ਗੁਰਦਾਸਪੁਰ (ਵਿਨੋਦ) : ਅੱਜ ਜ਼ਿਲਾ ਪੁਲਸ ਗੁਰਦਾਸਪੁਰ ਨੂੰ ਉਸ ਸਮੇਂ ਭਾਜੜ ਪੈ ਗਈ ਜਦੋਂ ਇਕ ਵੈਟਰਨਰੀ ਡਾਕਟਰ ਹਰਦੀਪ ਸਿੰਘ ਨਿਵਾਸੀ ਗੁਰਦਾਸਪੁਰ ਨੇ ਪੁਲਸ ਨੂੰ ਸੂਚਿਤ ਕੀਤਾ ਕਿ ਉਸ ਨੂੰ ਇਕ ਵਰਦੀਧਾਰੀ ਅੱਤਵਾਦੀ ਨੇ ਰੋਕਣ ਦਾ ਉਦੋਂ ਯਤਨ ਕੀਤਾ ਜਦੋਂ ਉਹ ਮੋਟਰਸਾਈਕਲ 'ਤੇ ਪਿੰਡ ਆਲੀਆਚੱਕ ਜਾ ਰਿਹਾ ਸੀ ਪਰ ਦੂਜੇ ਪਾਸੇ ਏ.ਐੱਸ.ਪੀ ਦੀਨਾਨਗਰ ਵਰੁਣ ਸ਼ਰਮਾ ਨੇ ਕਿਹਾ ਕਿ ਵੈਟਨਰੀ ਡਾਕਟਰ ਵਲੋਂ ਦਿੱਤੀ ਜਾ ਰਹੀ ਜਾਣਕਾਰੀ ਵਿਚ ਕੁਝ ਜ਼ਿਆਦਾ ਦਮ ਨਹੀਂ ਲੱਗਾ ਪਰ ਫਿਰ ਵੀ ਮਾਮੂਲੀ ਤੋਂ ਮਾਮੂਲੀ ਸੂਚਨਾ 'ਤੇ ਸਾਨੂੰ ਪੂਰੀ ਕਾਰਵਾਈ ਕਰਨੀ ਪੈਂਦੀ ਹੈ ਜੋ ਅਸੀ ਇਸ ਮਾਮਲੇ ਵਿਚ ਕੀਤੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਗੁਰਦਾਸਪੁਰ ਨਿਵਾਸੀ ਵੈਟਰਨਰੀ ਡਾਕਟਰ ਹਰਦੀਪ ਸਿੰਘ ਜੋ ਕਿ ਪਿੰਡ ਚੌਂਤਾ ਵਿਚ ਤਾਇਨਾਤ ਹੈ ਨੇੜੇ ਪਿੰਡ ਆਲੀਆ ਚੱਕ ਵਿਚ ਇਕ ਭਿੰਦਾ ਨਾਮਕ ਵਿਅਕਤੀ ਦੇ ਘਰ ਸਵੇਰੇ ਲਗਭਗ 11 ਵਜੇ ਮੋਟਰਸਾਈਕਲ 'ਤੇ ਗਿਆ ਸੀ ਅਤੇ ਜਦੋਂ ਮੋਟਰਸਾਈਕਲ 'ਤੇ ਵਾਪਸ ਆ ਰਿਹਾ ਸੀ ਤਾਂ ਯੂ.ਬੀ.ਡੀ.ਸੀ ਨਹਿਰ ਵਾਲੀ ਸੜਕ 'ਤੇ ਚੌਂਤਾ ਤੋਂ ਕੁਝ ਦੂਰੀ 'ਤੇ ਹੀ ਇਕ ਸੈਨਾ ਦੀ ਵਰਦੀ ਵਿਚ ਹਥਿਆਰਬੰਦ ਉੱਚੇ ਕੱਦ ਦਾ ਵਿਅਕਤੀ ਝਾੜੀਆਂ 'ਚੋਂ ਨਿਕਲਦਾ ਦਿਖਾਈ ਦਿੱਤਾ ਅਤੇ ਉਸ ਨੇ ਕਾਫੀ ਦੂਰੀ ਤੋਂ ਮੈਨੂੰ ਰੁਕਣ ਦਾ ਇਸ਼ਾਰਾ ਕੀਤਾ। ਇਸ ਹਥਿਆਰਬੰਦ ਵਿਅਕਤੀ ਨੂੰ ਵੇਖ ਕੇ ਮੈਂ ਘਬਰਾ ਗਿਆ ਅਤੇ ਮੋਟਰਸਾਈਕਲ ਵਾਪਸ ਪਿੰਡ ਆਲੀਆਚੱਕ ਵੱਲ ਮੋੜ ਦਿੱਤਾ ਅਤੇ ਉਥੇ ਜਾ ਕੇ ਪਿੰਡ ਆਲੀਆਚੱਕ ਨਿਵਾਸੀ ਸੁੱਚਾ ਸਿੰਘ ਸਮੇਤ ਹੋਰ ਨੂੰ ਮਾਮਲੇ ਦੀ ਜਾਣਕਾਰੀ ਦਿੱਤੀ।
ਇਨ੍ਹਾਂ ਇਹ ਜਾਣਕਾਰੀ ਅੱਗੇ ਪੁਲਸ ਨੂੰ ਟੈਲੀਫੋਨ ਰਾਹੀਂ ਦਿੱਤੀ। ਸੂਚਨਾ ਮਿਲਦੇ ਹੀ ਏ.ਐੱਸ.ਪੀ ਵਰੁਣ ਸ਼ਰਮਾ, ਡੀ.ਐੱਸ.ਪੀ ਗੁਰਬਖ਼ਸ ਸਿੰਘ, ਦੀਨਾਨਗਰ ਪੁਲਸ ਸਟੇਸਨ ਇੰਚਾਰਜ ਅਸ਼ੋਕ ਕੁਮਾਰ, ਸੀ.ਆਈ.ਏ ਸਟਾਫ ਇੰਚਾਰਜ ਬਲਦੇਵ ਰਾਜ, ਐੱਸ.ਐੱਚ.ਓ ਬਹਿਰਾਮਪੁਰ ਪ੍ਰੇਮ ਕੁਮਾਰ, ਐੱਸ.ਐੱਚ.ਓ ਦੋਰਾਂਗਲਾ ਕੁਲਵਿੰਦਰ ਸਿੰਘ, ਪੁਲਸ ਪਾਰਟੀਆਂ ਨਾਲ ਅਤੇ ਸਵੈਤ ਕਮਾਂਡੋ ਸਮੇਤ ਮੌਕੇ 'ਤੇ ਪਹੁੰਚੇ ਪਰ ਉਥੇ ਕੋਈ ਸ਼ੱਕੀ ਵਿਅਕਤੀ ਨਹੀਂ ਮਿਲਿਆ।
ਮਾਨਸਾ : ਧਰਨਾ ਦੇਣ ਵਾਲੇ ਅਕਾਲੀ ਆਗੂਆਂ ਸਮੇਤ ਕਰੀਬ 80 ਅਣਪਛਾਤੇ ਵਿਅਕਤੀਆਂ ਖਿਲਾਫ ਕੇਸ ਦਰਜ
NEXT STORY