ਮੋਹਾਲੀ (ਰਾਣਾ) - ਮੰਗਲਵਾਰ ਨੂੰ ਸੈਕਟਰ-67 ਮਾਰਕੀਟ ਵਿਚ ਦੁਪਹਿਰ ਦੇ ਸਮੇਂ ਲੋਕਲ ਬਾਡੀ ਦੇ ਡਾਇਰੈਕਟਰ ਦੀ ਗੱਡੀ ਨੂੰ ਅਚਾਨਕ ਅੱਗ ਲਗ ਗਈ । ਵੇਖਦੇ ਹੀ ਵੇਖਦੇ ਅੱਗ ਨੇ ਪੂਰੀ ਤਰ੍ਹਾਂ ਕਾਰ ਨੂੰ ਆਪਣੀ ਲਪੇਟ ਵਿਚ ਲੈ ਲਿਆ । ਇਸ ਵਿਚ ਇਲਾਕੇ ਦੇ ਲੋਕ, ਸ਼ੋਅਰੂਮ ਮਾਲਕ, ਜਿੰਮ ਤੇ ਬੈਂਕ ਵਾਲੇ ਇਕੱਠੇ ਹੋ ਗਏ । ਉਨ੍ਹਾਂ ਨੇ ਤੁਰੰਤ ਅੱਗ ਨੂੰ ਬੁਝਾਉਣ ਦੀ ਕਾਰਵਾਈ ਕੀਤੀ । ਹਾਲਾਂਕਿ ਜਦੋਂ ਉਹ ਫਾਇਰ ਬ੍ਰਿਗੇਡ ਦੇ 101 ਨੰਬਰ 'ਤੇ ਫੋਨ ਕਰ ਰਹੇ ਸਨ ਤਾਂ ਇਸ ਦੌਰਾਨ ਕਾਲ ਸਿੱਧੇ ਚੰਡੀਗੜ੍ਹ ਲਗ ਰਹੀ ਸੀ । ਇਸ ਤੋਂ ਬਾਅਦ ਡਾਈਵਰਟ ਕਰਕੇ ਨੰਬਰ ਮੋਹਾਲੀ ਫਾਇਰ ਬ੍ਰਿਗੇਡ ਨੂੰ ਮਿਲਾਇਆ । ਕਾਫੀ ਸਮੇਂ ਬਾਅਦ ਜਦੋਂ ਉਹ ਫਾਇਰ ਬ੍ਰਿਗੇਡ ਮੋਹਾਲੀ ਵਿਚ ਨੰਬਰ ਲੱਗਾ ਤੇ ਗੱਡੀ ਪਹੁੰਚੀ ਤਾਂ ਉਦੋਂ ਤਕ ਅੱਗ 'ਤੇ ਕਾਬੂ ਪਾ ਲਿਆ ਗਿਆ ਸੀ। ਮੌਕੇ 'ਤੇ ਮੌਜੂਦ ਦਲਬੀਰ ਸਿੰਘ ਨੇ ਦੱਸਿਆ ਕਿ ਉਸ ਦਾ ਰਿਸ਼ਤੇਦਾਰ, ਜੋ ਲੋਕਲ ਬਾਡੀ ਵਿਚ ਡਾਇਰੈਕਟਰ ਹੈ, ਦਾ ਪੁੱਤਰ ਸੈਕਟਰ-67 ਦੀ ਮਾਰਕੀਟ ਵਿਚ ਜਿੰਮ ਆਇਆ ਸੀ ਕਿ 20 ਮਿੰਟਾਂ ਬਾਅਦ ਹੀ ਗੱਡੀ ਵਿਚ ਅਚਾਨਕ ਅੱਗ ਲਗ ਗਈ।
ਨਹੀਂ ਪਤਾ ਲੱਗਾ ਅੱਗ ਦਾ ਕਾਰਨ
ਦੁਪਹਿਰ ਸਾਢੇ 11 ਵਜੇ ਇਕ ਲੜਕਾ ਸੈਕਟਰ-67 ਦੀ ਮਾਰਕੀਟ ਵਿਚ ਆਇਆ ਤੇ ਉਹ ਆਪਣੀ ਗੱਡੀ ਖੜ੍ਹੀ ਕਰਕੇ ਜਿਮ ਵਿਚ ਚਲਾ ਗਿਆ ਪਰ 20 ਮਿੰਟਾਂ ਬਾਅਦ ਹੀ ਗੱਡੀ ਨੂੰ ਅੱਗ ਲਗ ਗਈ, ਜਿਸ ਤੋਂ ਬਾਅਦ ਇਲਾਕੇ ਦੇ ਸਾਰੇ ਲੋਕ ਇਕੱਠੇ ਹੋ ਗਏ ਤੇ ਅੱਗ ਬੁਝਾਉਣ ਵਿਚ ਜੁਟ ਗਏ । ਦੂਜੇ ਪਾਸੇ ਉਹ ਕਈ ਵਾਰ ਹੈਲਪਲਾਈਨ ਨੰਬਰ 'ਤੇ ਕਾਲ ਕਰਦੇ ਰਹੇ ਪਰ ਫੋਨ ਚੰਡੀਗੜ੍ਹ ਲਗਦਾ ਰਿਹਾ । ਆਖਿਰ ਜਦੋਂ ਫੋਨ ਮੋਹਾਲੀ ਮਿਲਿਆ ਤੇ ਫਾਇਰ ਬ੍ਰਿਗੇਡ ਵਾਲੇ ਆਏ ਤਾਂ ਅੱਗ ਲਗਭਗ ਬੁਝ ਚੁੱਕੀ ਸੀ । ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਗੱਡੀ ਵਿਚ ਸ਼ਾਟ ਸਰਕਟ ਨਾਲ ਅੱਗ ਲੱਗੀ ਸੀ । ਇਸ ਤੋਂ ਪਹਿਲਾਂ ਵੀ ਸ਼ਹਿਰ ਵਿਚ ਇਸ ਤਰ੍ਹਾਂ ਅੱਗ ਲੱਗਣ ਦੇ ਮਾਮਲੇ ਹੋ ਚੁੱਕੇ ਹਨ । ਏਅਰਪੋਰਟ ਰੋਡ 'ਤੇ ਚਲਦੀ ਕਾਰ ਸੜ ਕੇ ਸੁਆਹ ਹੋ ਗਈ ਸੀ ।
ਡੇਰਾ ਮੁਖੀ ਦੇ 2 ਕਮਾਂਡੋਜ਼ ਦੀ ਜ਼ਮਾਨਤ ਮਨਜ਼ੂਰ
NEXT STORY