ਗੁਰਦਾਸਪੁਰ (ਵਿਨੋਦ, ਦੀਪਕ, ਹਰਮਨਪ੍ਰੀਤ) - ਦੋਰਾਂਗਲਾ ਪੁਲਸ ਨੇ ਇਕ ਮਹਿਲਾ ਪੁਲਸ ਕਰਮਚਾਰੀ ਦੇ ਲੜਕੇ ਨੂੰ ਨਸ਼ੇ ਵਾਲੇ ਪਦਾਰਥ ਸਮੇਤ ਗ੍ਰਿਫ਼ਤਾਰ ਕੀਤਾ ਹੈ।ਜ਼ਿਲਾ ਪੁਲਸ ਮੁਖੀ ਹਰਚਰਨ ਸਿੰਘ ਭੁੱਲਰ ਨੇ ਦੱਸਿਆ ਕਿ ਦੋਰਾਂਗਲਾ ਪੁਲਸ ਸਟੇਸ਼ਨ ਵਿਚ ਤਾਇਨਾਤ ਸਹਾਇਕ ਸਬ-ਇੰਸਪੈਕਟਰ ਭੁਪਿੰਦਰ ਸਿੰਘ ਪੁਲਸ ਪਾਰਟੀ ਨਾਲ ਗਸ਼ਤ ਕਰਦੇ ਹੋਏ ਜੰਡਏ ਪਿੰਡ ਤੋਂ ਗਾਹਲੜੀ ਵੱਲ ਜਾ ਰਹੇ ਸਨ ਕਿ ਰਸਤੇ ਵਿਚ ਇਕ ਸਕੂਟਰੀ ਸਵਾਰ ਨੂੰ ਸ਼ੱਕ ਦੇ ਆਧਾਰ 'ਤੇ ਰੋਕ ਕੇ ਪੁੱਛਗਿੱਛ ਕੀਤੀ ਤਾਂ ਉਸ ਨੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਉਹ ਮਹਿਲਾ ਪੁਲਸ ਕਰਮਚਾਰੀ ਭੁਪਿੰਦਰ ਕੌਰ ਦਾ ਲੜਕਾ ਹੈ, ਜਦ ਉਸ ਦੀ ਤਲਾਸ਼ੀ ਲਈ ਤਾਂ ਇਕ ਗ੍ਰਾਮ ਹੈਰੋਇਨ ਬਰਾਮਦ ਹੋਈ। ਮੁਲਜ਼ਮ ਵਿਰੁੱਧ ਐੱਨ. ਡੀ. ਪੀ. ਐੱਸ. ਐਕਟ ਅਧੀਨ ਕੇਸ ਦਰਜ ਕਰ ਲਿਆ ਹੈ। ਪੁੱਛਗਿੱਛ ਦੌਰਾਨ ਮੁਲਜ਼ਮ ਗੁਰਜਿੰਦਰ ਸਿੰਘ ਪੁੱਤਰ ਬਲਵਾਨ ਸਿੰਘ ਵਾਸੀ ਪਿੰਡ ਗਾਹਲੜੀ ਨੇ ਸਵੀਕਾਰ ਕੀਤਾ ਹੈ ਕਿ ਉਹ ਨਸ਼ੇ ਦਾ ਆਦੀ ਹੈ ਅਤੇ ਨਸ਼ਾ ਕਰਦਾ ਵੀ ਹੈ ਅਤੇ ਵੇਚਦਾ ਵੀ ਹੈ। ਉਹ ਆਪਣੀ ਮਾਂ ਦੇ ਨਾਂ ਦਾ ਇਸਤੇਮਾਲ ਕਰ ਕੇ ਪੁਲਸ ਤੋਂ ਬਚਦਾ ਆ ਰਿਹਾ ਹੈ।ਉਸ ਦੀ ਸਕੂਟਰੀ ਵੀ ਜ਼ਬਤ ਕਰ ਲਈ ਗਈ ਹੈ। ਮੁਲਜ਼ਮ ਦੀ ਮਾਂ ਮਹਿਲਾ ਪੁਲਸ ਕਰਮਚਾਰੀ ਨੂੰ ਪੁਲਸ ਲਾਈਨ ਹਾਜ਼ਰ ਕਰ ਦਿੱਤਾ ਗਿਆ ਹੈ।
ਖਪਤਕਾਰ ਤੋਂ ਰਿਸ਼ਵਤ ਲੈਂਦੇ ਜੇ. ਈ. ਦਾ ਵੀਡੀਓ ਵਾਇਰਲ
NEXT STORY