ਮੋਗਾ (ਅਜ਼ਾਦ) - ਠੇਕੇ 'ਤੇ ਦਿੱਤੀ ਜ਼ਮੀਨ 'ਚੋਂ ਤੂੜੀ ਬਨਾਉਣ ਦੇ ਮਾਮਲੇ ਨੂੰ ਲੈ ਕੇ ਤਾਏ ਵਲੋਂ ਆਪਣੀ ਭਰਜਾਈ ਦੀ ਮਾਰਕੁੱਟ ਕਰਕੇ ਕੱਪੜੇ ਪਾੜਨ ਦੇ ਇਲਾਵਾ, ਆਪਣੀ ਵਿਧਵਾ ਭਤੀਜੀ ਅਤੇ ਭਤੀਜ ਨੂੰਹ ਦੀ ਮਾਰਕੁੱਟ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ, ਜਿੰਨਾਂ ਨੂੰ ਸਿਵਲ ਹਸਪਤਾਲ ਕੋਟ ਈਸੇ ਖਾਂ ਵਿਖੇ ਇਲਾਜ ਲਈ ਦਾਖਲ ਕਰਵਾ ਦਿੱਤਾ। ਪੁਲਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਕੀ ਹੈ ਸਾਰਾ ਮਾਮਲਾ
ਮੌਕੇ 'ਤੇ ਪਹੁੰਚੀ ਪੁਲਸ ਨੂੰ ਦਿੱਤੇ ਸ਼ਿਕਾਇਤ ਪੱਤਰ ਵਿਚ ਹਰਜੀਤ ਕੌਰ ਨਿਵਾਸੀ ਪਿੰਡ ਰੱਤੇ ਵਾਲਾ ਫਿਰੋਜ਼ਪੁਰ ਨੇ ਕਿਹਾ ਕਿ ਉਹ ਆਪਣੇ ਪੇਕੇ ਘਰ ਦਾਨੇਵਾਲ ਆਈ ਹੋਈ ਸੀ। ਉਸਦਾ ਭਰਾ ਅਪਾਹਿਜ ਹੋਣ ਕਾਰਨ ਉਨਾਂ ਨੇ ਆਪਣੀ ਪੰਜ ਏਕੜ ਜ਼ਮੀਨ ਆਪਣੇ ਤਾਇਆ ਕੁਲਵੰਤ ਸਿੰਘ ਨੂੰ ਠੇਕੇ 'ਤੇ ਦਿੱਤੀ ਸੀ। ਠੇਕੇ 'ਤੇ ਜ਼ਮੀਨ ਦੇਣ ਸਮੇਂ ਸਾਡੀ ਗੱਲ ਹੋਈ ਸੀ ਕਿ ਕਣਕ ਕੱਢਣ ਸਮੇਂ ਤਿੰਨ ਏਕੜ ਜ਼ਮੀਨ ਦੀ ਤੂੜੀ ਅਸੀਂ ਬਣਾਵਾਂਗੇ ਅਤੇ ਦੋ ਏਕੜ ਦੀ ਤੂੜੀ ਤੁਸੀਂ ਬਣਾਓਗੇ ਪਰ ਮੇਰੇ ਤਾਏ ਨੇ ਤਿੰਨ ਕਿੱਲੇ ਦੀ ਤੂੜੀ ਆਪ ਬਣਾ ਲਈ ਅਤੇ ਦੋ ਏਕੜ ਸਾਡੇ ਲਈ ਛੱਡ ਦਿੱਤੇ। ਉਸ ਨੂੰ ਇਸ ਦੀ ਸ਼ਿਕਾਇਤ ਕੀਤੀ ਤਾਂ ਉਹ ਅਤੇ ਉਸਦਾ ਲੜਕਾ ਹਰਪੀ੍ਰਤ ਸਿੰਘ ਸਾਡੇ ਘਰ ਆ ਬੋਲਣਾ ਸ਼ੁਰੂ ਕਰ ਦਿੱਤਾ ਅਤੇ ਮੇਰੀ ਮਾਤਾ ਸਿਮਰਜੀਤ ਕੌਰ ਅਤੇ ਮੇਰੀ ਭਰਜਾਈ ਰਾਜਵੰਤ ਕੌਰ ਨਾਲ ਗਾਲੀ ਗਲੋਚ ਕਰਨ ਲੱਗ ਪਏ। ਅਜਿਹਾ ਕਰਨ ਤੋਂ ਰੋਕਣ ਅਤੇ ਸਮਝਾਉਣ ਦਾ ਯਤਨ ਕਰਨ 'ਤੇ ਉਨ੍ਹਾਂ ਨੇ ਮੇਰੀ ਮਾਤਾ, ਜੋ ਉਸਦੀ ਸਕੀ ਭਰਜਾਈ ਹੈ, ਦੀ ਮਾਰਕੁੱਟ ਕਰਕੇ ਉਸਦੇ ਕੱਪੜੇ ਤੱਕ ਪਾੜ ਦਿੱਤੇ ਅਤੇ ਨਾਲ ਹੀ ਉਨਾਂ ਮੇਰੀ ਭਰਜਾਈ ਰਾਜਵੰਤ ਕੌਰ ਅਤੇ ਮੇਰੀ ਵੀ ਮਾਰਕੁੱਟ ਕੀਤੀ। ਸਾਡੇ ਰੋਲਾ ਪਾਉਣ 'ਤੇ ਆਲੇ-ਦੁਆਲੇ ਦੇ ਲੋਕ ਆ ਗਏ ਅਤੇ ਦੋਨੋਂ ਪਿਓ-ਪੁੱਤਰ ਸਾਨੂੰ ਧਮਕੀਆਂ ਦਿੰਦੇ ਹੋਏ ਭੱਜ ਗਏ।
ਕੀ ਹੋਈ ਪੁਲਸ ਕਾਰਵਾਈ
ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਕੁਲਦੀਪ ਸਿੰਘ ਸੰਧੂ ਨੇ ਦੱਸਿਆ ਕਿ ਘਟਨਾ ਦੀ ਜਾਣਕਾਰੀ ਮਿਲਣ 'ਤੇ ਉਹ ਪੁਲਸ ਪਾਰਟੀ ਸਮੇਤ ਮੌਕੇ 'ਤੇ ਪੁੱਜੇ ਅਤੇ ਜਾਂਚ ਦੇ ਇਲਾਵਾ ਆਸ ਪਾਸ ਦੇ ਲੋਕਾਂ ਤੋਂ ਪੁੱਛਗਿੱਛ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਹਸਪਤਾਲ ਜਾ ਕੇ ਜ਼ਖਮੀਆਂ ਦੇ ਬਿਆਨ ਵੀ ਲਏ। ਉਨਾਂ ਕਿਹਾ ਕਿ ਇਸ ਸਬੰਧ ਵਿਚ ਕੁਲਵੰਤ ਸਿੰਘ, ਅਤੇ ਉਸਦੇ ਪੁੱਤਰ ਹਰਪੀ੍ਰਤ ਸਿੰਘ ਨਿਵਾਸੀ ਪਿੰਡ ਦਾਨੇਵਾਲਾ ਦੇ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਕਥਿਤ ਦੋਸ਼ੀਆਂ ਦੀ ਗ੍ਰਿਫਤਾਰੀ ਬਾਕੀ ਹੈ।
ਜ਼ਮੀਨੀ ਵਿਵਾਦ ਦੇ ਚੱਲਦਿਆਂ ਸਿਆਸੀ ਤੇ ਪੁਲਸ ਦਬਾਅ ਕਾਰਨ ਇਕਲੌਤੇ ਪੁੱਤ ਨੇ ਕੀਤੀ ਖੁਦਕੁਸ਼ੀ
NEXT STORY