ਜਲੰਧਰ (ਬਿਊਰੋ)—ਦੇਸ਼ ਭਰ 'ਚ ਈਦ ਉਲ ਜੁਹਾ ਬਕਰੀਦ ਦਾ ਪਵਿੱਤਰ ਦਿਹਾੜਾ ਪੂਰੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਪੰਜਾਬ ਦੇ ਵੱਖ-ਵੱਖ ਜ਼ਿਲਿਆਂ 'ਚ ਮੁਸਲਿਮ ਭਾਈਚਾਰੇ ਵਲੋਂ ਮਸਜਿਦਾਂ 'ਚ ਨਮਾਜ ਅਦਾ ਕੀਤੀ ਗਈ। ਦੱਸਿਆ ਜਾ ਰਿਹਾ ਹੈ ਕਿ ਜਲੰਧਰ 'ਚ ਗੁਲਾਬ ਦੇਵੀ ਰੋਡ 'ਤੇ ਸਥਿਤ ਮਸਜਿਦ 'ਚ ਮੁਸਲਮਾਨ ਭਾਈਚਾਰੇ ਵਲੋਂ ਵੱਡੀ ਗਿਣਤੀ 'ਚ ਸ਼ਿਰਕਤ ਕੀਤੀ ਗਈ। ਇਸ ਮੌਕੇ ਹਿੰਦੂ ਤੇ ਸਿੱਖ ਭਾਈਚਾਰੇ ਵਲੋਂ ਵੀ ਮੁਸਲਿਮ ਭਾਈਚਾਰੇ ਨੂੰ ਬਕਰੀਦ ਦੀ ਮੁਬਾਰਕਬਾਦ ਦਿੱਤੀ ਗਈ ਤੇ ਦੇਸ਼ 'ਚ ਅਮਨ ਸ਼ਾਂਤੀ ਤੇ ਭਾਈਚਾਰਕ ਸਾਂਝ ਬਣਾਏ ਰੱਖਣ ਦਾ ਪ੍ਰਣ ਵੀ ਲਿਆ ਗਿਆ।
ਜਾਣਕਾਰੀ ਮੁਤਾਬਕ ਇਸ ਤਰ੍ਹਾਂ ਈਦ ਦਾ ਤਿਉਹਾਰ ਮੁਕਤਸਰ, ਪਟਿਆਲਾ, ਦੀਨਾਨਗਰ, ਕਾਦੀਆਂ (ਗੁਰਦਾਸਪੁਰ), ਬਠਿੰਡਾ, ਮੋਗਾ ਆਦਿ ਦੀਆਂ ਮਸਜਿਦਾਂ 'ਚ ਵੀ ਬਕਰੀਦ ਬੜੇ ਉਤਸ਼ਾਹ ਨਾਲ ਮਨਾਇਆ ਗਿਆ।
ਭਾਰਤ-ਪਾਕਿ ਰੇਂਜਰਾਂ ਨੇ ਬਕਰੀਦ ਮੌਕੇ ਵੰਡੀ ਮਿਠਾਈ (ਵੀਡੀਓ)
NEXT STORY