ਤਪਾ ਮੰਡੀ (ਸ਼ਾਮ, ਗਰਗ) : ਪਿੰਡ ਢਿੱਲਵਾਂ ਵਿਖੇ ਘਰ ਦੀ ਵੰਡ ਨੂੰ ਲੈ ਕੇ ਚਚੇਰੇ ਭਰਾਵਾਂ 'ਚ ਹੋਏ ਵਿਵਾਦ ਤੋਂ ਬਾਅਦ ਨੌਜਵਾਨ ਨੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਇਸ ਮਾਮਲੇ ਵਿਚ ਪੁਲਸ ਨੇ ਸਮੇਤ 7 ਜਣਿਆਂ 'ਤੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਂਚ ਅਧਿਕਾਰੀ ਹਰਦੀਪ ਸਿੰਘ ਨੇ ਦੱਸਿਆ ਕਿ ਮ੍ਰਿਤਕ ਹਰਦੀਪ ਸਿੰਘ ਉਰਫ ਹੈਪੀ ਪੁੱਤਰ ਸੁਰਜੀਤ ਸਿੰਘ ਦੀ ਪਤਨੀ ਨਵਜੋਤ ਕੌਰ ਨੇ ਬਿਆਨ ਦਰਜ ਕਰਵਾਏ ਹਨ ਕਿ ਇਕ ਪਲਾਟ ਦੀ ਵੰਡ ਨੂੰ ਲੈ ਕੇ ਕਾਫੀ ਝਗੜਾ ਚੱਲ ਰਿਹਾ ਸੀ ਅਤੇ 2-3 ਮਹੀਨਿਆਂ ਤੋਂ ਜ਼ਿਆਦਾ ਪ੍ਰੇਸ਼ਾਨ ਰਹਿਣ ਲੱਗ ਪਿਆ।
ਇਹ ਵੀ ਪੜ੍ਹੋ : ਲੁਧਿਆਣਾ : ਕੁੜੀ 'ਤੇ ਦੇਵੀ ਦਾ ਪ੍ਰਕੋਪ ਦੱਸ ਤਾਂਤਰਿਕ ਨੇ ਖੇਡੀ ਚਾਲ, ਧੀ ਦੇ ਮੂੰਹੋਂ ਸੱਚਾਈ ਸੁਣ ਮਾਂ ਦੇ ਉੱਡੇ ਹੋਸ਼
ਬੀਤੇ ਦਿਨੀਂ ਘਰ ਦੇ ਚੁਬਾਰੇ ਦੀ ਛੱਤ 'ਤੇ ਕੋਈ ਚੀਜ਼ ਬੰਨ੍ਹ ਕੇ ਆਤਮਹੱਤਿਆ ਕਰ ਲਈ ਜਦ ਪਰਿਵਾਰਕ ਮੈਂਬਰਾਂ ਨੂੰ ਉਕਤ ਘਟਨਾ ਬਾਰੇ ਪਤਾ ਲੱਗਾ ਤਾਂ ਤਪਾ ਪੁਲਸ ਨੂੰ ਸੂਚਿਤ ਕੀਤਾ ਗਿਆ, ਪੁਲਸ ਨੇ ਮੌਕੇ 'ਤੇ ਪਹੁੰਚਕੇ ਲਟਕਦੀ ਲਾਸ਼ ਨੂੰ ਹੇਠਾ ਲਾਹਿਆ ਅਤੇ ਮ੍ਰਿਤਕ ਦੀ ਪਤਨੀ ਦੇ ਬਿਆਨਾਂ 'ਤੇ ਚਚੇਰੇ ਭਰਾ ਰਿੰਕੂ ਪੁੱਤਰ ਮਲਕੀਤ ਸਿੰਘ ਸਮੇਤ 7 ਜਣਿਆਂ 'ਤੇ ਮਾਮਲਾ ਦਰਜ ਕਰ ਕੇ ਲਾਸ਼ ਦਾ ਪੋਸਟ ਮਾਰਟਮ ਕਰਵਾ ਕੇ ਵਾਰਸਾਂ ਨੂੰ ਦੇ ਹਵਾਲੇ ਕਰ ਦਿੱਤਾ।
ਇਹ ਵੀ ਪੜ੍ਹੋ : ਮਜੀਠਾ 'ਚ ਸ਼ਰਮਸਾਰ ਹੋਈ ਇਨਸਾਨੀਅਤ, ਪਿਉ ਤੇ ਦੋ ਪੁੱਤਰਾਂ ਵਲੋਂ 12 ਸਾਲਾ ਕੁੜੀ ਨਾਲ ਗੈਂਗਰੇਪ
ਡਰੋਨ ਰਾਹੀਂ ਰਾਵੀ ਇਲਾਕੇ ਤੋਂ ਹਥਿਆਰਾਂ ਦੀ ਖੇਪ ਭੇਜਣ ਦੀ ਕੋਸ਼ਿਸ਼ 'ਚ ਆਈ. ਐੱਸ. ਆਈ.
NEXT STORY