ਚੰਡੀਗੜ੍ਹ (ਕੁਲਦੀਪ)-ਬੀਤੀ ਰਾਤ ਫੇਜ਼-6 ਵਿਚ ਇਕ ਘਰ ਦੇ ਬਾਹਰ ਖਡ਼੍ਹੀ ਆਈ-ਟਵੰਟੀ ਕਾਰ ਦੇ ਚਾਰੋਂ ਟਾਇਰ ਚੋਰੀ ਹੋਣ ਦਾ ਮਾਮਲਾ ਸਾਹਮਣੇ ਅਾਇਆ ਹੈ। ਕਾਰ ਦੇ ਮਾਲਕ ਜਗਦੀਪ ਸਿੰਘ ਨਿਵਾਸੀ ਮਕਾਨ ਨੰਬਰ 229 ਫੇਜ਼-6 ਨੇ ਦੱਸਿਆ ਕਿ ਉਸ ਨੇ ਇਕ ਮਹੀਨਾ ਪਹਿਲਾਂ ਹੀ ਨਵੀਂ ਆਈ-ਟਵੰਟੀ ਕਾਰ ਖਰੀਦੀ ਸੀ ਤੇ ਬੀਤੀ ਰਾਤ ਆਪਣੇ ਘਰ ਦੇ ਬਾਹਰ ਖਡ਼੍ਹੀ ਕੀਤੀ ਹੋਈ ਸੀ। ਸਵੇਰੇ ਉੱਠ ਕੇ ਵੇਖਿਆ ਤਾਂ ਕਾਰ ਇੱਟਾਂ ਦੇ ਸਹਾਰੇ ਖਡ਼੍ਹੀ ਸੀ ਤੇ ਕਾਰ ਦੇ ਚਾਰੋਂ ਟਾਇਰ ਰਿੰਮਾਂ ਸਮੇਤ ਗਾਇਬ ਸਨ। ਇਸ ਦੀ ਸੂਚਨਾ ਪੁਲਸ ਨੂੰ ਵੀ ਦਿੱਤੀ ਗਈ, ਜਿਸ ਦੌਰਾਨ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਜਾਇਜ਼ਾ ਲਿਆ।
ਵਿਦਿਅਾਰਥੀਅਾਂ ਵਲੋਂ ਨਸ਼ਿਅਾਂ ਖਿਲਾਫ ਵਾਕਾਥਾਨ
NEXT STORY