ਅਜਨਾਲਾ/ਭਿੰਡੀ ਸੈਦਾ (ਰਮਨਦੀਪ, ਗੁਰਜੰਟ) : ਬੀ. ਐੱਸ. ਐੱਫ ਦੀ ਬੀ. ਓ. ਪੀ ਰਾਮਕੋਟ 88 ਬਟਾਲੀਅਨ ਦੇ ਜਵਾਨਾਂ ਵਲੋਂ ਭਾਰਤ-ਪਕਿ ਸਰਹੱਦ ਤੋਂ ਗਸ਼ਤ ਦੌਰਾਨ ਭਾਰਤ ਵਾਲੇ ਪਾਸੇ ਤੋਂ ਹਥਿਆਰ ਬਰਾਮਦ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਬੀਤੀ ਸ਼ਾਮ 7. 30 ਵਜੇ ਦੇ ਕਰੀਬ ਗਸ਼ਤ ਦੌਰਾਨ ਭਾਰਤ ਵਾਲੇ ਪਾਸੇ ਕੰਡਿਆਲੀ ਤਾਰ ਤੋਂ 10 ਮੀਟਰ ਦੀ ਦੂਰੀ 'ਤੇ ਬੀ. ਐੱਸ. ਐੱਫ ਦੀ 88 ਬਟਾਲੀਅਨ ਵਲੋਂ 2 ਪਿਸਤੌਲ ਤੇ 4 ਮੈਗਜ਼ੀਨ ਖੇਤਾਂ 'ਚੋਂ ਕਣਕ ਦੇ ਨਾੜ ਨੂੰ ਅੱਗ ਲਗਾਉਣ ਉਪਰੰਤ ਬਰਾਮਦ ਕੀਤੇ ਗਏ ਹਨ। ਇਸ ਸੰਬੰਧੀ ਬੀ. ਐੱਸ. ਐੱਫ ਦੇ ਉੱਚ ਅਧਿਕਾਰੀਆਂ ਨਾਲ ਸਪੰਰਕ ਨਹੀਂ ਹੋ ਸਕਿਆ। ਖਬਰ ਲਿਖੇ ਜਾਣ ਤੱਕ ਬੀ. ਐੱਸ. ਐੱਫ ਦੇ ਉੱਚ ਅਧਿਕਾਰੀਆਂ ਤੇ ਜਵਾਨਾਂ ਵਲੋਂ ਸਰਚ ਆਪ੍ਰੇਸ਼ਨ ਜਾਰੀ ਹੈ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਵੀ ਬੀ. ਓ. ਪੀ. ਤੋਂ ਭਾਰੀ ਮਾਤਰਾ 'ਚ ਹੈਰੋਇਨ ਅਤੇ ਹਥਿਆਰਾਂ ਸਮੇਤ ਪਾਕਿਸਤਾਨੀ ਵਿਅਕਤੀ ਕਾਬੂ ਕੀਤਾ ਸੀ।
ਪ੍ਰਿੰਸ ਹੈਰੀ ਅਤੇ ਮੇਗਨ ਦੀ ਸ਼ਾਨਦਾਰ ਰਿਸੈਪਸ਼ਨ ਪਾਰਟੀ ਬਾਰੇ ਕੁੱਝ ਖਾਸ ਗੱਲਾਂ (ਤਸਵੀਰਾਂ)
NEXT STORY