ਅੰਮ੍ਰਿਤਸਰ (ਸੰਜੀਵ)—ਅੰਮ੍ਰਿਤਸਰ ਦੇ ਰਹਿਣ ਵਾਲੇ ਰੋਹਨ ਕੁਮਾਰ ਨੇ ਅੱਜ ਬਿਆਸ ਦਰਿਆ 'ਚ ਡੁੱਬ ਕੇ ਆਤਮ-ਹੱਤਿਆ ਕਰ ਲਈ। ਮਾਮਲੇ ਦੀ ਜਾਣਕਾਰੀ ਮਿਲਦਿਆਂ ਹੀ ਥਾਣਾ ਬਿਆਸ ਦੀ ਪੁਲਸ ਮੌਕੇ 'ਤੇ ਪਹੁੰਚੀ ਅਤੇ ਗੋਤਾਖੋਰਾਂ ਵਲੋਂ ਉਸ ਦੀ ਲਾਸ਼ ਨੂੰ ਬਾਹਰ ਕਢਵਾਇਆ ਗਿਆ। ਮਰਨ ਵਾਲੇ ਰੋਹਨ ਦਾ ਪਿਤਾ ਅਰਵਿੰਦ ਕੁਮਾਰ ਅੰਮ੍ਰਿਤਸਰ ਕੈਨਰਾ ਬੈਂਕ 'ਚ ਬਤੌਰ ਏ.ਜੀ.ਐੱਮ ਕੰਮ ਕਰ ਰਹੇ ਹਨ। ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟ ਮਾਰਟਮ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਰੋਹਨ ਦੀ ਜੇਬ 'ਚੋਂ ਪੁਲਸ ਨੂੰ ਇਕ ਸੂਸਾਇਡ ਨੋਟ ਵੀ ਬਰਾਮਦ ਹੋਇਆ ਹੈ। ਜਿਸ ਸਬੰਧੀ ਜਾਣਕਾਰੀ ਅਜੇ ਮੀਡੀਆ ਨਾਲ ਸਾਂਝੀ ਨਹੀਂ ਕੀਤੀ ਗਈ। ਮੌਤ ਦੇ ਕਾਰਨਾਂ ਦਾ ਖੁਲਾਸਾ ਰੋਹਨ ਦੇ ਘਰ ਵਾਲਿਆਂ ਵਲੋਂ ਮੌਕੇ 'ਤੇ ਪਹੁੰਚਣ 'ਤੇ ਹੀ ਹੋ ਸਕੇਗਾ।
5 ਮਈ ਨੂੰ ਹੋਣ ਜਾ ਰਹੀ ਨੀਟ ਦੀ ਪ੍ਰੀਖਿਆ ਨਹੀਂ ਹੋਵੇਗੀ ਆਨਲਾਈਨ
NEXT STORY