ਬਠਿੰਡਾ - ਬਠਿੰਡਾ ਦੇ ਰਾਮਪੁਰਾ ਫੂਲ ਦੇ ਪਿੰਡ ਸਲਾਬਤਪੂਰਾ, ਕਾਂਗੜਾ ਅਤੇ ਭਾਈ ਰੂਪਾ 'ਚ ਕਾਂਗਰਸ ਵਲੋਂ ਬੂਥਾਂ ਨੂੰ ਕੈਪਚਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਕਾਰਨ ਸਾਬਕਾ ਅਕਾਲੀ ਮੰਤਰੀ ਸਿੰਕਦਰ ਸਿੰਘ ਮਲੂਕਾ ਵਲੋਂ ਭਗਤਾ ਬਠਿੰਡਾ ਰੋਡ 'ਤੇ ਜਾਮ ਲਗਾ ਕੇ ਧਰਨਾ ਦਿੱਤਾ ਜਾ ਰਿਹਾ ਹੈ।
ਮਿਲੀ ਜਾਣਕਾਰੀ ਅਨੁਸਾਰ ਕਾਂਗੜਾ ਦੇ ਇਲਾਕੇ 'ਚ ਤਿੰਨ ਥਾਵਾਂ 'ਤੇ ਬੂਥਾਂ ਨੂੰ ਕੈਪਚਰ ਕੀਤਾ ਗਿਆ ਹੈ, ਜਿਸ ਸਦਕਾ ਉਮੀਦਵਾਰਾਂ ਅਤੇ ਵਰਕਰਾਂ ਨੂੰ ਵੋਟਾਂ ਨਹੀਂ ਪਾਉਣ ਦਿੱਤੀਆਂ ਜਾ ਰਹੀਆਂ। ਇਸ ਰੋਸ ਦੇ ਚਲੱਦਿਆ ਅੱਜ ਉਨ੍ਹਾਂ ਨੇ ਬਠਿੰਡਾ ਭਗਤਾ ਹਾਈਵੇਅ ਰੋਡ ਜਾਮ ਕੀਤਾ ਹੋਇਆ ਹੈ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਨੂੰ ਉਨ੍ਹਾਂ ਦਾ ਬਣਦਾ ਹੱਕ ਦਿੱਤਾ ਜਾਵੇ। ਉਨ੍ਹਾਂ ਦੋਸ਼ ਲਗਾਉਂਦੇ ਹੋਏ ਕਿਹਾ ਕਿ ਕਾਂਗਰਸ ਦੇ ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਹੀ ਆਪਣੇ ਇਲਾਕੇ ਦੇ ਬੂਥਾਂ ਨੂੰ ਕੈਪਚਰ ਕਰਵਾਇਆ ਹੈ।
ਮਾਛੀਵਾੜਾ : ਸ਼ਰਾਬ ਦੇ ਨਸ਼ੇ 'ਚ ਪੋਲਿੰਗ ਬੂਥ 'ਤੇ ਪੁੱਜਾ ਅਧਿਕਾਰੀ, ਵੋਟਿੰਗ 15 ਮਿੰਟ ਲੇਟ
NEXT STORY