ਫਾਜ਼ਿਲਕਾ, (ਲੀਲਾਧਰ, ਨਾਗਪਾਲ)— ਆਸ਼ਾ ਵਰਕਰਾਂ ਅਤੇ ਆਸ਼ਾ ਫੈਸੀਲੇਟਰ ਯੂਨੀਅਨ ਵੱਲੋਂ ਸਿਹਤ ਵਿਭਾਗ ਨਾਲ ਸਬੰਧਤ ਕੰਮਾਂ ਦਾ ਬਾਈਕਾਟ ਕਰਨ ਦਾ ਨੋਟਿਸ ਐੱਸ. ਐੱਮ. ਓ. ਖੂਈਖੇੜਾ ਨੂੰ ਸੌਂਪਿਆ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਯੂਨੀਅਨ ਦੀਆਂ ਮੈਂਬਰਾਂ ਕਿਰਨਦੀਪ ਕੌਰ, ਰੀਤੂ ਰਾਣੀ, ਸੁਮਨ ਰਾਣੀ, ਸੁਨੀਤਾ, ਮੰਜੂ, ਸੀਮਾ ਰਾਣੀ, ਅਨੀਤਾ ਰਾਣੀ, ਕਾਂਤਾ ਰਾਣੀ, ਮੋਨੀਕਾ ਰਾਣੀ, ਸਵਰਨਾ ਰਾਣੀ, ਸਰੋਜ ਰਾਣੀ, ਸੁਮਿਤਰਾ ਰਾਣੀ, ਸੰਤੋਸ਼ ਰਾਣੀ, ਵੀਨਾ ਰਾਣੀ ਤੇ ਆਸ਼ਾ ਰਾਣੀ ਨੇ ਕਿਹਾ ਕਿ ਆਸ਼ਾ ਵਰਕਰਾਂ ਨੂੰ ਕਈ ਤਰ੍ਹਾਂ ਦੇ ਕੰਮ ਕਰਨ ਲਈ ਐੱਨ. ਐੱਚ. ਐੱਮ. ਹਾਯਰ ਅਥਾਰਟੀ ਵੱਲੋਂ ਨਵੇਂ-ਨਵੇਂ ਪੱਤਰ ਜਾਰੀ ਕੀਤੇ ਜਾ ਰਹੇ ਹਨ ਅਤੇ ਆਸ਼ਾ ਵਰਕਰਾਂ 'ਤੇ ਇਹ ਕੰਮ ਕਰਨ ਲਈ ਦਬਾਅ ਬਣਾਏ ਜਾ ਰਹੇ ਹਨ, ਜਿਨ੍ਹਾਂ ਦਾ ਬਹੁਤ ਘੱਟ ਮਿਹਨਤਾਨਾ ਦਿੱਤਾ ਜਾ ਰਿਹਾ ਹੈ ਅਤੇ ਉਨ੍ਹਾਂ ਨੂੰ ਕੰਮ ਕਰਨ ਵਿਚ ਬਹੁਤ ਮੁਸ਼ਕਲ ਆਉਂਦੀ ਹੈ। ਉਨ੍ਹਾਂ ਮੰਗ ਕਰਦੇ ਹੋਏ ਕਿਹਾ ਕਿ ਐੱਨ. ਐੱਚ. ਐੱਮ. ਦੇ ਐੱਮ. ਡੀ. ਅਤੇ ਸਿਹਤ ਮੰਤਰੀ ਨਾਲ ਉਨ੍ਹਾਂ ਦੀ ਤੁਰੰਤ ਗੱਲ ਕਰਵਾਈ ਜਾਵੇ ਤਾਂ ਕਿ ਉਨ੍ਹਾਂ ਦੀਆਂ ਮੰਗਾਂ ਦਾ ਤੁਰੰਤ ਹੱਲ ਹੋ ਸਕੇ।
ਉਨ੍ਹਾਂ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜਦੋਂ ਤੱਕ ਉਨ੍ਹਾਂ ਦੀ ਉੱਚ ਅਧਿਕਾਰੀਆਂ ਨਾਲ ਮੀਟਿੰਗ ਨਹੀਂ ਕਰਵਾਈ ਜਾਂਦੀ, ਤਦ ਤੱਕ ਆਸ਼ਾ ਵਰਕਰਾਂ ਵੱਲੋਂ ਵਿਭਾਗ ਦਾ ਕੋਈ ਵੀ ਕੰਮ ਨਹੀਂ ਕੀਤਾ ਜਾਵੇਗਾ ਅਤੇ ਆਸ਼ਾ ਵਰਕਰਾਂ, ਫੈਸੀਲੇਟਰਾਂ ਵੱਲੋਂ 30 ਅਪ੍ਰੈਲ ਨੂੰ ਪੰਜਾਬ ਦੇ ਸਾਰਿਆਂ ਸਿਵਲ ਸਰਜਨ ਦਫਤਰਾਂ, ਐੱਸ. ਐੱਮ. ਓ. ਦਫਤਰਾਂ 'ਤੇ ਰੋਸ ਪ੍ਰਗਟ ਕੀਤਾ ਜਾਵੇਗਾ।
'ਪ੍ਰਧਾਨ ਮੰਤਰੀ ਆਵਾਸ ਯੋਜਨਾ' ਨੇ ਗਰੀਬਾਂ ਦੇ ਸਿਰ ਤੋਂ ਉਜਾੜੀਆਂ ਛੱਤਾਂ
NEXT STORY