਕਾਂਗਰਸੀ ਸਰਪੰਚ 'ਚ ਵੀ ਧੱਕੇਸ਼ਾਹੀ ਦੇ ਦੋਸ਼ ਲਗਾਏ। ਦਰਅਸਲ, ਮਨਜੀਤ ਕੌਰ ਨਾਂ ਦੀ ਔਰਤ ਦੀਆਂ ਦੁਕਾਨਾਂ 'ਚ ਅਮੁਲ ਦੁੱਧ ਦੀ ਡੇਅਰੀ ਬ੍ਰਾਂਚ ਸੀ ਪਰ ਕੰਪਨੀ ਦੇ ਕਰਿੰਦੇ ਗੁਰਕੀਰਤ 'ਤੇ ਨਕਲੀ ਦੁੱਧ ਵੇਚਣ ਦਾ ਦੋਸ਼ ਲਾਉਂਦੇ ਹੋਏ ਕੰਪਨੀ ਨੇ 13 ਕਿਲੋਂ ਨਕਲੀ ਦੁੱਧ ਬਰਾਮਦ ਕਰਦਿਆਂ ਇਹ ਬ੍ਰਾਂਚ ਬੰਦ ਕਰ ਦਿੱਤੀ ਸੀ, ਜਿਸ ਤੋਂ ਬਾਅਦ ਮਨਜੀਤ ਕੌਰ ਨੇ ਦੁਕਾਨਾਂ ਨੂੰ ਤਾਲਾ ਲਗਾ ਦਿੱਤਾ। ਉਸਦਾ ਦੋਸ਼ ਹੈ ਕਿ ਗੁਰਕੀਰਤ ਤੇ ਪਿੰਡ ਦਾ ਸਰਪੰਚ ਉਸਦੀਆਂ ਦੁਕਾਨਾਂ 'ਤੇ ਧੱਕੇ ਨਾਲ ਕਬਜ਼ਾ ਕਰਨਾ ਚਾਹੁੰਦੇ ਹਨ ਜਦਕਿ ਦੂਜੇ ਪਾਸੇ ਗੁਰਕੀਰਤ ਸਿੰਘ ਦਾ ਕਹਿਣਾ ਹੈ ਕਿ ਉਸਨੂੰ ਬਿਨਾਂ 2 ਮਹੀਨੇ ਦਾ ਨੋਟਿਸ ਦਿੱਤੇ ਦੁਕਾਨਾਂ ਖਾਲੀ ਕਰਵਾ ਲਈਆਂ ਗਈਆਂ। ਉਸਨੇ ਕੰਪਨੀ ਦੇ ਛਾਪੇ ਤੇ ਨਕਲੀ ਦੁੱਧ ਹੋਣ ਦੀ ਗੱਲ ਨੂੰ ਵੀ ਗਲਤ ਦੱਸਿਆ।
ਅਣਪਛਾਤੇ ਚੋਰਾਂ ਨੇ ਮਕਾਨ ਤੇ ਦੁਕਾਨ ਨੂੰ ਲਾਈ ਸੰਨ੍ਹ, ਕੀਮਤੀ ਸਾਮਾਨ ਉਡਾਇਆ
NEXT STORY