ਬਠਿੰਡਾ (ਮਿੱਤਲ)-ਸਥਾਨਕ ਸੰਸਥਾ ਓਰੇਨ ਇੰਟਰਨੈਸ਼ਨਲ ਵਲੋਂ ਦੁਲਹਨ ਤਿਆਰ ਕਰਨ ਦੇ ਮੁਕਾਬਲੇ ਕਰਵਾਏ ਗਏ। ਡਾਇਰੈਕਟਰ ਯਾਦਵਿੰਦਰ ਸਿੱਧੂ ਨੇ ਦੱਸਿਆ ਕਿ ਇਸ ਮੌਕੇ ਬਿਊਟੀ ਨਾਲ ਸਬੰਧਿਤ ਪ੍ਰਸ਼ਨੋਤਰੀ ਮੁਕਾਬਲਾ ਕਰਵਾਇਆ ਗਿਆ ਜਿਸ 'ਚ ਦੋ ਰਾਊਂਡ ਸਨ। ਪਹਿਲੇ ਗੇਡ਼ 'ਚ ਸਾਰੇ ਬੱਚਿਆਂ ਨੇ ਭਾਗ ਲਿਆ। ਦੂਸਰੇ ਗੇਡ਼ 'ਚ ਕੁੱਲ 6 ਬੱਚੇ ਬਾਕੀ ਰਹੇ ਜਿਨ੍ਹਾਂ 'ਚ ਵਿਦਿਆਰਥਣਾਂ ਨੇ ਭਾਗ ਲਿਆ। ਸੈਂਟਰ ਨਿਰਦੇਸ਼ਕ ਗਗਨਪ੍ਰੀਤ ਸਿੰਘ ਨੇ ਕਿਹਾ ਕਿ ਔਰਤਾਂ ਨੂੰ ਬਦਲਦੇ ਯੁੱਗ 'ਚ ਆਤਮਨਿਰਭਰ ਹੋਣਾ ਜ਼ਰੂਰੀ ਹੈ। ਔਰਤ ਨੂੰ ਆਪਣੀ ਸ਼ਕਤੀ ਨੂੰ ਉਭਾਰਨਾ ਚਾਹੀਦਾ ਹੈ ਜਿਸਦੀ ਉਹ ਘੱਟ ਵਰਤੋਂ ਕਰ ਰਹੀ ਹੈ। ਨਾਰੀ ਸ਼ਕਤੀ ਦਾ ਪ੍ਰਤੀਕ ਹੈ। ਉਹ ਜ਼ੁਲਮ ਦੇ ਖਿਲਾਫ ਲਡ਼ਨਾ ਜਾਣਦੀ ਹੈ। ਲਡ਼ਕੀਆਂ ਨੂੰ ਹੱਥੀਂ ਕੰਮ ਸਿੱਖ ਕੇ ਪਰਿਵਾਰ ਦਾ ਸਹਾਰਾ ਬਣਨਾ ਚਾਹੀਦਾ ਹੈ ਨਾ ਕਿ ਉਹ ਖੁਦ ਸਹਾਰੇ ਦੀ ਤਲਾਸ਼ ਕਰੇ।
ਇਸ ਮੌਕੇ ਮੈਨੇਜਰ ਰਾਜਨਦੀਪ ਕੌਰ, ਮੇਕਅੱਪ ਤਕਨੀਸ਼ੀਅਨ ਰਿਤੂ ਰਥਵਾਲ, ਸਕਿਨ ਅਧਿਆਪਕ ਮਨਪ੍ਰੀਤ ਕੌਰ, ਸੋਨੀਆ ਪ੍ਰਕਾਸ਼ ਤੇ ਹੇਅਰ ਸਪੈਸ਼ਲਿਸਟ ਜੋਨੀ ਵੀ ਹਾਜ਼ਰ ਸਨ। ਬੱਚਿਆਂ ਨੇ ਲੋਕ-ਗੀਤਾਂ 'ਚੋਂ ਕੁਝ ਵੰਨਗੀਆਂ ਦੀ ਗਾ ਕੇ ਪੇਸ਼ਕਾਰੀ ਕੀਤੀ। ਬ੍ਰਾਈਡਲ ਮੇਕਅੱਪ 'ਚ ਪਹਿਲਾ ਸਥਾਨ ਰਾਮਜੀਤ ਸਿੰਘ ਨੇ ਤੇ ਦੂਸਰਾ ਸਥਾਨ ਵੀਰਪਾਲ ਕੌਰ ਨੇ ਪ੍ਰਾਪਤ ਕੀਤਾ।
ਯੁਵਕ ਸੇਵਾਵਾਂ ਵਿਭਾਗ ਦੇ ਵਾਲੰਟੀਅਰ ਅੰਤਰਰਾਜੀ ਦੌਰਾ ਕਰ ਕੇ ਵਾਪਸ ਪਰਤੇ
NEXT STORY