ਲੁਧਿਆਣਾ (ਸਿਆਲ) : ਥੋੜ੍ਹੀ ਜਿਹੀ ਡੈਕੋਰੇਸ਼ਨ ਕਰਕੇ ਬਦਲੀ ਬੈਰਕ ਅਤੇ ਨਾਂ ਰੱਖ ਦਿੱਤਾ ਹਸਪਤਾਲ, ਨਾ ਕੋਈ ਸੁਵਿਧਾ ਨਾ ਹੀ ਇਲਾਜ। ਅਸੀਂ ਗੱਲ ਕਰ ਰਹੇ ਹਾਂ ਤਾਜਪੁਰ ਰੋਡ ਸਥਿਤ ਸੈਂਟਰਲ ਜੇਲ ਦੀ। ਸੁਰੱਖਿਆ ਵਿਵਸਥਾ ਢਿੱਲੀ ਹੋਣ ਨਾਲ ਰੋਜ਼ਾਨਾ ਸੁਰਖੀਆਂ 'ਚ ਰਹਿੰਦੇ ਸੈਂਟਰਲ ਜੇਲ ਪ੍ਰਸ਼ਾਸਨ ਦਾ ਇਕ ਹੋਰ ਵੱਡਾ ਕਾਰਨਾਮਾ ਸਾਹਮਣੇ ਆਇਆ ਹੈ। ਜੇਲ ਪ੍ਰਸ਼ਾਸਨ ਨੇ ਇਕ-ਦੋ ਮੰਜ਼ਿਲਾ ਬੈਰਕ ਨੂੰ ਹੀ ਜੇਲ ਹਸਪਤਾਲ ਦਾ ਰੂਪ ਦਿੱਤਾ ਹੋਇਆ ਹੈ, ਜਿਸ 'ਚ ਸਿਹਤ ਸਹੂਲਤਾਂ ਜ਼ੀਰੋ ਹਨ ਜਾਂ ਇਹ ਕਹਿ ਸਕਦੇ ਹਾਂ ਕਿ ਬੁਖਾਰ ਦੀ ਗੋਲੀ ਦੇਣ ਤੋਂ ਇਲਾਵਾ ਇੱਥੇ ਕੋਈ ਸਹੂਲਤ ਨਹੀਂ ਹੈ।
ਇਹ ਵੀ ਪਤਾ ਲੱਗਾ ਹੈ ਕਿ ਮੌਜੂਦਾ ਸਮੇਂ 'ਚ 4 ਡਾਕਟਰ ਜੇਲ ਹਸਪਤਾਲ 'ਚ ਹਨ ਪਰ ਇਹ ਦਵਾਈ ਹੀ ਦਿੰਦੇ ਹਨ, ਜਦੋਂ ਕਿ ਕਿਸੇ ਬੰਦੀ ਦੇ ਜ਼ਖਮੀਂ ਹੋਣ 'ਤੇ ਟਾਂਕੇ ਆਦਿ ਲਵਾਉਣ ਵੀ ਉਸ ਨੂੰ ਸਿਵਲ ਹਸਪਤਾਲ ਭੇਜਦੇ ਹਨ। ਉੱਥੇ 4 ਫਾਰਮਾਸਿਸਟ ਲਾਏ ਗਏ ਹਨ। ਇਸ ਦੌਰਾਨ ਸਹਿਜੇ ਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਇੰਨੇ ਕੈਦੀਆਂ ਨੂੰ ਬਿਹਤਰ ਇਲਾਜ ਕਿੱਥੋਂ ਮਿਲੇਗਾ। ਸੂਤਰ ਦੱਸਦੇ ਹਨ ਕਿ ਜੇਲ ਹਸਪਤਾਲ 'ਚ ਇਸ ਤਰ੍ਹਾਂ ਦਾ ਇਨਫ੍ਰਾਸਟਰਕਚਰ ਹੀ ਨਹੀਂ ਹੈ ਕਿ ਮਰੀਜ਼ ਕੈਦੀ ਦਾ ਸਹੀ ਢੰਗ ਨਾਲ ਇਲਾਜ ਕੀਤਾ ਜਾ ਸਕੇ। ਬੈਰਕ ਦਾ ਰੂਪ ਬਦਲ ਦੇ ਬਣਾਏ ਗਏ ਹਸਪਤਾਲ ਦੀ ਉੱਪਰਲੀ ਮੰਜ਼ਿਲ 'ਚ ਇਕ ਲੈਬ ਸਥਾਪਤ ਕੀਤੀ ਗਈ ਹੈ ਪਰ ਉਸ 'ਚ ਛੋਟੇ-ਮੋਟੇ ਟੈਸਟਾਂ ਦੇ ਇਲਾਵਾ ਕੋਈ ਵੱਡਾ ਟੈਸਟ ਨਹੀਂ ਹੁੰਦਾ।
ਲੁਧਿਆਣਾ 'ਚ ਬਾਰਸ਼ ਦਾ ਕਹਿਰ, ਸਕੂਲ ਤੇ ਹਸਪਤਾਲ ਦੀ ਕੰਧ ਡਿਗੀ (ਤਸਵੀਰਾਂ)
NEXT STORY