ਅੰਮ੍ਰਿਤਸਰ, (ਮਹਿੰਦਰ,ਸੁਮਿਤ ਖੰਨਾ)—ਲੋਕਲ ਬਾਡੀਜ਼ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਗੁਰਬਚਨ ਦੇ ਨਾਂ ਉਨ੍ਹਾਂ ਦੇ ਪੀ. ਏ. ਭੁਪਿੰਦਰ ਸਿੰਘ ਨੂੰ ਪੱਤਰ ਸੌਂਪ ਕੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਨ੍ਹਾਂ ਦੇ ਬੇਟੇ ਸਾਬਕਾ ਡਿਪਟੀ ਸੀ. ਐੱਮ. ਸੁਖਬੀਰ ਬਾਦਲ ਨੂੰ ਪੰਥ 'ਚੋਂ ਬਰਖਾਸਤ ਕਰਨ ਦੀ ਅਪੀਲ ਕੀਤੀ ਹੈ। ਸ੍ਰੀ ਅਕਾਲ ਤਖਤ ਦੇ ਜਥੇਦਾਰ ਨੇ ਲਿਖੇ ਪੱਤਰ ਵਿਚ ਸਿੱਧੂ ਨੇ ਅਕਾਲੀ-ਭਾਜਪਾ ਗਠਜੋੜ ਦੀ ਸਾਬਕਾ ਸਰਕਾਰ ਦੇ ਕਾਰਜਕਾਲ ਦੌਰਾਨ ਪੰਜਾਬ ਰਾਜ ਵਿਚ ਕਈ ਥਾਵਾਂ 'ਤੇ ਸ੍ਰੀ ਗੁਰੂ ਗ੍ਰੰਥ ਦੀ ਬੇਅਦਬੀ ਕੀਤੇ ਜਾਣ ਦੇ ਕਈ ਮਾਮਲੇ ਸਾਹਮਣੇ ਆਉਣ ਅਤੇ ਬਰਗਾੜੀ ਕਾਂਡ ਵਿਚ ਹੋਏ ਗੋਲੀਕਾਂਡ ਵਿਚ ਬਾਪ-ਬੇਟੇ ਬਾਦਲਾਂ ਨੂੰ ਪੂਰੀ ਤਰ੍ਹਾਂ ਨਾਲ ਜ਼ਿੰਮੇਵਾਰ ਠਹਿਰਾਇਆ ਹੈ।
ਸਿੱਖ ਕੌਮ ਨੂੰ ਧਾਰਮਿਕ ਠੇਸ ਪਹੁੰਚਾ ਕੇ ਕੀਤੀ ਵੋਟ ਬੈਂਕ ਦੀ ਰਾਜਨੀਤੀ-ਸ੍ਰੀ ਅਕਾਲ ਤਖਤ ਦੇ ਜਥੇਦਾਰ ਨੂੰ ਲਿਖੇ ਪੱਤਰ ਵਿਚ ਸਿੱਧੂ ਨੇ ਕਿਹਾ ਹੈ ਕਿ ਸਾਬਕਾ ਸੀ. ਐੱਮ. ਤੇ ਸਾਬਕਾ ਡਿਪਟੀ ਸੀ. ਐੱਮ. ਦੋਵੇਂ ਬਾਪ-ਬੇਟੇ ਬਾਦਲ ਬਾਪਆਪਣੇ ਕਾਰਜਕਾਲ ਦੇ ਦੌਰਾਨ ਸਾਰੀ ਸਿੱਖ ਕੌਮ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਂਦੇ ਹੋਏ ਡੇਰਾ ਸਿਰਸਾ ਵਿਚ ਜਾ ਕੇ ਆਪਣੇ ਨਿੱਜੀ ਸਵਾਰਥਾਂ ਦੀ ਪੂਰਤੀ ਲਈ ਵੋਟ ਬੈਂਕ ਦੀ ਰਾਜਨੀਤੀ ਹੀ ਕਰਦੇ ਰਹੇ ਹਨ।
10 ਸਾਲਾਂ 'ਚ ਬਾਦਲ ਸਰਕਾਰ ਨੇ ਐੱਫ. ਆਈ. ਆਰ. ਦੀ ਜਾਂਚ ਤੱਕ ਨਹੀਂ ਕਰਵਾਈ-ਸਿੱਧੂ ਨੇ ਕਿਹਾ ਕਿ 2007 ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਦਾ ਸਵਾਂਗ ਰਚਣ ਵਾਲੇ ਇਸ ਕਥਿਤ ਬਾਬੇ ਵਿਰੁੱਧ ਪੰਜਾਬ ਪੁਲਸ ਨੇ ਬਠਿੰਡਾ ਵਿਚ ਐੱਫ. ਆਈ. ਆਰ. ਵੀ ਦਰਜ ਕੀਤੀ ਸੀ ਪਰ ਬਾਦਲਾਂ ਨੇ ਆਪਣੇ 10 ਸਾਲਾਂ ਦੀ ਸਰਕਾਰ ਦੇ ਦੌਰਾਨ ਇਸ ਐੱਫ. ਆਈ. ਆਰ. ਦੀ ਨਾ ਹੀ ਜਾਂਚ ਹੀ ਪੂਰੀ ਹੋਣ ਦਿੱਤੀ ਅਤੇ ਨਾ ਹੀ ਪੁਲਸ ਨੇ ਅਦਾਲਤ ਵਿਚ ਕੋਈ ਚਾਰਜਸ਼ੀਟ (ਚਲਾਨ) ਹੀ ਪੇਸ਼ ਕੀਤਾ ਸੀ।
ਡੇਰੇ ਦੀ ਮਦਦ ਨਾਲ ਹਰਸਿਮਰਤ ਨੂੰ ਦੁਆਈ ਜਿੱਤ-ਸਿੱਧੂ ਨੇ ਦੱਸਿਆ ਕਿ ਡੇਰੇ ਦੇ ਕਥਿਤ ਬਾਬੇ ਵਿਰੁੱਧ ਕਾਨੂੰਨੀ ਕਾਰਵਾਈ ਕਰਵਾਉਣ ਦੀ ਬਜਾਏ ਉਲਟਾ ਲੋਕ ਸਭਾ ਚੋਣਾਂ ਦੇ ਦੌਰਾਨ ਡੇਰੇ ਦੀ ਸੰਗਤ ਦੀ ਮਦਦ ਨਾਲ ਹਰਸਿਮਰਤ ਕੌਰ ਬਾਦਲ ਨੂੰ ਬਠਿੰਡਾ ਵਿਚ ਜਿੱਤ ਦੁਆਈ ਸੀ, ਜਿਸ ਤੋਂ ਬਾਅਦ 2012 ਵਿਚ ਹੋਈਆ ਵਿਧਾਨ ਸਭਾ ਚੋਣਾਂ ਤੋਂ ਕੁਝ ਦਿਨ ਪਹਿਲਾਂ ਡੇਰੇ ਦੇ ਕਥਿਤ ਬਾਬੇ ਵਿਰੁੱਧ ਦਰਜ ਐੱਫ. ਆਈ. ਆਰ. ਸਰਕਾਰ ਵਲੋਂ ਰੱਦ ਕਰਨ ਦੀ ਮੰਗ ਕਰਵਾ ਕੇ ਬਾਪ-ਬੇਟੇ ਬਾਦਲਾਂ ਨੇ ਘਿਨੌਣੀ ਹਰਕਤ ਕੀਤੀ ਸੀ।
ਸੰਗਤ ਤੋਂ ਪੁੱਛੇ ਬਿਨਾਂ ਮੁਆਫੀ ਦੁਆਉਣ ਦੇ ਨਾਲ-ਨਾਲ ਫਿਲਮ ਐੱਮ.ਐੱਸ. ਜੀ.-2 ਕਰਵਾਈ ਰਿਲੀਜ਼-ਸਿੱਧੂ ਨੇ ਕਿਹਾ ਕਿ ਸਤੰਬਰ 2015 ਵਿਚ ਬਾਦਲਾਂ ਨੇ ਇਕ ਯੋਜਨਾ ਦੇ ਤਹਿਤ ਸਿਰਸੇ ਵਾਲੇ ਬਾਬੇ ਨੂੰ ਜਿਥੇ ਸਿੱਖ ਸੰਗਤ ਤੋਂ ਪੁੱਛੇ ਬਿਨਾਂ ਹੀ ਮੁਆਫੀ ਦਿਵਾਈ। ਉਥੇ ਮੁਆਫੀ ਦੇ ਅਗਲੇ ਹੀ ਦਿਨ ਪੰਜਾਬ ਵਿਚ ਸਿਰਸੇ ਵਾਲੇ ਇਸ ਕਥਿਤ ਬਾਬੇ ਦੀ ਫਿਲਮ ਐੱਮ. ਐੱਸ. ਜੀ.-2 ਵੀ ਰਿਲੀਜ਼ ਕਰਵਾਈ।
ਰੋਡਰੇਜ ਮਾਮਲੇ 'ਚ ਸਿੱਧੂ ਨੇ ਕਿਹਾ-ਨੋ ਕੁਮੈਂਟਸ-ਗੈਰ-ਇਰਾਦਤਨ ਹੱਤਿਆ ਦੇ ਮਾਮਲੇ 'ਚ ਦੇਸ਼ ਦੀ ਸੁਪਰੀਮ ਕੋਰਟ 'ਚ ਦੁਬਾਰਾ ਸੁਣਵਾਈ ਕਰਨ ਦੇ ਫੈਸਲੇ ਨੂੰ ਲੈ ਕੇ ਸਿੱਧੂ ਤੋਂ ਉਨ੍ਹਾਂ ਦਾ ਪੱਖ ਜਾਣਨ ਦਾ ਯਤਨ ਕੀਤਾ ਤਾਂ ਉਨ੍ਹਾਂ ਕਿਹਾ ਕਿ ਉਹ ਪਹਿਲਾਂ ਵੀ ਇਸ ਮੁੱਦੇ 'ਤੇ ਕੁਝ ਨਹੀਂ ਬੋਲੇ ਅਤੇ ਹੁਣ ਵੀ ਇਸ ਨੂੰ ਲੈ ਕੇ ਕੁਝ ਨਹੀਂ ਕਹਿਣਾ ਚਾਹੁਣਗੇ।
ਸੈਫੀ ਮਸਜਿਦ 'ਚ ਬੋਲੇ PM ਮੋਦੀ-ਵੋਹਰਾ ਸਮਾਜ ਦੀ ਰਾਸ਼ਟਰਭਗਤੀ ਦੇਸ਼ ਲਈ ਮਿਸਾਲ
NEXT STORY