ਅੰਮ੍ਰਿਤਸਰ (ਨਿਤਿਨ)-ਸਥਾਨਕ ਹੋਟਲ ’ਚ ਆਯੋਜਿਤ ਇਕ ਪ੍ਰੋਗਰਾਮ ’ਚ ਫੁਲਕਾਰੀ ਗਰੁੱਪ ਦੇ ਮੈਂਬਰਾਂ ਨੂੰ ਹੈਪੀ ਥੈਰੇਪੀ ਦੇਣ ਪਹੁੰਚੀ ਅਨੂ ਮੇਨਨ ਨੇ ਰੋਜ਼ਾਨਾ ਦੇ ਕੁਝ ਪਹਿਲੂਆਂ ’ਤੇ ਚਾਨਣਾ ਪਾਉਂਦਿਆਂ ਉਨ੍ਹਾਂ ਨੂੰ ਕਾਮੇਡੀ ਜ਼ਰੀਏ ਇਸ ਤਰ੍ਹਾਂ ਪੇਸ਼ ਕੀਤਾ ਕਿ ਹਾਸੇ ਨਾਲ ਸਾਰਾ ਹਾਲ ਗੂੰਜ ਉੱਠਿਆ। ਨਗਰ ਨਿਗਮ ਦੇ ਨੇਤਾ, ਵਿਰੋਧੀ ਧਡ਼ਾ ਤੇ ਫੁਲਕਾਰੀ ਗਰੁੱਪ ਦੀ ਪ੍ਰਧਾਨ ਅਤੇ ਕੌਂਸਲਰ ਸੰਧਿਆ ਸਿੱਕਾ ਦੀ ਪ੍ਰਧਾਨਗੀ ’ਚ ਇਹ ਪਹਿਲਾ ਪ੍ਰੋਗਰਾਮ ਆਯੋਜਿਤ ਕੀਤਾ ਗਿਆ, ਜਿਸ ਨੂੰ ਸੰਬੋਧਨ ਕਰਨ ਪਹੁੰਚੀ ਅਨੂ ਮੇਨਨ ਨੇ ਦੱਸਿਆ ਦੀ ਜ਼ਿੰਦਗੀ ’ਚ ਹੱਸਣਾ ਬਹੁਤ ਜ਼ਰੂਰੀ ਹੈ ਤੇ ਹਾਸਾ ਇਕ ਬੈਸਟ ਥੈਰੇਪੀ ਹੈ, ਜਿਸ ਨੂੰ ਲੈਣਾ ਅਜੋਕੇ ਸਮੇਂ ਦੀ ਲੋੜ ਬਣ ਗਿਆ ਹੈ। ਕਿਸੇ ਵੀ ਤਰ੍ਹਾਂ ਦੀ ਦਵਾਈ ਖਾਣ ਦੀ ਜਗ੍ਹਾ ਜੇਕਰ ਰੋਜ਼ਾਨਾ ਅੱਧਾ ਘੰਟਾ ਵੀ ਹੱਸਿਆ ਜਾਵੇ ਤਾਂ ਸਰੀਰਕ ਤੇ ਮਾਨਸਿਕ ਰੂਪ ਦੀਆਂ ਅੱਧੀਆਂ ਬੀਮਾਰੀਆਂ ਇੰਝ ਹੀ ਦੂਰ ਹੋ ਜਾਣ। ਫੁਲਕਾਰੀ ਗਰੁੱਪ ਵੱਲੋਂ ਆਯੋਜਿਤ ਕੀਤਾ ਗਿਆ ਇਹ ਈਵੈਂਟ ਇਸ ਨਵੇਂ ਵਿੱਤੀ ਵਰ੍ਹੇ ਦਾ ਪਹਿਲਾ ਪ੍ਰੋਗਰਾਮ ਸੀ। ਫੁਲਕਾਰੀ ਗਰੁੱਪ ਦੀ ਮੈਂਬਰ ਇੰਦੂ ਅਰੋਡ਼ਾ ਨੇ ਦੱਸਿਆ ਕਿ ਫੁਲਕਾਰੀ ਗਰੁੱਪ ਪੂਰਾ ਸਾਲ ਕੁਝ ਨਾ ਕੁਝ ਈਵੈਂਟ ਕਰਦਾ ਰਹਿੰਦਾ ਹੈ, ਜਿਸ ਨਾਲ ਆਮ ਲੋਕਾਂ ਨੂੰ ਜਾਗਰੂਕਤਾ ਮਿਲਦੀ ਰਹੇ।
ਸਿਵਲ ਸਰਜਨ ਦਫ਼ਤਰ ’ਚ ਚੋਰਾਂ ਨੇ ਲਾਈ ਸੰਨ੍ਹ
NEXT STORY