ਪਟਿਆਲਾ, ਬਾਰਨ, (ਇੰਦਰ ਖਰੋਡ਼)-ਪੰਜਾਬ ਵਿਧਾਨ ਸਭਾ ਚੋਣਾਂ ਦੇ ਦੌਰਾਨ ਨਸ਼ਾ ਇਕ ਵੱਡਾ ਮੁੱਦਾ ਰਿਹਾ ਸੀ। ਵੱਖ-ਵੱਖ ਪਾਰਟੀਆਂ ਦੇ ਆਗੂਆਂ ਵਲੋਂ ਸਰਕਾਰ ਬਣਨ ’ਤੇ ਪੰਜਾਬ ਭਰ ਵਿਚੋਂ ਖਤਮ ਕਰਨ ਦੇ ਆਪਣੀਆਂ ਮੀਟਿੰਗਾਂ ਵਿਚ ਵਾਅਦੇ ਵੀ ਕੀਤੇ ਸਨ, ਜੇਕਰ ਕਾਂਗਰਸ ਪਾਰਟੀ ਦੀ ਗੱਲ ਕੀਤੀ ਜਾਵੇ ਤਾਂ ਸੱਤਾ ਸੰਭਾਲੇ 2 ਸਾਲ ਤੋਂ ਵਧ ਦਾ ਸਮਾਂ ਬੀਤ ਚੁੱਕਿਆ ਹੈ ਤੇ ਨਸ਼ਾ ਜਿਊਂ ਦਾ ਤਿਊਂ ਹੀ ਵਿਕ ਰਿਹਾ ਹੈ ਤੇ ਵਰਤਿਆ ਜਾ ਰਿਹਾ ਹੈ। ਨਸ਼ੇ ਦੇ ਖਾਤਮੇ ਦੇ ਦਾਅਵਿਆਂ ਦੇ ਉਲਟ ਨਸ਼ੇ ਦੇ ਦੈਂਤ ਚਿੱਟੇ ਨੇ ਘਰਾਂ ਦੇ ਘਰ ਬਰਬਾਦ ਕਰ ਦਿੱਤੇ ਸਨ, ਜੇਕਰ ਇਕ ਮਹੀਨੇ ਦੇ ਅੰਦਰ ਦੇਖਿਆ ਜਾਵੇ ਤਾਂ 30 ਤੋਂ ਵਧ ਨੌਜਵਾਨ ਵਧ ਨਸ਼ਾ ਲੈਣ ਕਰਕੇ ਮੌਤ ਦੇ ਮੂੰਹ ਵਿਚ ਚਲੇ ਗਏ ਹਨ। ਜੇਕਰ ਨਿਗਾਹ ਮਾਰੀ ਜਾਵੇ ਮਾਰੀ ਜਾਵੇ ਤਾਂ ਬੀਤੇ ਦਿਨੀਂ ਫਿਰੋਜ਼ਪੁਰ ਵਿਚ 8 ਨੌਜਵਾਨਾਂ ਦੀ ਵਧ ਨਸ਼ਾ ਲੈਣ ਕਾਰਨ ਮੌਤ ਹੋ ਗਈ, ਜਿਨ੍ਹਾਂ ਵਿਚ ਬੂਟਾ ਸਿੰਘ ਵਾਸੀ ਸਨ੍ਹੇਰ ਸਿੰਘ ਵਾਲਾ, ਰਮਨ ਸਿੰਘ ਵਾਸੀ ਮਹਿਰ ਸਿੰਘ ਵਾਲਾ, ਮਲਕੀਤ ਸਿੰਘ (28) ਵਾਸੀ ਝੁੱਗੇ, ਕਾਬਲ ਸਿੰਘ (35) ਪਿੰਡ ਰੁਕਣਾ ਬੰਗੂ, ਜਰਨੈਲ ਸਿੰਘ ਪਿਡ ਲੁਡਿਆਣੀ, ਕਬੱਡੀ ਖਿਡਾਰੀ ਅਮਰਜੀਤ ਸਿੰਘ (32) ਪਿੰਡ ਡਾਲਾ (ਮੋਗਾ), ਜਗਦੀਪ ਸਿੰਘ (30) ਵਾਸੀ ਸਲਾਬਤਪੁਰਾ (ਬਠਿੰਡਾ)। ਇਸ ਤੋਂ ਇਲਾਵਾ ਜਸਕਰਨ ਸਿੰਘ (23) ਵਾਸੀ ਕਾਦਰਾਬਾਦ (ਟਾਹਲੀ ਸਾਹਿਬ), ਹਰਮੇਸ਼ ਸਿੰਘ ਮੇਸ਼ਾ ਸਿੰਘ ਪਿੰਡ ਦੀਪ ਸਿੰਘ ਵਾਲਾ (ਸਾਦਿਕ) ਅੰਮ੍ਰਿਤਪਾਲ ਸਿੰਘ (26) ਵਾਸੀ ਖੁਖਰਾਣਾ (ਮੋਗਾ), ਵਰਿਆਮ ਸਿੰਘ, ਵੀਜਾ ਸਿੰਘ ਵਾਸੀ ਕੁਰਾਈਵਾਲਾ (ਗਿੱਦਡ਼ਬਾਹਾ), ਅਮਨਜੋਤ ਸਿੰਘ (30) ਵਾਸੀ ਅਹਿਮਦਗਡ਼੍ਹ (ਲੁਧਿਆਣਾ) ਸ਼ਮਸ਼ੇਰ ਸਿੰਘ (19) ਪਿੰਡ ਜਾਤੀ ਉਮਰਾ (ਖਡ਼ੂਰ ਸਾਹਿਬ) ਇਸ ਤੋਂ ਇਲਾਵਾ ਬਠਿੰਡਾ ਦੇ ਊਧਮ ਨਗਰ ਵਿਚ ਰਹਿਣ ਵਾਲੀ 24 ਸਾਲਾ ਲਡ਼ਕੀ ਵੀ ਸ਼ਾਮਲ ਹੈ, ਜਿਸ ਦੀ ਚਿੱਟੇ ਦੀ ਵਧ ਮਾਤਰਾ ਲੈਣ ਕਾਰਨ ਮੌਤ ਹੋ ਗਈ ਸੀ, ਜਿਸਦੀ ਪਛਾਣ ਜੋਤੀ ਵਜੋਂ ਹੋਈ, ਜੇਕਰ ਅਖਬਾਰਾਂ ਵਿਚ ਪ੍ਰਕਾਸ਼ਿਤ ਹੋਏ ਅੰਕਡ਼ਿਆਂ ’ਤੇ ਨਜ਼ਰ ਮਾਰੀ ਜਾਵੇ ਤਾਂ ਇਕ ਮਹੀਨੇ ਦੇ ਅੰਦਰ 30 ਤੋਂ ਵਧ ਨੌਜਵਾਨ ਓਵਰ ਡੋਜ਼ ਕਾਰਨ ਮੌਤ ਦੇ ਮੂੰਹ ਵਿਚ ਚਲੇ ਗਏ। ਹੋਰ ਜ਼ਿਲਿਆਂ ਤੋਂ ਇਲਾਵਾ ਪੰਜਾਬ ਦੇ ਮੁੱਖ ਮੰਤਰੀ ਦੇ ਜ਼ਿਲੇ ਅੰਦਰ ਹੀ ਨਸ਼ੇ ਕਾਰਨ ਮਰਨ ਵਾਲੇ ਨੌਜਵਾਨਾਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ।
ਨਸ਼ਾ ਕਰਨ ਵਾਲਿਆਂ ਵਿਚ ਜ਼ਿਆਦਾਤਰ 18 ਤੋਂ 35 ਸਾਲ ਦੇ
ਨਸ਼ਾ ਕਰਨ ਵਾਲੇ ਜਿਨ੍ਹਾਂ ਨੌਜਵਾਨਾ ਦੀ ਮੌਤ ਹੋਈ ਉਹਨਾਂ ਦੀ ਉਮਰ 18 ਤੋਂ 35 ਸਾਲ ਦੇ ਕਰੀਬ ਹੈ, ਜੇਕਰ ਦੇਖਿਆ ਜਾਵੇ ਤਾਂ ਕਿਸੇ ਸਰਕਾਰੀ ਨੌਕਰੀ ਲਈ ਵੀ ਇਹ ਉਮਰ ਹੁੰਦੀ ਹੈ। ਨੌਜਵਾਨੀ ਨਸ਼ਿਆਂ ਵੱਲ ਜਾਣ ਦਾ ਕਾਰਨ ਜਿਥੇ ਇਸਦਾ ਮੁੱਖ ਤੇ ਅਹਿਮ ਕਾਰਨ ਬੇਰੋਜ਼ਗਾਰੀ ਹੈ। ਅੱਜ ਦੇ ਸਮੇਂ ਵਿਚ ਨੌਕਰੀਆਂ ਨਾ ਮਿਲਣ ਕਾਰਨ ਕੁੱਝ ਨੌਜਵਾਨ ਜ਼ਮੀਨਾਂ ਵੇਚ ਕੇ ਜਾਂ ਕਰਜ਼ਾ ਲੈ ਕੇ ਬਾਹਰਲੇ ਦੇਸ਼ਾਂ ਵਿਚ ਜਾ ਚੁੱਕੇ ਹਨ ਤੇ ਜਿਹਡ਼ੇ ਬਚੇ ਹਨ ਉਹ ਤਕਰੀਬਨ ਬੇਰੋਜ਼ਗਾਰੀ ਕਾਰਨ ਨਸ਼ਿਆਂ ਦੀ ਦਲਦਲ ਵਿਚ ਬੁਰੀ ਤਰ੍ਹਾਂ ਫਸ ਗਏ ਹਨ।
70 ਫੀਸਦੀ ਨੌਜਵਾਨਾਂ ਕੋਲੋਂ ਨਹੀਂ ਛੱਡਿਆ ਜਾ ਰਿਹਾ ਨਸ਼ਾ
ਸੂਬੇ ਵਿਚ ਨਸ਼ਾ ਕਰਨ ਵਾਲੇ ਨੌਜਵਾਨਾਂ ਵਿਚੋਂ 70 ਫੀਸਦੀ ਨੌਜਵਾਨ ਅਜਿਹੇ ਹਨ ਜੋ ਨਸ਼ਾ ਛੱਡਣਾ ਚਾਹੁੰਦੇ ਹਨ ਪਰ ਛੱਡ ਨਹੀਂ ਸਕਦੇ। ਭਾਵੇਂ ਕਿਉਂ ਨਾ ਸਰਕਾਰੀ ਜਾਂ ਨਿੱਜੀ ਸੰਸਥਾਵਾਂ ਵਲੋਂ ਨਸ਼ਾ ਛੁਡਾਊ ਕੇਂਦਰ ਖੋਲ੍ਹੇ ਗਏ ਹੋਣ ਪਰ ਜ਼ਿਆਦਾਤਰ ਨੌਜਵਾਨ ਨਸ਼ਾ ਛੁਡਾਊਂ ਕੇਂਦਰ ਵਿਚ ਦਾਖਲ ਹੋ ਕੇ ਚਿੱਟਾ ਤਾਂ ਛੱਡ ਦਿੰਦੇ ਹਨ ਪਰ ਮੈਡੀਕਲ ਨਸ਼ਿਆ ਦੇ ਆਦਿ ਹੋ ਜਾਂਦੇ ਹਨ। ਇਹ ਵੀ ਵੇਖਣ ਵਿਚ ਆਇਆ ਹੈ ਕਿ ਨਸ਼ਿਆਂ ਦੇ ਆਦਿ ਨੌਜਵਾਨਾਂ ਵਿਚੋਂ ਸਿਰਫ਼ 35 ਫੀਸਦੀ ਹੀ ਨੌਜਵਾਨਾਂ ਨੂੰ ਸਹੀ ਸਮੇਂ ’ਤੇ ਸਹੀ ਗਾਈਡੈਂਸ ਜਾਂ ਮਦਦ ਮਿਲਦੀ ਹੈ। ਇਨ੍ਹਾਂ ਵਿਚੋਂ ਕਈ ਨਸ਼ਾ ਛੱਡ ਵੀ ਦਿੰਦੇ ਹਨ ਤੇ 33 ਫੀਸਦੀ ਮੈਡੀਕਲ ਨਸ਼ਾ ਜਾਂ ਟੀਕਿਆਂ ’ਤੇ ਨਿਰਭਰ ਹਨ ਤੇ ਬਾਕੀ ਵੱਖ-ਵੱਖ ਨਸ਼ਿਆਂ ਦੀ ਲਪੇਟ ਵਿਚ ਹਨ।
ਕਾਲਜਾਂ, ਯੂਨੀਵਰਸਿਟੀਆਂ ਵਿਚ ਪੜ੍ਹਦੀਆਂ ਵਿਦਿਆਰਥਣਾਂ ਦੀ ਹੋਈਆਂ ਨਸ਼ੇ ਦੀ ਆਦੀ
ਪੰਜਾਬ ਵਿਚ ਨਸ਼ੇ ਦਾ ਕਾਰੋਬਾਰ ਸਿਰਫ਼ ਮਰਦ ਹੀ ਨਹੀਂ ਕਰਦੇ ਉਹਨਾਂ ਵਿਚ ਔਰਤਾਂ ਵੀ ਸ਼ਾਮਲ ਹਨ। ਸੂਬੇ ਦੇ ਕਈ ਜ਼ਿਲਿਆਂ ਵਿਚ ਔਰਤਾਂ ਸ਼ਰਾਬ ਤੇ ਹੋਰ ਨਸ਼ੇ ਵੇਚਣ ਵਿਚ ਮੋਹਰੀ ਹਨ। ਨਸ਼ਾ ਵੇਚਣ ਦੇ ਨਾਲ-ਨਾਲ ਔਰਤਾਂ ਨਸ਼ੇ ਦੀਆਂ ਵੀ ਹੋਣ ਲੱਗ ਪਈਆਂ ਹਨ। ਨਸ਼ਾ ਸਮੱਗਲਰ ਔਰਤਾਂ ਦੇ ਜਰੀਏ ਨਸ਼ਾ ਕਾਲਜਾਂ, ਯੂਨੀਵਰਸਿਟੀਆਂ ਦੀਆਂ ਵਿਦਿਆਰਥਣਾ ਤੱਕ ਸਪਲਾਈ ਕੀਤਾ ਜਾਂਦਾ ਹੈ। ਸੂਬੇ ਅੰਦਰ 10 ਹਜ਼ਾਰ ਤੋਂ ਵਧ ਔਰਤਾਂ ਤੇ ਲਡ਼ਕੀਆਂ ਨਸ਼ਾ ਕਰਨ ਦੀਆਂ ਆਦਿ ਹੋ ਚੁੱਕੀਆਂ ਹਨ। ਔਰਤਾਂ ਸ਼ਰਾਬ ਤੋਂ ਇਲਾਵਾ ਸਿਗਰਟ, ਸਮੈਕ, ਹੈਰੋਇਨ ਤੇ ਚਿੱਟੇ ਦਾ ਨਸ਼ਾ ਕਰ ਰਹੀਆਂ ਹਨ, ਜਿਸਦੀ ਤਾਜ਼ਾ ਮਿਸਾਲ ਬਠਿੰਡਾ ਵਿਚ ਚਿੱਟੇ ਦਾ ਨਸ਼ਾ ਕਰਨ ਵਾਲੀ ਮ੍ਰਿਤਕ ਲਡ਼ਕੀ ਨੇ ਮਰਨ ਤੋਂ ਪਹਿਲਾਂ ਇਸ ਨਸ਼ੇ ਸਬੰਧੀ ਅਹਿਮ ਖੁਲਾਸੇ ਕਰਨ ਤੋਂ ਮਿਲਦੀ ਹੈ ਉਸਨੇ ਦੱਸਿਆ ਕਿ ਉਹ ਨਸ਼ਾ 7-8 ਸਾਲ ਤੋਂ ਕਰ ਰਹੀ ਹੈ। ਚਿੱਟੇ ਦਾ ਨਸ਼ਾ ਪਹਿਲਾਂ ਲਡ਼ਕੀਆਂ ਫ਼ੈਸ਼ਨ ਦੇ ਤੌਰ ’ਤੇ ਲੈਣਾ ਸ਼ੁਰੂ ਕਰ ਦਿੰਦੀਆਂ ਹਨ ਤੇ ਫਿਰ ਇਸ ਦੀਆਂ ਆਦਿ ਹੋ ਜਾਂਦੀਆਂ ਹਨ।
ਚਿੱਟੇ ਦੀ ਭੇਟ ਚੜਿਆ ਇਕ ਹੋਰ ਨੌਜਵਾਨ
NEXT STORY