ਚੰਡੀਗੜ੍ਹ : ਪੰਜਾਬ ਯੂਨੀਵਰਸਿਟੀ ਦੀ ਸੈਨੇਟ ਨੂੰ ਭੰਗ ਕਰਨ ਦੇ ਕੇਂਦਰ ਸਰਕਾਰ ਦੇ ਫ਼ੈਸਲੇ 'ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਮੁੱਖ ਮੰਤਰੀ ਮਾਨ ਨੇ ਕਿਹਾ ਹੈ ਕਿ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਨੂੰ ਭੰਗ ਕਰਕੇ ਇਸ 'ਚੋਂ ਪੰਜਾਬ ਦੀ ਸ਼ਮੂਲੀਅਤ ਨੂੰ ਖ਼ਤਮ ਕਰਨ ਦੇ ਭਾਜਪਾ ਦੇ ਫ਼ੈਸਲੇ ਦੀ ਸਖ਼ਤ ਸ਼ਬਦਾਂ 'ਚ ਅਸੀਂ ਨਿੰਦਾ ਕਰਦੇ ਹਾਂ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕਰਾਂਗੇ।
ਇਹ ਵੀ ਪੜ੍ਹੋ : ਪੰਜਾਬ ਵਾਸੀਆਂ ਨੂੰ ਵੱਡੀ ਰਾਹਤ, ਲੱਗਿਆ ਇਹ ਵਿਸ਼ੇਸ਼ ਕੈਂਪ, ਜਲਦੀ ਲੈ ਲਓ ਲਾਹਾ
ਪੰਜਾਬ ਯੂਨੀਵਰਸਿਟੀ ਸਾਡਾ ਵਿਰਸਾ ਹੈ ਅਤੇ ਇਸ ਨੂੰ ਸੰਭਾਲਣ ਲਈ ਸਾਨੂੰ ਜੋ ਵੀ ਕਰਨਾ ਪਿਆ ਅਸੀਂ ਕਰਾਂਗੇ। ਸਾਨੂੰ ਹਾਈਕੋਰਟ-ਸੁਪਰੀਮ ਕੋਰਟ ਜਾਣਾ ਪਿਆ, ਅਸੀਂ ਉੱਥੇ ਵੀ ਜਾਵਾਂਗੇ, ਕਾਨੂੰਨੀ ਮਾਹਰਾਂ ਤੋਂ ਅਸੀਂ ਸਲਾਹ ਲੈ ਰਹੇ ਹਾਂ ਅਤੇ ਇਹ ਧੱਕੇਸ਼ਾਹੀ ਨਹੀਂ ਹੋਣ ਦਿਆਂਗੇ। ਭਾਜਪਾ ਦਾ ਇਹ ਫ਼ੈਸਲੇ ਪੂਰੀ ਤਰ੍ਹਾਂ ਗੈਰ-ਸੰਵਿਧਾਨਿਕ ਹੈ। ਜਿਹੜਾ ਐਕਟ ਵਿਧਾਨ ਸਭਾ 'ਚ ਬਣਿਆ ਹੋਵੇ, ਉਸ ਨੂੰ ਕੇਂਦਰ ਸਰਕਾਰ ਕਿਸੇ ਨੋਟੀਫਿਕੇਸ਼ਨ ਰਾਹੀਂ ਰੱਦ ਨਹੀਂ ਕਰ ਸਕਦੀ।
ਇਹ ਵੀ ਪੜ੍ਹੋ : ਹਾਏ ਓ ਰੱਬਾ! ਪਿਓ ਨੇ ਜਵਾਕਾਂ ਨਾਲ ਆਹ ਕੀ ਕਰ 'ਤਾ, ਧੀ ਨੂੰ ਪੈ ਗਿਆ ਭੱਜਣਾ
ਇਸ ਫ਼ੈਸਲੇ ਨਾਲ ਭਾਜਪਾ ਨੇ ਆਪਣਾ ਪੰਜਾਬ ਵਿਰੋਧੀ ਚਿਹਰਾ ਦਿਖਾਇਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦਿਵਸ ਵਾਲੇ ਦਿਨ ਭਾਜਪਾ ਨੇ ਪੰਜਾਬੀਆਂ ਨੂੰ ਤੋਹਫ਼ਾ ਦਿੱਤਾ ਹੈ। ਇਨ੍ਹਾਂ ਨੇ ਆਪਣੇ ਦਿਲ 'ਚ ਪੰਜਾਬ ਪ੍ਰਤੀ ਨਫ਼ਰਤ ਰੱਖੀ ਹੋਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਯੂਨੀਵਰਸਿਟੀ ਪੰਜਾਬ ਦਾ ਵਿਰਸਾ ਹੈ ਅਤੇ ਅਸੀਂ ਇਸ ਨੂੰ ਨਹੀਂ ਛੱਡਾਂਗੇ। ਉਨ੍ਹਾਂ ਕਿਹਾ ਕਿ ਅਸੀਂ ਇਸ ਅਨਿਆ ਖ਼ਿਲਾਫ਼ ਆਵਾਜ਼ਾ ਚੁੱਕੇ ਅਤੇ ਵੱਡੇ-ਵੱਡੇ ਵਕੀਲ ਹਾਇਰ ਕਰਾਂਗੇ ਅਤੇ ਪੰਜਾਬ ਦੇ ਹੱਕ 'ਚ ਖੜ੍ਹਾਂਗੇ। ਮੁੱਖ ਮੰਤਰੀ ਨੇ ਕਿਹਾ ਕਿ ਭਾਜਪਾ ਦੀਆਂ ਅਜਿਹੀਆਂ ਕੋਝੀਆਂ ਹਰਕਤਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ 'ਚ ਪਵੇਗੀ ਕੜਾਕੇ ਦੀ ਠੰਡ, ਕਰ ਲਓ ਪਹਿਲਾਂ ਹੀ ਤਿਆਰੀ, ਅਗਲੇ ਹਫ਼ਤੇ ਤੋਂ...
NEXT STORY