ਲੁਧਿਆਣਾ (ਰਿਸ਼ੀ) : ਸੱਸ ਦੀ ਮੌਤ ਦੀ ਖਬਰ ਦੱਸਣ ਜਦੋਂ ਭਾਬੀ ਘਰ ਗਈ ਤਾਂ ਉਸ ਨੇ ਦਿਓਰ ਦੀ ਲਾਸ਼ ਪੱਖੇ ਨਾਲ ਲਟਕਦੀ ਦੇਖੀ, ਜਿਸ ਨੇ ਸੋਮਵਾਰ ਨੂੰ ਰੱਸੀ ਪੱਖੇ ਨਾਲ ਬੰਨ੍ਹ ਕੇ ਫਾਹ ਲੈ ਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ। ਮ੍ਰਿਤਕ 2 ਬੱਚਿਆਂ ਦਾ ਪਿਉ ਸੀ, ਜਿਸ ਦੀ ਪਛਾਣ ਹਰਿਗੋਬਿੰਦ ਨਗਰ, ਸੂਆ ਰੋਡ ਦੇ ਰਹਿਣ ਵਾਲੇ ਨਰਿੰਦਰ ਕੁਮਾਰ (38) ਵਜੋਂ ਹੋਈ। ਏ. ਐੱਸ. ਆਈ. ਸੁਰਜੀਤ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਭਾਬੀ ਗੀਤਾ ਦੇਵੀ ਨੇ ਦੱਸਿਆ ਕਿ ਉਸ ਦੇ ਦਿਓਰ ਦੀ ਸੱਸ ਕਾਫੀ ਸਮੇਂ ਤੋਂ ਬੀਮਾਰ ਚੱਲ ਰਹੀ ਸੀ ਅਤੇ ਢੋਲੇਵਾਲ ਕੋਲ ਨਿੱਜੀ ਹਸਪਤਾਲ 'ਚ ਦਾਖਲ ਸੀ, ਜਿਸ ਕਾਰਨ ਪਤਨੀ ਦੋਵੇਂ ਬੱਚਿਆਂ ਨਾਲ ਮਾਂ ਦੇ ਕੋਲ ਹਸਪਤਾਲ ਗਈ ਹੋਈ ਸੀ। ਸੋਮਵਾਰ ਰਾਤ 10 ਵਜੇ ਪਤੀ-ਪਤਨੀ ਦੀ ਆਪਸ 'ਚ ਫੋਨ 'ਤੇ ਗੱਲ ਵੀ ਹੋਈ। ਮੰਗਲਵਾਰ ਤੜਕੇ 4 ਵਜੇ ਮ੍ਰਿਤਕ ਦੀ ਸੱਸ ਨੇ ਹਸਪਤਾਲ 'ਚ ਦਮ ਤੋੜ ਦਿੱਤਾ।
ਜਦੋਂ ਪਤਨੀ ਨੇ ਪਤੀ ਦੇ ਮੋਬਾਇਲ 'ਤੇ ਫੋਨ ਕੀਤਾ ਤਾਂ ਉਸ ਨੇ ਚੁੱਕਿਆ ਨਹੀਂ, ਜਿਸ ਤੋਂ ਬਾਅਦ ਭਾਬੀ ਗੀਤਾ ਦੇਵੀ ਨੂੰ ਮੌਤ ਦੀ ਖਬਰ ਦੱਸਣ ਲਈ ਪਤੀ ਕੋਲ ਭੇਜਿਆ। ਕਈ ਵਾਰ ਖੜਕਾਉਣ 'ਤੇ ਵੀ ਦਿਓਰ ਨੇ ਦਰਵਾਜ਼ਾ ਨਹੀਂ ਖੋਲ੍ਹਿਆ। ਜਦੋਂ ਖਿੜਕੀ ਰਾਹੀਂ ਦੇਖਿਆ ਤਾਂ ਉਸ ਨੇ ਲਾਸ਼ ਲਟਕਦੀ ਦੇਖੀ। ਪੁਲਸ ਨੇ ਭਾਬੀ ਦੇ ਬਿਆਨ 'ਤੇ ਧਾਰਾ 174 ਦੀ ਕਾਰਵਾਈ ਕਰ ਕੇ ਸਿਵਲ ਹਸਪਤਾਲ ਤੋਂ ਪੋਸਟਮਾਰਟਮ ਕਰਵਾ ਕੇ ਲਾਸ਼ ਪਰਿਵਾਰ ਵਾਲਿਆਂ ਹਵਾਲੇ ਕਰ ਦਿੱਤੀ। ਪੁਲਸ ਮੁਤਾਬਕ ਮੌਤ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਅਕਾਲੀ ਦਲ ਛੱਡਣ ਵਾਲੇ ਜਨਰਲ ਜੇ. ਜੇ. ਸਿੰਘ ਬਣੇ 'ਟਕਸਾਲੀ'
NEXT STORY