ਰੋਪੜ (ਸੱਜਣ ਸੈਣੀ)—ਨਵੀਂ ਅਤੇ ਪੁਰਾਣੀ ਭਾਰਤੀ ਮੁਦਰਾ ਨੂੰ ਆਸਾਨੀ ਨਾਲ ਪਹਿਚਾਨਣ 'ਚ ਨੇਤਰਹੀਣਾਂ ਦੀ ਮਦਦ ਕਰਨ ਲਈ ਆਈ.ਆਈ.ਟੀ. ਰੋਪੜ ਨੇ ਸ਼ਲਾਘਾਯੋਗ ਕਦਮ ਚੁੱਕਿਆ ਹੈ। ਆਈ.ਆਈ.ਟੀ. ਰੂਪਨਗਰ ਦੇ ਡਾਇਰੈਕਟਰ ਡਾ. ਐੱਸ. ਕੇ. ਦਾਸ ਨੇ ਦੱਸਿਆ ਕਿ ਨੇਤਰਹੀਣ ਵਿਅਕਤੀਆਂ ਦੀ ਸਹੂਲਤ ਲਈ ਉਨ੍ਹਾਂ ਦੀ ਟੀਮ ਵਲੋਂ ਇਕ ਐਪ ਲਾਂਚ ਕੀਤੀ ਗਈ ਹੈ, ਜਿਸ ਦੀ ਮਦਦ ਨਾਲ ਨੇਤਰਹੀਣ ਵਿਅਕਤੀ ਅਸਲੀ ਤੇ ਨਕਲੀ ਨੋਟਾਂ ਦੀ ਪਛਾਣ ਆਸਾਨੀ ਨਾਲ ਕਰ ਸਕਣਗੇ। ਉਨ੍ਹਾਂ ਦੱਸਿਆ ਕਿ ਪੁਰਾਣੇ ਨੋਟਾਂ ਦੇ ਮੁਕਾਬਲੇ ਨਵੇਂ ਨੋਟ ਇਕੋ ਸਾਇਜ਼ ਦੇ ਹਨ, ਜਿਸ ਕਾਰਨ ਇਕ ਨੇਤਰਹੀਣ ਵਿਅਕਤੀ ਲਈ ਇਨ੍ਹਾਂ ਦੀ ਪਹਿਚਾਣ ਕਰਨਾ ਮੁਸ਼ਕਲ ਹੋ ਗਿਆ ਸੀ। ਇਸ ਲਈ ਆਈ. ਆਈ. ਟੀ. ਰੂਪਨਗਰ ਪੰਜਾਬ ਦੀ ਟੀਮ ਨੇ ਈਮੇਜ ਪ੍ਰਰੋਸੈਸਿੰਗ ਤੇ ਐਨਾਲਿਟਿਕਸ ਦੀ ਵਰਤੋਂ ਕਰਦਿਆਂ ਇਕ ਐਂਡਰੋਇਡ ਐਪਲੀਕੇਸ਼ਨ ਰੌਸ਼ਨੀ ਲਾਂਚ ਕੀਤੀ, ਜਿਸ ਦੀ ਮਦਦ ਨਾਲ ਨੇਤਰਹੀਣ ਵਿਅਕਤੀ ਆਸਾਨੀ ਨਾਲ ਅਸਲੀ ਭਾਰਤੀ ਮੁਦਰਾ ਦੀ ਪਛਾਣ ਕਰ ਸਕਦੇ ਹਨ।
ਦੂਜੇ ਪਾਸੇ ਨੇਤਰਹੀਣ ਸਕੂਲ ਦੇ ਫੈਕਲਟੀ ਮੈਬਰਾਂ ਵਲੋਂ ਇਸ ਐਪ ਦੇ ਲਾਂਚ ਹੋਣ 'ਤੇ ਖੁਸ਼ੀ ਪ੍ਰਗਟ ਕੀਤੀ ਗਈ ਹੈ ਤੇ ਇਸ ਮੌਕੇ ਉਨ੍ਹਾਂ ਆਈ.ਆਈ. ਟੀ. ਟੀਮ ਦਾ ਧੰਨਵਾਦ ਵੀ ਕੀਤਾ ਗਿਆ। ਡਾ. ਪੁਨੀਤ ਗੋਇਲ ਨੇ ਦੱਸਿਆ ਕਿ ਚਿਕਿਤਸਾ,ਸੁਰੱਖਿਆ ਤੇ ਸਿੱਖਿਆ ਦੇ ਨਾਲ ਜੁੜੀਆਂ ਹੋਰ ਵੀ ਨਵੀਂਆਂ ਤਕਨੀਕਾਂ ਜਲਦ ਹੀ ਉਪਭੋਗਤਾਵਾਂ ਲਈ ਉਪਲਬੱਧ ਕਰਵਾਈਆਂ ਜਾਣਗੀਆਂ।
ਸੈਲਫੀਆਂ ਖਿੱਚਵਾ ਰਹੇ ਸੁਖਬੀਰ ਤੇ ਮਜੀਠੀਆ ਕੈਮਰੇ 'ਚ ਕੈਦ (ਵੀਡੀਓ)
NEXT STORY