ਅੰਮ੍ਰਿਤਸਰ (ਸੰਜੀਵ)-ਪਿਆਰ ਇਕ ਅਜਿਹਾ ਅਹਿਸਾਸ ਹੈ, ਜਿਸ 'ਚ ਲੋਕ ਜਾਨ ਦੇਣ ਲਈ ਵੀ ਤਿਆਰ ਹੋ ਜਾਂਦੇ ਹਨ ਪਰ ਜਦੋਂ ਇਨਸਾਨ ਲਾਲਚ 'ਚ ਆ ਜਾਵੇ ਤਾਂ ਫਿਰ ਉਹ ਆਪਣੇ ਸਾਲਾਂ ਪੁਰਾਣੇ ਪਿਆਰ ਦੀ ਜਾਨ ਲੈ ਵੀ ਸਕਦਾ ਹੈ। ਅਜਿਹਾ ਹੀ ਮਾਮਲਾ ਅੰਮ੍ਰਿਤਸਰ 'ਚ ਸਾਹਮਣੇ ਆਇਆ ਹੈ, ਜਿਸ ਨੂੰ ਸੁਣ ਕੇ ਸ਼ਾਇਦ ਤੁਸੀਂ ਵੀ ਪਿਆਰ ਦੇ ਨਾਂ ਤੋਂ ਕੰਬ ਜਾਵੋਗੇ। ਇੱਥੇ ਇਕ ਪ੍ਰੇਮਿਕਾ ਨੇ ਪੈਸਿਆਂ ਦੇ ਲਾਲਚ ਖਾਤਰ ਆਪਣੀ ਮਾਂ ਨਾਲ ਮਿਲ ਕੇ ਪ੍ਰੇਮੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ।
ਜਾਣਕਾਰੀ ਮੁਤਾਬਕ ਮ੍ਰਿਤਕ ਦੇ ਭਰਾ ਬੰਟੀ ਵਾਸੀ ਕੋਟਲਾ ਸੈਦਾਂ ਨੇ ਦੱਸਿਆ ਕਿ ਉਸਦੇ ਛੋਟੇ ਭਰਾ ਅਰਵਿੰਦਰ ਸਿੰਘ ਦੇ ਪਿਛਲੇ 3 ਸਾਲਾਂ ਤੋਂ ਹਰਜਿੰਦਰ ਕੌਰ ਨਾਲ ਸੰਬੰਧ ਸਨ ਅਤੇ ਉਹ ਹਰਜਿੰਦਰ ਨਾਲ ਵਿਆਹ ਕਰਨਾ ਚਾਹੁੰਦਾ ਸੀ। ਉਸ ਨੇ ਦੱਸਿਆ ਕਿ ਅਰਵਿੰਦਰ ਇਕ ਸਤੰਬਰ ਨੂੰ ਘਰੋਂ ਗਿਆ ਪਰ 4-5 ਦਿਨ ਵਾਪਸ ਨਹੀਂ ਆਇਆ। ਫਿਰ 5 ਸਤੰਬਰ ਨੂੰ ਉਸ ਦੀ ਲਾਸ਼ ਖਿਦੋਵਾਲੀ ਸਥਿਤ ਖੇਤਾਂ 'ਚੋਂ ਬਰਾਮਦ ਕੀਤੀ ਗਈ।
ਜਦੋਂ ਇਸ ਮਾਮਲੇ ਦੀ ਜਾਂਚ ਕੀਤੀ ਗਈ ਤਾਂ ਪੁਲਸ ਨੂੰ ਪਤਾ ਲੱਗਿਆ ਕਿ ਇਕ ਸਤੰਬਰ ਨੂੰ ਅਰਵਿੰਦਰ ਆਪਣੀ ਪ੍ਰੇਮਿਕਾ ਹਰਜਿੰਦਰ ਨੂੰ ਮਿਲਣ ਲਈ ਗਿਆ ਸੀ, ਜਿੱਥੇ ਉਸ ਨੂੰ ਬੇਰਹਿਮੀ ਨਾਲ ਮੌਤ ਦੇ ਘਾਟ ਉਤਾਰ ਕੇ ਉਸ ਦੀਆਂ ਅੱਖਾਂ ਕੱਢ ਲਈਆਂ ਗਈਆਂ ਅਤੇ ਲਾਸ਼ ਦੀ ਪਛਾਣ ਨਾ ਹੋ ਸਕੇ ਇਸ ਲਈ ਉਸ ਦਾ ਸਿਰ ਵੀ ਬੁਰੀ ਤਰ੍ਹਾਂ ਕੁਚਲ ਦਿੱਤਾ ਗਿਆ। ਇਸ ਵਾਰਦਾਤ 'ਚ ਹਰਜਿੰਦਰ ਦੀ ਮਾਂ ਵੀ ਸ਼ਾਮਲ ਸੀ।
ਹਰਜਿੰਦਰ ਨੇ ਪਹਿਲਾਂ ਪਿਆਰ ਦਾ ਝੂਠਾ ਨਾਟਕ ਕਰਕੇ ਅਰਵਿੰਦਰ ਤੋਂ 3 ਸਾਲਾਂ ਤੱਕ ਲੱਖਾਂ ਰੁਪਏ ਵਸੂਲੇ ਅਤੇ ਫਿਰ ਉਹ ਅਰਵਿੰਦਰ ਕੋਲੋਂ 5 ਲੱਖ ਰੁਪਿਆਂ ਦੀ ਮੰਗ ਕਰਨ ਲੱਗੀ। ਜਦੋਂ ਅਰਵਿੰਦਰ ਉਸ ਨੂੰ ਇਹ ਪੈਸੇ ਨਹੀਂ ਦੇ ਸਕਿਆ ਤਾਂ ਉਸ ਨੇ ਆਪਣੀ ਮਾਂ ਨਾਲ ਮਿਲ ਕੇ ਉਸ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਫਿਲਹਾਲ ਪੁਲਸ ਨੇ ਦੋਹਾਂ ਮਾਂ-ਧੀ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਅਤੇ ਉਨ੍ਹਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕਰ ਰਹੀ ਹੈ।
'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।ਕੀ ਜੈਵਿਕ ਖੇਤੀ ਦੀ ਪੈਦਾਵਾਰ ਦੇਸ਼ਵਾਸੀਆਂ ਦਾ ਢਿੱਡ ਭਰ ਸਕੇਗੀ?
NEXT STORY