ਘਨੌਲੀ, (ਸ਼ਰਮਾ)— ਇਕ ਪਾਸੇ ਜਿੱਥੇ ਪਤੰਗ ਦੀਆਂ ਡੋਰਾਂ ਕਾਰਣ ਹਾਦਸੇ ਵਾਪਰ ਰਹੇ ਹਨ, ਉੱਥੇ ਹੀ ਦੂਜੇ ਪਾਸੇ ਪਤੰਗਬਾਜ਼ੀ ਕਰ ਰਹੇ ਬੱਚਿਆਂ ਦਾ ਹਾਦਸਾਗ੍ਰਸਤ ਹੋਣ ਦਾ ਸਿਲਸਿਲਾ ਜਾਰੀ ਹੈ। ਨਜ਼ਦੀਕੀ ਪਿੰਡ ਬੇਗਮਪੁਰਾ (ਘਨੌਲੀ) ਵਿਖੇ ਕਰੀਬ ਸ਼ਾਮ 6 ਵਜੇ ਘਰ ਦੀ ਛੱਤ 'ਤੇ ਪਤੰਗ ਉੱਡਾ ਰਹੇ 8 ਸਾਲਾ ਬੱਚੇ ਦੀ ਮੌਤ ਹੋਣ ਦਾ ਸਮਾਚਾਰ ਹੈ।
ਪਿੰਡ ਦੇ ਸਰਪੰਚ ਗੁਰਚਰਨ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅਭਿਸ਼ੇਕ (8) ਪੁੱਤਰ ਜਸਵਿੰਦਰ ਸਿੰਘ ਆਪਣੇ ਘਰ ਦੀ ਛੱਤ 'ਤੇ ਪਤੰਗ ਉੱਡਾ ਰਿਹਾ ਸੀ ਕਿ ਅਚਾਨਕ ਉਸਦਾ ਪੈਰ ਫਿਸਲ ਗਿਆ ਅਤੇ ਛੱਤ ਤੋਂ ਹੇਠਾਂ ਡਿੱਗ ਪਿਆ। ਉਨ੍ਹਾਂ ਦੱਸਿਆ ਕਿ ਗੰਭੀਰ ਰੂਪ ਵਿਚ ਜ਼ਖਮੀ ਅਭਿਸ਼ੇਕ ਨੂੰ ਸਿਵਲ ਹਸਪਤਾਲ ਰੂਪਨਗਰ ਵਿਖੇ ਲਿਜਾਇਆ ਗਿਆ ਪਰ ਉੱਥੇ ਡਾਕਟਰਾਂ ਵੱਲੋਂ ਉਸਨੂੰ ਮ੍ਰਿਤਕ ਐਲਾਨ ਦਿੱਤਾ। ਇਸ ਕਾਰਨ ਪਤੰਗਬਾਜ਼ੀ ਨੇ ਇਕ ਘਰ ਦਾ ਚਿਰਾਗ ਅਤੇ ਮਾਪਿਆਂ ਦਾ ਸਹਾਰਾ ਨਿਗਲ ਲਿਆ। ਸੂਚਨਾ ਮਿਲਦੇ ਹੀ ਘਨੌਲੀ ਪੁਲਸ ਵੱਲੋਂ ਵੀ ਕਾਰਵਾਈ ਸ਼ੁਰੂ ਕਰ ਦਿੱਤੀ।
ਮਸ਼ਹੂਰ ਗਾਇਕ ਤੇ ਰੈਪਰ ਬਾਦਸ਼ਾਹ ਦੀ ਕਾਰ ਨਾਲ ਵਾਪਰਿਆ ਹਾਦਸਾ, ਵਾਲ-ਵਾਲ ਬਚੇ
NEXT STORY