ਖਰੜ,(ਸ਼ਸ਼ੀ, ਰਣਬੀਰ, ਅਮਰਦੀਪ): ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਸਰਕਾਰ ਵਲੋਂ ਗਠਿਤ ਵੱਖ-ਵੱਖ ਟੀਮਾਂ ਵਲੋਂ ਪੰਜਾਬ ਦੇ ਸਾਰੇ ਜ਼ਿਲਾ ਹਸਪਤਾਲ, ਸਬ-ਡਵੀਜ਼ਨਲ ਹਸਪਤਾਲਾਂ ਤੇ ਕਮਿਊਨਿਟੀ ਸਿਹਤ ਕੇਂਦਰਾਂ ਦੀ ਚੈਕਿੰਗ ਉਪਰੰਤ ਤਿਆਰ ਕੀਤੀ ਮੈਰਿਟ ਸੂਚੀ ਅਨੁਸਾਰ ਜ਼ਿਲਾ ਮੋਹਾਲੀ ਦੇ ਸਬ-ਡਵੀਜ਼ਨਲ ਹਸਪਤਾਲ ਖਰੜ ਨੇ ਪੂਰੇ ਪੰਜਾਬ ਭਰ 'ਚੋਂ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਸਬੰਧੀ ਬੀਤੇ ਦਿਨ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਪੰਜਾਬ ਬਲਬੀਰ ਸਿੰਘ ਸਿੱਧੂ ਵਲੋਂ ਮਾਨਸਾ ਵਿਖੇ ਆਯੋਜਿਤ ਰਾਜ ਪੱਧਰੀ ਸਮਾਗਮ ਵਿਚ ਹੋਰ ਜੇਤੂਆਂ ਸਮੇਤ ਹਸਪਤਾਲ ਖਰੜ ਦੀ ਟੀਮ ਨੂੰ ਵੀ ਸਨਮਾਨਤ ਕੀਤਾ ਗਿਆ।
ਇਨਾਮ ਮਿਲਣ ਉਪਰੰਤ ਸਮੂਹ ਸਟਾਫ ਮੈਂਬਰਾਂ ਵਿਚ ਬਹੁਤ ਉਤਸ਼ਾਹ ਦੇਖਣ ਨੂੰ ਮਿਲਿਆ ਅਤੇ ਸਮੂਹ ਮੈਂਬਰਾਂ ਨੇ ਇਸ ਮੁਹਿੰਮ ਨੂੰ ਤਨ-ਮਨ ਨਾਲ ਹੋਰ ਅੱਗੇ ਜਾਰੀ ਰੱਖਣ ਦਾ ਪ੍ਰਣ ਕੀਤਾ। ਖਰੜ ਦੇ ਐੱਸ. ਐੱਮ. ਓ. ਡਾ. ਸੁਰਿੰਦਰ ਸਿੰਘ ਅਤੇ ਹਰਬੰਸ ਸਿੰਘ ਰੇਡੀਓਗ੍ਰਾਫਰ ਨੇ ਸਿਹਤ ਮੰਤਰੀ ਕੋਲੋਂ ਇਹ ਸਨਮਾਨ ਪ੍ਰਾਪਤ ਕੀਤਾ। ਇਸ ਪ੍ਰਾਪਤੀ ਲਈ ਸਿਵਲ ਹਸਪਤਾਲ ਖਰੜ ਨੂੰ ਇਕ ਲੱਖ ਰੁਪਏ ਦੀ ਰਾਸ਼ੀ ਦਾ ਚੈੱਕ ਮਿਲਿਆ ਹੈ, ਜਿਸ ਵਿਚੋਂ ਹਸਪਤਾਲ ਦੇ ਸਮੂਹ ਸਫਾਈ ਤੇ ਦਰਜਾ ਚਾਰ ਕਰਮਚਾਰੀਆਂ ਨੂੰ ਇਨਾਮ ਦਿੱਤਾ ਜਾਵੇਗਾ। ਡਾ. ਸੁਰਿੰਦਰ ਸਿੰਘ ਐੱਸ. ਐੱਮ. ਓ. ਨੇ ਨੋਡਲ ਅਫਸਰ ਕੁਆਲਿਟੀ ਡਾ. ਪਵਨਪ੍ਰੀਤ ਕੌਰ ਨੋਡਲ ਅਫਸਰ ਬਾਇਓ ਮੈਡੀਕਲ ਵੇਸਟ ਡਾ. ਰਜਨੀਤ ਰੰਧਾਵਾ ਤੇ ਹੋਰ ਸਮੂਹ ਸਟਾਫ ਮੈਂਬਰਾਂ ਦਾ ਧੰਨਵਾਦ ਕੀਤਾ।
ਤਿੰਨ ਧੀਆਂ ਦੇ ਬਾਪ ਨੇ ਫਾਹਾ ਲੈ ਕੇ ਖੁਦਕੁਸ਼ੀ
NEXT STORY