ਚੰਡੀਗੜ੍ਹ (ਰਸ਼ਮੀ ਰੋਹਿਲਾ)-ਸੋਮਵਾਰ ਨੂੰ ਆਪਣੇ ਸ਼ੋਅ ਸਾ ਰੇ ਗਾ ਮਾ ਪਾ ਦੀ ਪ੍ਰਮੋਸ਼ਨ ਲਈ ਗਾਇਕਾ ਸੋਨਾ ਮਹਾਪਾਤਰਾ ਚੰਡੀਗਡ਼੍ਹ ਪਹੁੰਚੀ। ਇੱਥੇ ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲਬਾਤ ’ਚ ਆਪਬੀਤੀ ਸਾਂਝੀ ਕੀਤੀ। ਉਨ੍ਹਾਂ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੇ ਮੀ ਟੂ ਮੂਵਮੈਂਟ ਦੇ ਚਲਦੇ ਅਨੂੰ ਮਲਿਕ ਵਲੋਂ ਉਨ੍ਹਾਂ ਨਾਲ ਕੀਤੀ ਗਈ ਬਦਤਮੀਜ਼ੀ ਨੂੰ ਪ੍ਰਗਟ ਕੀਤਾ ਤਾਂ ਬਹੁਤ ਸਾਰੇ ਲੋਕਾਂ ਨੇ ਦੋਸ਼ ਲਾਏ ਕਿ ਹੁਣ ਕਿਉਂ ਬੋਲਿਆ! ਛੋਟੀ ਜਿਹੀ ਗੱਲ ਤਾਂ ਹੈ, ਰੇਪ ਤਾਂ ਨਹੀਂ ਹੋਇਆ। ਜੋਕਿ ਸਾਡੀ ਸੋਸਾਇਟੀ ਦੀ ਰਿਫਲੈਕਸ਼ਨ ਹੈ।
ਉਨ੍ਹਾਂ ਨੇ ਦੱਸਿਆ ਕਿ ਜਦੋਂ ਮੈਂ ਛੋਟੀ ਸੀ ਤਾਂ ਆਪਣੀ ਮਾਂ ਲਈ ਨਾਰੀਅਲ ਲੈਣ ਜਾਂ ਕਿਸੇ ਕੰਮ ਲਈ ਬਾਹਰ ਜਾਂਦੀ ਸੀ। ਕਦੇ ਕੋਈ ਕਿੱਥੇ ਹੱਥ ਮਾਰਕੇ ਚਲਿਆ ਜਾਂਦਾ ਸੀ, ਤਾਂ ਕਦੇ ਕਿਤੇ ਅਤੇ ਇਹ ਸਿਰਫ ਮੇਰੀ ਕਹਾਣੀ ਨਹੀਂ ਹੈ ਹਰ ਲਡ਼ਕੀ ਨਾਲ ਇਹ ਹੁੰਦਾ ਹੈ ਪਰ ਸਾਡੀ ਸੋਸਾਇਟੀ ਲਡ਼ਕੀ ’ਤੇ ਹੀ ਬਲੇਮ ਕਰ ਕੇ ਉਸ ਦੇ ਪਹਿਰਾਵੇ ’ਤੇ ਸਵਾਲ ਚੁੱਕਦੀ ਹੈ। ਮੇਰੇ ਨਾਲ ਇਹ ਹੋ ਸਕਦੈ ਤਾਂ ਕਮਜ਼ੋਰ ਲਡ਼ਕੀਆਂ ਨਾਲ ਕੀ ਹੁੰਦਾ ਹੋਵੇਗਾ: ਮਹਾਪਾਤਰਾ ਨੇ ਦੱਸਿਆ ਕਿ ਮੇਰੇ ਵਲੋਂ ਆਵਾਜ਼ ਚੁੱਕਣ ਤੋਂ ਬਾਅਦ ਕਈ ਅੌਰਤਾਂ ਹਿੰਮਤ ਕਰ ਕੇ ਸਾਹਮਣੇ ਆਈਆਂ ਹਨ। ਮੈਨੂੰ ਹੈਰਾਨੀ ਹੈ ਕਿ ਜਦੋਂ ਮੇਰੇ ਨਾਲ ਇਹ ਹੋ ਸਕਦਾ ਹੈ ਤਾਂ ਕਮਜ਼ੋਰ ਲਡ਼ਕੀਆਂ ਨਾਲ ਕੀ ਹੁੰਦਾ ਹੋਵੇਗਾ। ਇੰਡਸਟਰੀ ’ਚ ਮੀ ਟੂ ਮੂਵਮੈਂਟ ਤਹਿਤ ਆਵਾਜ਼ ਉੱਠੀ, ਜੇਕਰ ਮੈਂ ਅੱਜ ਅੱਗੇ ਨਹੀਂ ਆਉਂਦੀ ਤਾਂ ਕਿੰਨੇ ਲੋਕ ਅਜਿਹੀ ਹੀ ਹਿੰਮਤ ਕਰਦੇ, ਆਵਾਜ਼ ਚੁੱਕਣ ਤੋਂ ਬਾਅਦ ਕੋਈ ਵੀ ਵਿਅਕਤੀ ਅਜਿਹੀ ਹਰਕਤ ਕਰਨ ਤੋਂ ਪਹਿਲਾਂ ਦਸ ਵਾਰ ਸੋਚੇਗਾ। ਮੈਂ ਅਨੂੰ ਮਲਿਕ ਦਾ ਨੰਬਰ ਬਲਾਕ ਕਰ ਚੁੱਕੀ ਹਾਂ ਅਤੇ ਨਾ ਹੀ ਕਦੇ ਉਨ੍ਹਾਂ ਨੂੰ ਮਿਲਣਾ ਚਹਾਂਗੀ। ਅਪਰਾਧ ਨੂੰ ਅਣਦੇਖਾ ਨਾ ਕਰੋ: ਸੋਨਾ ਮਹਾਪਾਤਰਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਆਸਪਾਸ ਹੋ ਰਹੇ ਅਜਿਹੇ ਅਪਰਾਧਾਂ ਨੂੰ ਵੇਖਕੇ ਵੀ ਅਣਦੇਖਾ ਨਾ ਕਰਨ। ਕਿਉਂਕਿ ਜੇਕਰ ਤੁਸੀਂ ਕਿਸੇ ਵਿਅਕਤੀ ਨਾਲ ਹੋ ਰਹੇ ਗਲਤ ਵਿਵਹਾਰ ਬਾਰੇ ਜਾਣਦੇ ਹੋ ਅਤੇ ਉਸ ਦੇ ਬਾਵਜੂਦ ਤੁਸੀਂ ਚੁਪ ਹੋ ਤਾਂ ਤੁਸੀਂ ਵੀ ਅਪਰਾਧ ਨੂੰ ਅੰਜਾਮ ਦੇਣ ਵਾਲੇ ਅਪਰਾਧੀ ਜਿੰਨੇ ਹੀ ਦੋਸ਼ੀ ਹੋਵੋਗੇ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਇਸ ਸਬੰਧ ’ਚ ਪ੍ਰਧਾਨਮੰਤਰੀ ਮੋਦੀ ਨੂੰ ਵੀ ਲਿਖਿਆ ਹੈ।
ਰੇਲ ਨਾਲ ਫੱਟਡ਼ ਹੋਏ ਵਿਅਕਤੀ ਨੇ ਦਮ ਤੋਡ਼ਿਆ
NEXT STORY