ਅੰਮ੍ਰਿਤਸਰ (ਰਮਨ) - ਭਗਤਾਂਵਾਲਾ ਕੂੜੇ ਦੇ ਡੰਪ ’ਚ ਸ਼ਾਮ ਨੂੰ ਭਿਆਨਕ ਅੱਗ ਲੱਗ ਗਈ, ਜਿਸ ਨਾਲ ਸਾਰੇ ਇਲਾਕੇ ’ਚ ਧੂੰਆਂ ਹੀ ਧੂੰਆਂ ਫੈਲ ਗਿਆ। ਸਥਾਨਕ ਲੋਕਾਂ ਨੇ ਅੱਗ ਦੀ ਸੂਚਨਾ ਨਗਰ ਨਿਗਮ ਫਾਇਰ ਬਿਗ੍ਰੇਡ ਨੂੰ ਦਿੱਤੀ, ਜਿਸ ਨਾਲ ਮੌਕੇ ’ਤੇ ਅੱਗ ਨੂੰ ਕਾਬੂ ਕਰਨ ਲਈ ਗੱਡੀਆਂ ਪਹੁੰਚੀਆਂ। ਅੱਗ ਦੀ ਲਪੇਟ ’ਚ ਅਵਰਧਾ ਕੰਪਨੀ ਦੀ ਟਰੋਮਲ ਮਸ਼ੀਨ ਆਈ, ਜਿਸ ਨਾਲ ਕੰਪਨੀ ਨੂੰ 35 ਤੋਂ 50 ਲੱਖ ਦਾ ਨੁਕਸਾਨ ਹੋਇਆ ਹੈ। ਉਥੇ ਨਜ਼ਦੀਕ ’ਚ ਇਕ ਹੋਰ ਮਸ਼ੀਨ ਸੀ, ਜਿਸ ਨੂੰ ਕੰਪਨੀ ਅਤੇ ਨਿਗਮ ਅਧਿਕਾਰੀਆਂ ਨੇ ਉੱਥੋਂ ਹਟਾਇਆ।
ਪੜ੍ਹੋ ਇਹ ਵੀ ਖ਼ਬਰ - ਨਵ ਵਿਆਹੇ ਨੌਜਵਾਨ ਦੇ ਕਤਲ ਦੀ ਸੁਲਝੀ ਗੁੱਥੀ: ਪਤਨੀ ਦੇ ਹੀ ਆਸ਼ਕ ਨੇ ਦੋਸਤਾਂ ਨਾਲ ਮਿਲ ਦਿੱਤੀ ਸੀ ਖ਼ੌਫਨਾਕ ਮੌਤ
ਅੱਗ ਲੱਗਣ ਨਾਲ ਆਲੇ-ਦੁਆਲੇ ਦੀਆਂ ਦਰਜਨਾਂ ਆਬਾਦੀਆਂ ’ਚ ਧੂੰਆਂ ਫੈਲ ਗਿਆ, ਜਿਸ ਨਾਲ ਲੋਕਾਂ ਨੂੰ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਮੌਕੇ ’ਤੇ ਥਿਸ ਐਂਟਰੀ ਇੰਸਪੈਕਟਰ ਜੇ. ਪੀ. ਬੱਬਰ ਅਤੇ ਸੈਨੇਟਰੀ ਇੰਸਪੈਕਟਰ, ਕੰਪਨੀ ਦੇ ਅਧਿਕਾਰੀ ਪੁੱਜੇ। ਭਿਆਨਕ ਅੱਗ ’ਤੇ ਕਾਬੂ ਪਾਉਣ ਲਈ ਨਗਰ ਨਿਗਮ ਫਾਇਰ ਬਿਗ੍ਰੇਡ ਦੇ ਨਾਲ-ਨਾਲ ਢਾਬ ਬਸਤੀ ਰਾਮ ਸੇਵਾ ਸੋਸਾਇਟੀ ਦੀਆਂ ਗੱਡੀਆਂ ਵੀ ਆਈਆਂ ਅਤੇ ਸਖਤ ਮੁਸ਼ੱਕਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ ਗਿਆ। ਡੰਪ ’ਤੇ ਪਹਿਲਾਂ ਵੀ ਕਈ ਵਾਰ ਅੱਗ ਲੱਗ ਚੁੱਕੀ ਹੈ, ਜਿਸ ਨਾਲ ਆਲੇ-ਦੁਆਲੇ ਦੇ ਲੋਕ ਵੀ ਨਿਗਮ ਨੂੰ ਦਰਜਨਾਂ ਸ਼ਿਕਾਇਤਾਂ ਕਰਦੇ ਰਹਿੰਦੇ ਹਨ।
ਪੜ੍ਹੋ ਇਹ ਵੀ ਖ਼ਬਰ - ਤਰਨਤਾਰਨ ’ਚ ਮਚਿਆ ਸੀ ਜ਼ਹਿਰੀਲੀ ਸ਼ਰਾਬ ਦਾ ਤਾਂਡਵ, ਪੀੜਤ ਪਰਿਵਾਰਾਂ ਨੇ ਸਰਕਾਰ ਤੋਂ ਕੀਤੀ ਇਹ ਮੰਗ
ਪੜ੍ਹੋ ਇਹ ਵੀ ਖ਼ਬਰ - ਪੰਜਾਬ ਸਰਕਾਰ ਦੇ ਪਹਿਲੇ 4 ਬਜਟ ’ਚੋਂ ਕੁਝ ਨਹੀਂ ਨਿਕਲਿਆ, 5ਵੇਂ ’ਚੋਂ ਵੀ ਨਹੀਂ ਹੋਵੇਗਾ ਕੁਝ ਹਾਸਲ: ਬੀਬੀ ਜਗੀਰ ਕੌਰ
ਹਾਲਾਂਕਿ ਨਿਗਮ ਵੱਲੋਂ ਉਕਤ ਕੂੜੇ ਦੇ ਡੰਪ ਨੂੰ ਲੈ ਕੇ ਕਾਫੀ ਸੁਧਾਰ ਕੀਤਾ ਗਿਆ ਹੈ ਪਰ ਡੰਪ ’ਤੇ ਲੱਗਣ ਵਾਲੀ ਅੱਗ ਦਾ ਅਜੇ ਤੱਕ ਹੱਲ ਨਹੀਂ ਨਿਕਲਿਆ ਹੈ। ਅਧਿਕਾਰੀਆਂ ਦੀਆਂ ਮੰਨੀਏ ਤਾਂ ਇਹ ਅੱਗ ਸ਼ਰਾਰਤੀ ਤੱਤਾਂ ਵੱਲੋਂ ਲਾਈ ਜਾਂਦੀ ਹੈ। ਆਲੇ-ਦੁਆਲੇ ਦੀਆਂ ਆਬਾਦੀਆਂ ਦੇ ਹਜ਼ਾਰਾਂ ਲੋਕ ਡੰਪ ਨੂੰ ਲੈ ਕੇ ਪ੍ਰੇਸ਼ਾਨ ਹਨ। ਪਿਛਲੇ ਸਾਲਾਂ ’ਚ ਡੰਪ ਨੂੰ ਲੈ ਕੇ ਕਾਫੀ ਸੰਘਰਸ਼ ਵੀ ਹੋਇਆ, ਉਥੇ ਲੋਕਾਂ ਨੇ ਧਰਨੇ ਵੀ ਦਿੱਤੇ, ਉਥੇ ਹੀ ਨਿਗਮ ’ਚ ਵੀ ਗੁਹਾਰ ਲਾਈ ਪਰ ਅੱਜ ਵੀ ਲੋਕ ਇਸ ਡੰਪ ਕਾਰਣ ਇਨ੍ਹਾਂ ਇਲਾਕਿਆਂ ਤੋਂ ਬਾਹਰ ਜਾਣ ਦੀ ਸੋਚ ਰਹੇ ਹਨ।
ਪੜ੍ਹੋ ਇਹ ਵੀ ਖ਼ਬਰ - ਰੋਪੜ ਦੇ ‘ਕਰਨਪ੍ਰੀਤ’ ਨੇ ਵਧਾਇਆ ਜ਼ਿਲ੍ਹੇ ਦਾ ਮਾਣ, ਕੈਨੇਡਾ ਦੀ ਸਰਕਾਰੀ ਯੂਨੀਵਰਸਿਟੀ ਦੇਵੇਗੀ 18 ਲੱਖ ਰੁਪਏ
ਹੁਣ ਤੱਕ ਡੰਪ ਤੋਂ ਕੋਈ ਨਿਜਾਤ ਨਹੀਂ ਦਿਵਾ ਪਾਇਆ : ਖੇਤਰ ਵਾਸੀ
ਆਲੇ-ਦੁਆਲੇ ਦੀਆਂ ਆਬਾਦੀਆਂ ਦੇ ਲੋਕਾਂ ਦਾ ਕਹਿਣਾ ਹੈ ਕਿ ਇਲਾਕੇ ’ਚ ਨਾ ਤਾਂ ਪੀਣ ਦਾ ਪਾਣੀ ਚੰਗਾ ਆਉਂਦਾ ਹੈ ਅਤੇ ਨਾ ਹੀ ਉਹ ਆਪਣੇ ਘਰਾਂ ਦੀਆਂ ਛੱਤਾਂ ’ਤੇ ਸੋਂ ਪਾਉਂਦੇ ਹਨ। ਗਰਮੀਆਂ ’ਚ ਸ਼ਾਮ ਦੇ ਸਮੇਂ ਹਮੇਸ਼ਾ ਧੂੰਆਂ ਅਤੇ ਬਦਬੂ ਲੋਕਾਂ ਨੂੰ ਘਰਾਂ ’ਚ ਰਹਿਣ ਨਹੀਂ ਦਿੰਦੀ ਅਤੇ ਨਾ ਹੀ ਉਨ੍ਹਾਂ ਦੇ ਘਰਾਂ ’ਚ ਕੋਈ ਰਿਸ਼ਤੇਦਾਰ ਆਉਂਦਾ ਹੈ। ਇਸ ਡੰਪ ਕਾਰਣ ਕਈ ਜਾਨਾਂ ਵੀ ਜਾ ਚੁੱਕੀਆਂ ਹਨ। ਸਰਕਾਰਾਂ ਬਦਲਦ ਰਹੀਆਂ ਹਨ ਪਰ ਉਨ੍ਹਾਂ ਨੂੰ ਡੰਪ ਤੋਂ ਕੋਈ ਨਿਜਾਤ ਨਹੀਂ ਦਿਵਾ ਪਾਇਆ।
ਪੜ੍ਹੋ ਇਹ ਵੀ ਖ਼ਬਰ - ਮਿੱਟੀ ਤੋਂ ਬਿਨਾਂ ਘਰ ਦੀ ਛੱਤ 'ਤੇ ਸਬਜ਼ੀਆਂ ਦੀ ਖੇਤੀ ਕਰ ਮਿਸਾਲ ਬਣਿਆ ਗੁਰਦਾਸਪੁਰ ਦਾ ਇਹ ਆਟੋਮੋਬਾਇਲ ਇੰਜੀਨੀਅਰ
ਧੱਕੇ ਨਾਲ ਫਰਨੈਲ ਪਿਲਾ ਕੇ ਜਨਾਨੀ ਨੂੰ ਮਾਰਨ ਦੀ ਕੋਸ਼ਿਸ਼ 'ਤੇ 4 ਲੋਕਾਂ ਖ਼ਿਲਾਫ਼ ਮਾਮਲਾ ਦਰਜ
NEXT STORY