ਬਠਿੰਡਾ (ਸੰਦੀਪ)-ਪਿੰਡ ਕਿਸ਼ਨਗਡ਼੍ਹ ਫਰਮਾਹੀ ਵਿਖੇ ਭੋਲੀ ਮਾਈ ਦੇ ਅਸਥਾਨ ’ਤੇ ਗਰਗ ਪਰਿਵਾਰ ਵਲੋਂ ਸਾਲਾਨਾ ਭੰਡਾਰਾ ਲਾਇਆ ਗਿਆ। ਇਸ ਮੌਕੇ ਹਵਨ ਯੱਗ ਦੀ ਪੂਰਨ ਆਹੂਤੀ ਤੋਂ ਬਾਅਦ ਲੰਗਰ ਵੀ ਅਤੁੱਟ ਵਰਤਾਇਆ ਗਿਆ। ਭੰਡਾਰੇ ਦੇ ਪ੍ਰਬੰਧਕਾਂ ਰਾਮਪਾਲ ਅਤੇ ਜੋਨੀ ਗਰਗ ਨੇ ਦੱਸਿਆ ਕਿ ਲੰਮੇ ਸਮੇਂ ਤੋਂ ਇਸ ਅਸਥਾਨ ’ਤੇ ਭੰਡਾਰਾ ਲਾਇਆ ਜਾਂਦਾ ਹੈ ਅਤੇ ਦੂਰ-ਦੁਰਾਡੇ ਬੈਠੇ ਸਾਡੇ ਖਾਨਦਾਨ ਦੇ ਪਰਿਵਾਰ ਇਸ ਦਿਨ ਇਥੇ ਨਤਮਸਤਕ ਹੋਣ ਆਉਂਦੇ ਹਨ। ਇਥੇ ਸਾਡੇ ਮਨ ਦੀਆਂ ਮੁਰਾਦਾਂ ਪੂਰੀਆਂ ਹੁੰਦੀਆਂ ਹਨ। ਉਨ੍ਹਾਂ ਦੱਸਿਆ ਕਿ ਸਾਡੇ ਪਰਿਵਾਰ ਵਲੋਂ ਪਿੰਡ ਅੰਦਰ ਲਡ਼ਕੀਆਂ ਨੂੰ ਸਵੈ-ਨਿਰਭਰ ਬਣਾਉਣ ਲਈ ਇਕ ਸਿਲਾਈ ਕੇਂਦਰ ਖੋਲ੍ਹਿਆ ਗਿਆ ਹੈ ਜਿਸ ’ਚ ਲਡ਼ਕੀਆਂ ਦੇ ਦੋ ਬੈਂਚ ਲਾਏ ਜਾਂਦੇ ਹਨ ਅਤੇ 30 ਲਡ਼ਕੀਆਂ ਨੂੰ ਸਿਖਲਾਈ ਦਿੱਤੀ ਜਾਂਦੀ ਹੈ। ਇਸ ਮੌਕੇ ਮਾਨਸਾ ਦੇ ਸਾਬਕਾ ਵਿਧਾਇਕ ਅਤੇ ਸੀਨੀਅਰ ਕਾਂਗਰਸੀ ਆਗੂ ਪ੍ਰੇਮ ਮਿੱਤਲ ਨੇ ਵੀ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਮੌਕੇ ਉਨ੍ਹਾਂ ਹਵਨ ਯੱਗ ’ਚ ਪੂਰਨ ਆਹੂਤੀ ਪਾਈ ਤੇ ਦਰ ’ਤੇ ਨਤਮਸਤਕ ਹੋਏ।
ਬ੍ਰਾਈਡਲ ਮੇਕਅੱਪ ਮੁਕਾਬਲਿਆਂ ''ਚੋਂ ਰਾਮਜੀਤ ਨੇ ਪਹਿਲਾ ਤੇ ਵੀਰਪਾਲ ਨੇ ਕੀਤਾ ਦੂਜਾ ਸਥਾਨ ਹਾਸਲ
NEXT STORY