ਫਗਵਾੜਾ, (ਹਰਜੋਤ, ਰਮੇਸ਼)- 13 ਅਪ੍ਰੈਲ ਨੂੰ ਇਥੇ ਗੋਲ ਚੌਕ 'ਚ ਸੰਵਿਧਾਨ ਚੌਕ ਦਾ ਬੋਰਡ ਲਾਉਣ ਦੇ ਮਾਮਲੇ 'ਤੇ ਦੋ ਧਿਰਾਂ ਦੀ ਹੋਈ ਲੜਾਈ ਦੌਰਾਨ ਇਕ ਨੌਜਵਾਨ ਦੀ ਮੌਤ ਹੋ ਗਈ ਸੀ। ਇਸ ਸਬੰਧ 'ਚ ਪੁਲਸ ਵੱਲੋਂ ਦਰਜ ਕੀਤੇ ਗਏ ਮਾਮਲੇ 'ਚ ਗ੍ਰਿਫ਼ਤਾਰ ਕੀਤੇ ਨੌਜਵਾਨਾਂ ਦੀ ਕਪੂਰਥਲਾ ਜੇਲ ਤੋਂ ਫਗਵਾੜਾ ਅਦਾਲਤ 'ਚ ਅੱਜ ਵੀਡੀਓ ਕਾਨਫ਼ਰੰਸਿੰਗ ਰਾਹੀਂ ਪੇਸ਼ੀ ਹੋਈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਡਵੋਕੇਟ ਵਿਜੈ ਸ਼ਰਮਾ ਤੇ ਐੱਸ. ਐੱਚ. ਓ. ਸਿਟੀ ਜਤਿੰਦਰਜੀਤ ਸਿੰਘ ਨੇ ਦੱਸਿਆ ਕਿ ਮਾਣਯੋਗ ਜੱਜ ਨੇ ਅਗਲੀ ਸੁਣਵਾਈ 18 ਜੁਲਾਈ ਨੂੰ ਪਾ ਦਿੱਤੀ ਹੈ।
ਨਸ਼ੇ ਨੇ ਲਈ 2 ਹੋਰ ਮਾਵਾਂ ਦੇ ਪੁੱਤਾਂ ਦੀ ਜਾਨ
NEXT STORY