ਬਟਾਲਾ, (ਬੇਰੀ)- ਸਿਵਲ ਹਪਤਾਲ ਵਿਚ ਜ਼ੇਰੇ ਇਲਾਜ ਮਹਿੰਦਰ ਸਿੰਘ ਪੁੱਤਰ ਫੌਜਾ ਸਿੰਘ ਵਾਸੀ ਬਹਾਦਰ ਹੁਸੈਨ ਨੇ ਦੱਸਿਆ ਕਿ ਉਸਦੇ ਲਡ਼ਕੇ ਦੀ ਮੌਤ ਨੂੰ 2 ਮਹੀਨੇ ਹੋ ਗਏ ਹਨ ਅਤੇ ਉਸਦਾ ਭਤੀਜਾ ਸਰਬਜੀਤ ਸਿੰਘ ਪੁੱਤਰ ਬਲਵੰਤ ਸਿੰਘ ਉਸਦੇ ਘਰ ਆਇਆ ਸੀ, ਜਿਸ ਬਾਰੇ ਗੁਆਂਢੀਆਂ ਨੂੰ ਪਤਾ ਚੱਲ ਗਿਆ, ਜਿਨ੍ਹਾਂ ਨੇ ਪਹਿਲਾ ਸਰਬਜੀਤ ਸਿੰਘ ਜੋ ਕਿ ਉਸਦੇ ਘਰ ਦੇ ਬਾਹਰ ਗਲੀ ਵਿਚ ਖਡ਼੍ਹਾ ਸੀ, ਨੂੰ ਅਤੇ ਬਾਅਦ ਵਿਚ ਉਸ ਨੂੰ ਉਸਦੇ ਘਰ ਵਿਚ ਦਾਖਲ ਹੋ ਕੇ ਸੱਟਾਂ ਮਾਰ ਕੇ ਜ਼ਖਮੀ ਕਰ ਦਿੱਤਾ। ਉਪਰੰਤ ਸਾਨੂੰ ਦੋਵਾਂ ਨੂੰ ਪਰਿਵਾਰਕ ਮੈਂਬਰ ਨੇ ਸਿਵਲ ਹਸਪਤਾਲ ਵਿਖੇ ਇਲਾਜ ਲਈ ਦਾਖਲ ਕਰਵਾਇਆ ਗਿਆ। ਇਸ ਸਬੰਧੀ ਐੱਸ. ਐੱਚ. ਓ. ਰੰਗਡ਼ ਨੰਗਲ ਹਰਕ੍ਰਿਸ਼ਨ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਉਕਤ ਮਾਮਲਾ ਉਨ੍ਹਾਂ ਦੇ ਧਿਆਨ ਹਿੱਤ ਹੈ ਅਤੇ ਜੋ ਤੱਥ ਸਾਹਮਣੇ ਆਉਣਗੇ ਉਸ ਮੁਤਾਬਕ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।
ਸੁੰਨਸਾਨ ਰਸਤਿਆਂ 'ਤੇ ਲੋਕਾਂ ਨੂੰ ਲੁੱਟਣ ਵਾਲੇ ਗਿਰੋਹ ਦੇ 3 ਮੈਂਬਰ ਕਾਬੂ
NEXT STORY