ਚੋਹਲਾ ਸਾਹਿਬ (ਮਨਜੀਤ) : ਬੀਤੀ ਰਾਤ ਪਿੰਡ ਬ੍ਰਹਮਪੁਰਾ ਦਾ ਵਸਨੀਕ ਗਰੀਬ ਖੇਤ ਮਜ਼ਦੂਰ ਦਿਲਬਾਗ ਸਿੰਘ ਪੁੱਤਰ ਉਜਾਗਰ ਸਿੰਘ ਦੇ ਘਰ ਤੇਜ਼ ਮੀਂਹ ਹਨੇਰੀ ਝੱਖੜ ਤੋਂ ਬਾਅਦ ਆਸਮਾਨੀ ਬਿਜਲੀ ਜ਼ੋਰਦਾਰ ਕੜਕਣ ਕਰ ਕੇ ਕੋਠੇ ਦੀ ਛੱਤ 'ਤੇ ਲੱਗੇ ਡਿਸ਼ ਐਨਟੀਨੇ ਰਾਹੀਂ ਬਿਜਲੀ ਦੀਆਂ ਤਾਰਾਂ ਸਪਾਰਕ ਹੋਣ ਕਰ ਕੇ ਇਕ ਦਮ ਜ਼ਬਰਦਸਤ ਧਮਾਕਾ ਹੋਣ ਤੋਂ ਬਾਅਦ ਉਸਦੇ ਘਰ 'ਚ ਅੱਗ ਲੱਗ ਗਈ। ਜਿਸ ਨਾਲ ਡਬਲ ਬੈੱਡ ਦੇ ਗੱਦੇ, ਟੀ. ਵੀ., ਫਰਿੱਜ, ਅਲਮਾਰੀ ਅਤੇ ਪੇਟੀਆਂ 'ਚ ਰੱਖੇ ਸਾਰੇ ਬਿਸਤਰੇ ਅਤੇ ਕੱਪੜੇ ਸੜਕੇ ਸੁਆਹ ਹੋ ਗਏ।
ਇਸ ਸਬੰਧੀ ਜਾਣਕਾਰੀ ਦਿੰਦਿਆ ਪੀੜਤ ਮਜ਼ਦੂਰ ਦਿਲਬਾਗ ਸਿੰਘ ਨੇ ਦੱਸਿਆ ਕਿ ਉਹ ਆਪਣੀ ਪਤਨੀ ਅਤੇ ਬੱਚਿਆਂ ਨਾਲ ਕੁਦਰਤੀ ਦੂਸਰੇ ਕਮਰੇ 'ਚ ਸੁੱਤਾ ਸੀ ਕਿ ਅੱਧੀ ਰਾਤ ਨੂੰ ਤੇਜ਼ ਹਨੇਰੀ, ਮੀਂਹ, ਝੱਖੜ ਤੋਂ ਬਾਅਦ ਜ਼ਬਰਦਸਤ ਬਿਜਲੀ ਉਨ੍ਹਾਂ ਦੇ ਘਰ ਦੇ ਦੂਸਰੇ ਕਮਰੇ 'ਚ ਕੜਕੀ ਅਤੇ ਧਮਾਕਾ ਹੋ ਗਿਆ ਅਤੇ ਉਸਦੀ ਬਾਲਿਆਂ ਵਾਲੀ ਛੱਤ ਉੱਡ ਗਈ ਅਤੇ ਉਨ੍ਹਾਂ ਦੇ ਘਰ 'ਚ ਅੱਗ ਦੇ ਭਾਂਬੜ ਮਚਣ ਲੱਗੇ। ਉਨ੍ਹਾਂ ਨੇ ਭੱਜ ਕੇ ਆਪਣੀ ਅਤੇ ਆਪਣੇ ਪਰਿਵਾਰ ਦੀ ਜਾਨ ਬਚਾਈ। ਪੀੜਤ ਪਰਿਵਾਰ ਨੇ ਸਰਕਾਰ ਅਤੇ ਜ਼ਿਲਾ ਪ੍ਰਸ਼ਾਸਨ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ।
ਮੌੜ ਮੰਡੀ 'ਚ ਛੱਤ ਡਿੱਗਣ ਕਾਰਨ ਇਕੋਂ ਪਰਿਵਾਰ ਦੇ 3 ਜੀਆਂ ਦੀ ਮੌਤ
NEXT STORY