ਸੰਗਰੂਰ, (ਬੇਦੀ, ਵਿਵੇਕ ਸਿੰਧਵਾਨੀ, ਯਾਦਵਿੰਦਰ)— ਬੀ. ਐੱਸ. ਐੱਨ. ਐੱਲ. ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਸਾਂਝੇ ਫੋਰਮ ਦੇ ਸੱਦੇ 'ਤੇ ਬੀ. ਐੱਸ. ਐੱਨ. ਐੱਲ. ਦੇ ਗੇਟ ਅੱਗੇ ਇਕ ਦਿਨਾ ਧਰਨਾ ਦਿੱਤਾ ਗਿਆ ਅਤੇ ਵੱਖਰੀ ਸਬ-ਸਾਇਡਰੀ ਟਾਵਰ ਕੰਪਨੀ ਬਣਾਉਣ ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਬੁਲਾਰਿਆਂ ਨੇ ਕਿਹਾ ਕਿ ਜੇਕਰ ਟਾਵਰ ਕੰਪਨੀ ਬਣਾਉਣੀ ਬੰਦ ਨਾ ਕੀਤੀ ਗਈ ਤਾਂ ਸੰਘਰਸ਼ ਨੂੰ ਅਣਮਿੱਥੇ ਸਮੇਂ ਲਈ ਲਾਈ ਜਾਰੀ ਰੱਖਿਆ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕਾ. ਰਣਜੀਤ ਸਿੰਘ ਧਾਲੀਵਾਲ, ਰਘਵੀਰ ਸਿੰਘ, ਰਾਮੇਸ਼ਵਰ ਦਾਸ, ਸੰਤ ਸਿੰਘ, ਆਤਮਾ ਸਿੰਘ, ਰਨ ਸਿੰਘ, ਸਾਧਾ ਸਿੰਘ, ਜਤਿੰਦਰ ਸਿੰਘ, ਜਸਵੰਤ ਸਿੰਘ, ਅਵਤਾਰ ਸਿੰਘ, ਸ਼ਿਆਮ ਸਿੰਘ, ਸੂਰਜਭਾਨ ਧੂਰੀ, ਬਲਰਾਜ ਬਰਨਾਲਾ ਨੇ ਧਰਨੇ ਨੂੰ ਸੰਬੋਧਨ ਕੀਤਾ।
ਸਾਨ੍ਹ 'ਚ ਮੋਟਰਸਾਈਕਲ ਵੱਜਣ ਕਾਰਨ ਨੌਜਵਾਨ ਦੀ ਮੌਤ
NEXT STORY