ਸ੍ਰੀ ਮੁਕਤਸਰ ਸਾਹਿਬ (ਤਰਸੇਮ ਢੁੱਡੀ) : ਗਿੱਦੜਬਾਹਾ ਤੋਂ ਕਾਂਗਰਸੀ ਵਿਧਾਇਕ ਅਤੇ ਆਲ ਇੰਡੀਆ ਯੂਥ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਜੱਦੀ ਪਿੰਡ ਦੇ ਦੋ ਦਲਿਤ ਨੌਜਵਾਨਾਂ ਦੀਆਂ ਲਾਸ਼ਾਂ ਮਿਲਣ ਨਾਲ ਪਿੰਡ 'ਚ ਸਨਸਨੀ ਫੈਲ ਗਈ। ਮ੍ਰਿਤਕ ਨੌਜਵਾਨ ਹਰਦੇਵ ਤੇ ਜਸਕਰਨ ਪਿੰਡ ਵਿਚਲੀ ਪਾਈਪ ਫੈਕਟਰੀ ਵਿਚ ਇਕੱਠੇ ਕੰਮ ਕਰਦੇ ਸਨ। ਹਰਦੇਵ ਦਾ ਅਜੇ ਛੇ ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ। ਬੀਤੇ ਦਿਨੀਂ ਕੰਮ ਤੋਂ ਪਰਤ ਕੇ ਦੋਵੇਂ ਪਾਣੀ ਲੈਣ ਲਈ ਖੇਤਾਂ ਵਿਚ ਬਣੇ ਹੈਂਡਪੰਪ 'ਤੇ ਗਏ ਪਰ ਵਾਪਸ ਨਾ ਆਏ। ਪਰਿਵਾਰਕ ਮੈਂਬਰਾਂ ਵਲੋਂ ਸਾਰੀ ਰਾਤ ਦੋਵਾਂ ਦੀ ਭਾਲ ਕੀਤੀ ਗਈ ਪਰ ਸਵੇਰੇ ਤੜਕੇ ਦੋਵਾਂ ਦੀਆਂ ਲਾਸ਼ਾਂ ਖੋਖਰ ਰੋਡ 'ਤੇ ਸਥਿਤ ਪੁੱਲ ਦੇ ਹੇਠਾਂ ਮਿਲੀਆਂ। ਲਾਸ਼ਾਂ ਨੂੰ ਦੇਖਣ 'ਤੇ ਪਹਿਲੀ ਨਜ਼ਰੇ ਹੀ ਜਾਪ ਰਿਹਾ ਸੀ ਕਿ ਦੋਵਾਂ ਨੂੰ ਬੁਰੀ ਤਰ੍ਹਾਂ ਕੁੱਟਮਾਰ ਤੋਂ ਬਾਅਦ ਮੌਤ ਦੇ ਘਾਟ ਉਤਾਰਿਆ ਗਿਆ ਹੋਵੇ।
ਦੋਵਾਂ ਨੌਜਵਾਨਾਂ ਦੀ ਮੌਤ ਨਾਲ ਪਿੰਡ ਵਿਚ ਸੋਗ ਦੀ ਲਹਿਰ ਦੌੜ ਗਈ ਹੈ। ਫਿਲਹਾਲ ਦੋਵਾਂ ਮ੍ਰਿਤਕਾਂ ਦਾ ਪੋਸਟਮਾਰਟਮ ਕਰਵਾ ਕੇ ਪੁਲਸ ਵਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਚੂਰਾ ਪੋਸਤ ਤਸਕਰੀ ਦੇ ਮਾਮਲੇ 'ਚ ਇਕ ਨੂੰ 10 ਸਾਲ ਦੀ ਕੈਦ ਅਤੇ ਜ਼ੁਰਮਾਨਾ
NEXT STORY