ਅੰਮ੍ਰਿਤਸਰ (ਜ. ਬ., ਜੀਆ) : ਇਹ ਇਤਫਾਕ ਹੈ ਕਿ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੇ ਜਦੋਂ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਨੂੰ ਰਾਜਨੀਤੀ 'ਚ ਆਉਣ ਦਾ ਸੱਦਾ ਦਿੱਤਾ ਸੀ ਤਦ ਉਹ ਪਾਕਿਸਤਾਨ 'ਚ ਇਮਰਾਨ ਖਾਨ ਦੀ ਟੀਮ ਖਿਲਾਫ ਮੈਚ ਖੇਡ ਰਹੇ ਸਨ। ਅਟਲ ਜੀ ਦੇ ਕਹਿਣ 'ਤੇ ਸਿੱਧੂ ਸਿਆਸਤ 'ਚ ਆਏ। ਅੰਮ੍ਰਿਤਸਰ ਤੋਂ ਸੰਸਦ ਭਵਨ ਦਿੱਲੀ ਤੱਕ ਪੁੱਜੇ। ਰਾਜ ਸਭਾ 'ਚ ਰਹੇ ਤੇ ਪਾਰਟੀ ਬਦਲ ਕੇ ਕਾਂਗਰਸ ਦਾ 'ਹੱਥ' ਫੜ ਕੇ ਪੰਜਾਬ ਦੇ ਸਥਾਨਕ ਸਰਕਾਰਾਂ ਮੰਤਰੀ ਬਣੇ ਅਤੇ ਜਦੋਂ ਵਾਜਪਾਈ ਨੂੰ ਮੌਤ ਨੇ ਆਗੋਸ਼ 'ਚ ਲਿਆ ਤਾਂ ਦੇਸ਼ 'ਚ 7 ਦਿਨਾਂ ਲਈ ਸੋਗ ਐਲਾਨ ਦਿੱਤਾ ਗਿਆ। ਜਿਸ ਸਮੇਂ ਅਟਲ ਬਿਹਾਰੀ ਵਾਜਪਾਈ ਦੀ ਸ਼ਵ ਯਾਤਰਾ 'ਚ ਅਣਗਿਣਤ ਲੋਕ ਉਨ੍ਹਾਂ ਦੀ ਇਕ ਝਲਕ ਦੇਖਣ ਲਈ ਉਮੜ ਰਹੇ ਸਨ, ਉਸ ਸਮੇਂ ਨਵਜੋਤ ਸਿੰਘ ਸਿੱਧੂ ਦੇ ਪੈਰ ਅਟਾਰੀ ਸਰਹੱਦ ਤੋਂ ਵਾਹਗਾ ਬਾਰਡਰ ਵੱਲ ਵੱਧ ਰਹੇ ਸਨ। ਜਦੋਂ ਦੇਸ਼ ਅਟਲ ਜੀ ਨੂੰ ਅੰਤਿਮ ਪ੍ਰਣਾਮ ਕਰ ਰਿਹਾ ਸੀ, ਭਾਰਤ ਵਲੋਂ ਤਿਰੰਗਾ ਝੁਕਿਆ ਹੋਇਆ ਸੀ, ਤਦ ਸਿੱਧੂ ਆਪਣੇ ਅੰਦਾਜ਼ 'ਚ ਇਸਲਾਮਾਬਾਦ 'ਚ ਪ੍ਰੈੱਸ ਕਾਨਫਰੰਸ ਕਰਕੇ ਪਾਕਿਸਤਾਨੀ ਮੀਡੀਆ ਦੇ ਸਾਹਮਣੇ ਸ਼ਾਇਰੀ ਕਰਕੇ ਇਮਰਾਨ ਖਾਨ ਦੀ ਤਾਰੀਫ ਕਰ ਰਹੇ ਸਨ ਤੇ ਫੌਜ ਮੁਖੀ ਦੇ ਗਲੇ ਮਿਲ ਰਹੇ ਸਨ।
ਸਿੱਧੂ ਪਾਕਿ ਦੇ 22ਵੇਂ ਪ੍ਰਧਾਨ ਮੰਤਰੀ ਸਾਬਕਾ ਕ੍ਰਿਕਟਰ ਇਮਰਾਨ ਖਾਨ ਦੀ ਤਾਜਪੋਸ਼ੀ ਲਈ ਅਟਾਰੀ ਸਰਹੱਦ ਤੋਂ ਉਸ ਰਸਤੇ ਰਾਹੀਂ ਪਾਕਿ ਗਏ ਜਿਸ ਰਸਤੇ ਤੋਂ ਅਟਲ ਬਿਹਾਰੀ ਵਾਜਪਾਈ ਬੱਸ 'ਚ ਪਾਕਿਸਤਾਨ ਗਏ ਸਨ। ਸਿੱਧੂ ਨੇ ਦੋਸਤੀ ਧਰਮ ਤਾਂ ਨਿਭਾਇਆ ਪਰ ਗੁਰੂ ਦੇ ਨਾਂ ਤੋਂ ਪ੍ਰਸਿੱਧ ਸਿੱਧੂ ਗੁਰੂ ਪ੍ਰੰਪਰਾ ਆਪ ਹੀ ਭੁੱਲ ਗਏ। ਰਾਜਨੀਤਕ ਗੁਰੂ ਅਟਲ ਜੀ ਨੂੰ 'ਦਕਸ਼ਿਣਾ' ਦੇਣੀ ਦੂਰ, ਸ਼ਰਧਾਂਜਲੀ ਤੱਕ ਨਹੀਂ ਦਿੱਤੀ, ਜਿਨ੍ਹਾਂ ਨੇ ਉਨ੍ਹਾਂ ਨੂੰ ਰਾਜਨੀਤੀ 'ਚ ਲਿਆ ਕੇ ਇਸ ਮੁਕਾਮ ਤੱਕ ਪਹੁੰਚਾਇਆ। ਪਾਕਿ ਸੈਨਾ ਮੁਖੀ ਤੋਂ ਗਲੇ ਮਿਲ ਕੇ ਉਨ੍ਹਾਂ ਨੇ ਸ਼ਾਂਤੀ ਤਾਂ ਮੰਗੀ ਪਰ ਸੈਨਿਕਾਂ ਦੇ ਕੱਟੇ ਸਿਰ ਨਹੀਂ ਮੰਗੇ, ਜੋ ਧੋਖੇ ਨਾਲ ਫੌਜ ਮੁਖੀ ਦੇ ਇਸ਼ਾਰਿਆਂ 'ਤੇ ਫੌਜੀ ਕੱਟ ਕੇ ਲੈ ਗਏ ਸਨ।
1 ਮਈ 2017 ਤੋਂ 18 ਅਗਸਤ 2018 ਤੱਕ ਸ਼ਾਇਦ ਹੀ ਕੋਈ ਦਿਨ ਬੀਤਿਆ ਹੋਵੇ ਜਦੋਂ ਤਰਨਾਤਾਰਨ ਦੇ ਪਿੰਡ ਵੇਈਂਪੁਈਂ ਵਾਸੀ ਪਰਮਜੀਤ ਸਿੰਘ ਦੇ ਘਰ ਉਨ੍ਹਾਂ ਦੀ ਯਾਦ 'ਚ ਪਰਿਵਾਰ ਨੇ ਹੰਝੂ ਨਾ ਡਿੱਗੇ ਹੋਣ। ਅਸੀਂ ਗੱਲ ਕਰ ਰਹੇ ਹਾਂ 22 ਸਿੱਖ ਰੈਜੀਮੈਂਟ 'ਚ ਤਾਇਨਾਤ ਰਹੇ ਸੂਬੇਦਾਰ ਪਰਮਜੀਤ ਸਿੰਘ ਦੀ, ਜਿਨ੍ਹਾਂ ਨੂੰ ਸੰਘਰਸ਼ ਵਿਰਾਮ (ਸੀਜ਼ ਫਾਇਰ) ਦੌਰਾਨ 1 ਮਈ 2017 ਨੂੰ ਸਵੇਰੇ ਸਾਢੇ 8 ਵਜੇ ਦੇ ਕਰੀਬ ਪਾਕਿ ਸੈਨਿਕਾ ਰਾਕੇਟ ਤੇ ਮੋਟਰਾਰ ਨਾਲ ਹਮਲੇ 'ਚ ਸ਼ਹੀਦ ਕਰ ਕੇ ਕਸ਼ਮੀਰ 'ਚ ਨਿਯੰਤਰਣ ਰੇਖਾ ਤੋਂ 250 ਮੀਟਰ ਭਾਰਤੀ ਖੇਤਰ ਤੋਂ ਉਨ੍ਹਾਂ ਦਾ ਤੇ ਪ੍ਰੇਮ ਸਾਗਰ ਦਾ ਸਿਰ ਕੱਟ ਕੇ ਲੈ ਗਏ ਸਨ। ਪਰਿਵਾਰਕ ਮੈਂਬਰ ਕਹਿੰਦੇ ਕਿ ਸਿੱਧੂ ਸਾਹਿਬ ਪਾਕਿਸਤਾਨ ਗਏ ਹਨ, ਭਾਰਤੀ ਸੈਨਿਕਾਂ ਦੇ ਕੱਟੇ ਸਿਰ ਹੀ ਪਾਕਿਸਤਾਨ ਤੋਂ ਵਾਪਸ ਲੈ ਆਉਣ। ਪਿੰਡ ਵੇਈਂਪੁਈਂ ਦੇ ਦਰਸ਼ਨ ਸਿੰਘ ਦਾ ਕਹਿਣਾ ਹੈ ਕਿ ਸਭ ਸਿਆਸਤ ਹੈ, ਅਸੀਂ ਗਲ਼ੇ ਮਿਲਦੇ ਹਾਂ, ਉਹ ਗਲ਼ੇ ਕੱਟਦੇ ਹਨ, ਅਖੀਰ ਕਦੋਂ ਤੱਕ ਚੱਲੇਗਾ ਇਹ ਸਭ ਕੁਝ। 2013 'ਚ ਹੇਮਰਾਜ ਦਾ ਸਿਰ ਵੀ ਪਾਕਿ ਸੈਨਿਕਾਂ ਨੇ ਕੱਟਿਆ ਸੀ, ਅਸੀਂ ਕਦੋਂ ਤੱਕ ਗਲੇ ਕੱਟਣ ਵਾਲਿਆਂ ਨੂੰ ਗਲੇ ਮਿਲਦੇ ਰਹਾਂਗੇ। ਰਾਹੁਲ ਗਾਂਧੀ ਦੀ ਪਾਰਟੀ ਦੇ ਕੈਬਨਿਟ ਮੰਤਰੀ ਪਾਕਿਸਤਾਨ ਜਾਂਦੇ ਹਨ ਤੇ ਉਥੋਂ ਦਾ ਗੁਣਗਾਨ ਕਰਦੇ ਹਨ। ਪਾਕਿ ਸੈਨਾ ਮੁਖੀ ਦੇ ਗਲੇ ਮਿਲਦੇ ਹਨ। ਸਿੱਧੂ ਦਾ ਪਾਕਿ ਦੌਰਾ ਕਾਂਗਰਸ ਦੀ ਸਹਿਮਤੀ ਨਾਲ ਸੀ ਜਾਂ ਨਹੀਂ, ਇਸ ਨੂੰ ਰਾਹੁਲ ਗਾਂਧੀ ਨੂੰ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਅਖੀਰ ਉਨ੍ਹਾਂ ਨੇ ਸਿੱਧੂ ਨੂੰ ਪਾਕਿ ਕਿਉਂ ਭੇਜਿਆ।
ਵਿਦੇਸ਼ੀ ਹਥਿਆਰਾਂ ਨਾਲ ਗ੍ਰਿਫਤਾਰ ਹੋਏ ਸੰਦੀਪ ਸਿੰਘ ਨੂੰ ਮਿਲੀ ਜ਼ਮਾਨਤ
NEXT STORY