ਜ਼ੀਰਾ (ਅਕਾਲੀਆਂਵਾਲਾ) - ਕੇਂਦਰ ਸਰਕਾਰ ਵੱਲੋਂ ਪੇਸ਼ ਕੀਤਾ ਮੌਜੂਦਾ ਤੇ ਆਖਰੀ ਬਜਟ ਲੋਕਾਂ ਨੂੰ ਭਰਮਾਉਣ ਤੋਂ ਸਿਵਾਏ ਕੁਝ ਵੀ ਨਹੀਂ ਹੈ। ਇਹ ਵਿਚਾਰ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਆਗੂ ਅਤੇ ਰਾਹੁਲ ਗਾਂਧੀ ਬ੍ਰਿਗੇਡ ਯੂਥ ਕਾਂਗਰਸ ਦੇ ਪ੍ਰਧਾਨ ਸਾਰਜ ਸਿੰਘ ਬੰਬ ਨੇ ਸਾਂਝੇ ਕੀਤੇ ਹਨ। ਉਨ੍ਹਾਂ ਕਿਹਾ ਕਿ 2022 ਵਿਚ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦਾ ਐਲਾਨਿਆਂ ਗਿਆ ਭਾਸ਼ਣ ਇਹੀਂ ਸੰਕੇਤ ਦਿੰਦਾ ਹੈ ਕਿ ਕਿਸਾਨ ਇਕ ਵਾਰ ਫਿਰ ਭਾਜਪਾ ਨੂੰ ਸੱਤਾ 'ਤੇ ਬਿਰਾਜਮਾਨ ਹੋਣ ਦਾ ਮੌਕਾ ਦੇਵੇ। ਭਾਜਪਾ ਦਾ ਇਹ ਸੁਪਨਾ ਕਦੇ ਸੱਚ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਅਰੁਣ ਜੇਤਲੀ ਵੱਲੋਂ ਪਹਿਲਾਂ ਵੀ ਅਜਿਹੀ ਘੋਸ਼ਣਾ ਕੀਤੀ ਗਈ ਸੀ ਹੁਣ ਇਹ ਫਿਰ ਬਜਟ ਵਿਚ ਦੁਹਰਾਈ ਗਈ ਹੈ। ਜੇਕਰ ਇਸ ਨੂੰ ਕੁਝ ਫੀਸਦੀ ਲਾਗੂ ਕੀਤਾ ਹੁੰਦਾ ਤਾਂ 2022 ਵਾਲੀ ਗੱਲ ਮੰਨੀ ਜਾਣੀ ਸੀ ਪਰ ਇਸ 'ਤੇ ਕਿਸਾਨ ਵਿਸ਼ਵਾਸ ਨਹੀਂ ਕਰਨਗੇ ਕਿਉਂਕਿ ਖੇਤੀ ਲਾਗਤ ਖਰਚਿਆਂ ਨੂੰ ਘੱਟ ਕਰਨ ਲਈ ਕੋਈ ਯੋਜਨਾ ਨਹੀਂ ਉਲੀਕੀ। ਦੇਸ਼ ਦੇ ਕਿਸਾਨਾਂ ਦੀ ਕਰਜ਼ਾ ਮੁਆਫੀ ਅਤੇ ਆਏ ਦਿਨ ਹੋ ਰਹੀਆਂ ਆਤਮ ਹੱਤਿਆਵਾਂ ਦੇ ਠੋਸ ਹੱਲ ਦੇ ਲਈ ਨੀਤੀ ਨਹੀਂ ਬਣਾਈ ਗਈ। ਅੱਜ ਕਿਸਾਨੀ ਨੂੰ ਕਰਜ਼ਾ ਮੁਆਫੀ ਦੀ ਲੋੜ ਸੀ ਨਾ ਕਿ ਕਰਜ਼ਾ ਦੇਣ ਲਈ ਰੱਖੇ ਬਜਟ ਨੂੰ ਵਧਾਉਣ ਦੀ।
ਨਿਰੰਕਾਰੀ ਮਿਸ਼ਨ ਨੇ ਲਗਾਇਆ ਖੂਨਦਾਨ ਕੈਂਪ
NEXT STORY