ਸੰਗਰੂਰ, (ਵਿਵੇਕ ਸਿੰਧਵਾਨੀ, ਰਵੀ)– ਕਾਲਜ ਦੀ ਵਿਦਿਆਰਥਣ ਨਾਲ ਹੱਥੋ-ਪਾਈ ਕਰਨ ਦੇ ਦੋਸ਼ ’ਚ ਪੁਲਸ ਨੇ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਥਾਣਾ ਮੂਨਕ ਦੀ ਪੁਲਸ ਅਧਿਕਾਰੀ ਅਮਨਦੀਪ ਕੌਰ ਨੇ ਦੱਸਿਆ ਕਿ ਯੂਨੀਵਰਸਿਟੀ ਕਾਲਜ ਮੂਨਕ ਦੇ ਪ੍ਰਿੰਸੀਪਲ ਨੇ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ ਕਿ ਯਾਦਵਿੰਦਰ ਸਿੰਘ ਪੁੱਤਰ ਸੋਹਨ ਸਿੰਘ ਵਾਸੀ ਸਮਾਣਾ ਕਾਲਜ ਦੀ ਇਕ ਵਿਦਿਆਰਥਣ ਨਾਲ ਹੱਥੋ-ਪਾਈ ਕਰ ਰਿਹਾ ਸੀ। ਸਕਿਓਰਿਟੀ ਗਾਰਡ ਸੰਜੇ ਕੁਮਾਰ, ਗੁਰਪ੍ਰੀਤ ਸਿੰਘ ਅਤੇ ਰਜਿੰਦਰ ਸਿੰਘ ਨੇ ਕਾਲਜ ਦੇ ਰੈਂਪ ’ਤੇ ਉਕਤ ਮੁਲਜ਼ਮ ਨੂੰ ਵਿਦਿਆਰਥਣ ਨਾਲ ਹੱਥੋ-ਪਾਈ ਕਰਦੇ ਹੋਏ ਆਪਣੀਆਂ ਅੱਖਾਂ ਨਾਲ ਦੇਖਿਆ। ਪੁਲਸ ਨੇ ਮੁਲਜ਼ਮ ਨੂੰ ਹਿਰਾਸਤ ’ਚ ਲੈ ਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਖਨੌਰੀ-ਕੈਥਲ ਰੋਡ ’ਤੇ ਲੁਟੇਰਿਆਂ ਨੇ ਕੀਤੀ ਸ਼ਰੇਆਮ ਖੋਹ
NEXT STORY