ਲੁਧਿਆਣਾ (ਵਿੱਕੀ) : ਸੈਂਟਰਲ ਬੋਰਡ ਆਫ ਸੈਕੰਡਰੀ ਐਜੁਕੇਸ਼ਨ (ਸੀ. ਬੀ. ਐੱਸ. ਈ.) ਦੇ 12ਵੀਂ ਜਮਾਤ ਦੇ ਨਤੀਜਿਆਂ ਦਾ ਐਲਾਨ ਸ਼ਨੀਵਾਰ ਦੀ ਸਵੇਰ ਕਰ ਦਿੱਤਾ ਗਿਆ, ਹਾਲਾਂਕਿ ਬੋਰਡ ਵਲੋਂ ਵੈੱਬਸਾਈਟ 'ਤੇ ਇਹ ਐਲਾਨ ਦੁਪਹਿਰ 12 ਵਜੇ ਕੀਤਾ ਜਾਣਾ ਸੀ ਪਰ ਡੇਢ ਘੰਟਾ ਪਹਿਲਾਂ ਹੀ ਇਨ੍ਹਾਂ ਨਤੀਜਿਆਂ ਦਾ ਐਲਾਨ ਕਰ ਦਿੱਤਾ ਗਿਆ।
ਜਾਣਕਾਰੀ ਮੁਤਾਬਕ ਲੁਧਿਆਣਾ 'ਚ ਹੁਣ ਤੱਕ ਦੇ ਨਤੀਜਿਆਂ 'ਚ ਵੀ. ਐੱਮ. ਸਕੂਲ ਸਿਵਲ ਲਾਈਨ ਦੇ ਵਿਦਿਆਰਥੀਆਂ ਨੇ ਆਰਟਸ 'ਚੋਂ 96.2 ਅਤੇ ਕਾਮਰਸ 'ਚੋਂ 96 ਫੀਸਦੀ ਅੰਕ ਹਾਸਲ ਕੀਤੇ ਹਨ, ਜਦੋਂ ਕਿ ਡੀ. ਏ. ਵੀ. ਪਖਵ ਰੋਡ ਦੇ ਵਿਦਿਆਰਥੀਆਂ ਨੇ ਕਾਮਰਸ 'ਚੋਂ 95.8 ਫੀਸਦੀ ਅੰਕ ਹਾਸਲ ਕੀਤੇ ਹਨ। ਬੱਚਿਆਂ ਦੇ ਪਾਸ ਹੋਣ ਦੀ ਸੂਚਨਾ ਮਿਲਦਿਆਂ ਹੀ ਸਕੂਲਾਂ ਅਤੇ ਘਰਾਂ 'ਚ ਖੁਸ਼ੀਆਂ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ।
ਪੰਜਾਬ ਵਿਧਾਨ ਸਭਾ 'ਚ ਵੀ ਲੱਗੇਗਾ ਲੋਕ ਸਭਾ 'ਚ ਸਥਾਪਿਤ ਡਾ. ਅੰਬੇਡਕਰ ਦੇ ਬੁੱਤ ਵਰਗਾ ਬੁੱਤ
NEXT STORY