ਖੇਮਕਰਨ (ਸੋਨੀਆ, ਅਵਤਾਰ, ਗੁਰਮੇਲ) : ਕਸਬਾ ਖੇਮਕਰਨ ਦੇ ਬਾਹਰ ਵਾਰ ਦਾਤਾ ਰਾਮ ਸ਼ਮਸ਼ਾਨਘਾਟ ਨੇੜੇ 11 ਸਾਲਾਂ ਬੱਚੇ ਦੀ ਛੱਪੜ ਵਿਚ ਡੁੱਬਣ ਨਾਲ ਮੌਤ ਹੋ ਗਈ। ਥਾਣਾ ਮੁਖੀ ਖੇਮਕਰਨ ਅਨਿਲ ਕੁਮਾਰ ਸ਼ਰਮਾ ਨੇ ਦੱਸਿਆ ਕਿ 11 ਸਾਲਾਂ ਲੜਕਾ ਕੱਲ ਖੇਤਾਂ 'ਚੋਂ ਪੱਠੇ ਵੱਢਣ ਗਿਆ ਸੀ ਤੇ ਰਸਤੇ ਵਿਚ ਪੈਂਦੇ ਛੱਪੜ ਕਿਨਾਰੇ ਪੈਰ ਫਿਸਲਣ ਨਾਲ ਵਿਚ ਡਿੱਗ ਪਿਆ ਤੇ ਮੌਕੇ 'ਤੇ ਹੀ ਉਸਦੀ ਮੌਤ ਹੋ ਗਈ ਜਿਸ ਦੀ ਪਛਾਣ ਰਮਨਦੀਪ ਸਿੰਘ ਪੁੱਤਰ ਜਸਵਿੰਦਰ ਸਿੰਘ ਵਾਸੀ ਵਾਰਡ ਨੰ.8 ਖੇਮਕਰਨ ਵਜੋਂ ਹੋਈ ਹੈ।
ਡੀ. ਐੱਸ. ਪੀ. ਭਿੱਖੀਵਿੰਡ ਸੁਲੱਖਣ ਸਿੰਘ ਮਾਨ ਮੌਕੇ 'ਤੇ ਪਹੁੰਚੇ ਤੇ ਲਾਸ਼ ਛੱਪੜ 'ਚੋਂ ਕੱਢਵਾ ਕੇ ਸੀ.ਆਰ.ਪੀ.ਸੀ ਐਕਟ ਤਹਿਤ 174 ਦੀ ਕਾਰਵਾਈ ਕਰਵਾ ਕੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਸਾ ਦੇ ਹਵਾਲੇ ਕਰ ਦਿੱਤੀ। ਇਸ ਦੁੱਖਦਾਈ ਘਟਨਾ ਦੀ ਖਬਰ ਮਿਲਦਿਆ ਹੀ ਇਲਾਕੇ ਅੰਦਰ ਸ਼ੋਕ ਦੀ ਲਹਿਰ ਫੈਲ ਗਈ।
ਅਣਪਛਾਤੇ ਵਾਹਨ ਨੇ ਵਿਅਕਤੀ ਨੂੰ ਕੁਚਲਿਆ
NEXT STORY