ਲੁਧਿਆਣਾ (ਹਰੀਦੱਤ)-ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਐੱਸ. ਸੀ. ਡਿਪਾਰਟਮੈਂਟ ਲੁਧਿਆਣਾ ਦਾ ਵਫਦ ਜ਼ਿਲਾ ਚੇਅਰਮੈਨ ਚੇਤਨ ਪ੍ਰਕਾਸ਼ ਧਾਲੀਵਾਲ ਦੀ ਅਗਵਾਈ ਹੇਠ ਕਾਂਗਰਸ ਦੀ ਸਰਪ੍ਰਸਤ ਸੋਨੀਆ ਗਾਂਧੀ ਤੇ ਕਾਂਗਰਸ ਪਾਰਟੀ ਦੀ ਸੀਨੀਅਰ ਨੇਤਾ ਪ੍ਰਿਯੰਕਾ ਗਾਂਧੀ ਨੂੰ ਮਿਲਿਆ। ਵਫਦ ਨੇ ਸੋਨੀਆ ਗਾਂਧੀ ਨੂੰ ਰਾਹੁਲ ਗਾਂਧੀ ਦੇ ਆਲ ਇੰਡੀਆ ਦੇ ਪ੍ਰਧਾਨ ਬਣਨ 'ਤੇ ਵਧਾਈਆਂ ਦਿੱਤੀਆਂ। ਇਸ ਮੌਕੇ ਚੇਅਰਮੈਨ ਧਾਲੀਵਾਲ ਨੇ ਐੱਸ. ਸੀ. ਵਰਗ ਨੂੰ ਆ ਰਹੀਆਂ ਮੁਸ਼ਕਲਾਂ ਤੋਂ ਜਾਣੂ ਕਰਵਾਇਆ, ਜਿਸ 'ਤੇ ਕਾਂਗਰਸ ਪਾਰਟੀ ਦੀ ਸਰਪ੍ਰਸਤ ਸੋਨੀਆ ਗਾਂਧੀ ਨੇ ਚੇਤਨ ਪ੍ਰਕਾਸ਼ ਧਾਲੀਵਾਲ ਨੂੰ ਥਾਪੜਾ ਦਿੱਤਾ। ਇਸ ਮੌਕੇ ਚੇਅਰਮੈਨ ਧਾਲੀਵਾਲ ਨੇ ਸੋਨੀਆ ਗਾਂਧੀ ਨੂੰ ਯਕੀਨ ਦਿਵਾਇਆ ਕਿ ਐੱਸ. ਸੀ. ਵਰਗ ਕਾਂਗਰਸ ਪਾਰਟੀ ਨਾਲ ਹਮੇਸ਼ਾ ਹੀ ਚੱਟਾਨ ਵਾਂਗ ਖੜ੍ਹਾ ਹੈ ਕਿਉਂਕਿ ਕਾਂਗਰਸ ਪਾਰਟੀ ਨੇ ਐੱਸ. ਸੀ. ਭਾਈਚਾਰੇ ਨੂੰ ਹਰ ਪੱਧਰ 'ਤੇ ਬਣਦਾ ਮਾਣ-ਸਨਮਾਨ ਦਿੱਤਾ ਹੈ, ਜਿਸ ਨਾਲ ਐੱਸ. ਸੀ. ਵਰਗ ਖੁਸ਼ਹਾਲ ਹੋਇਆ ਹੈ। ਇਸ ਮੌਕੇ ਲੁਧਿਆਣਾ ਜ਼ਿਲੇ ਦੇ ਐੱਸ. ਸੀ. ਡਿਪਾਰਟਮੈਂਟ ਦੇ ਵਾਈਸ ਚੇਅਰਮੈਨ ਗੁਰਕ੍ਰਿਪਾਲ ਸਿੰਘ ਪਾਲਾ ਢੰਡਾਰੀ, ਕਲਿਆਣ ਸਿੰਘ ਗਾਂਧੀ ਮੈਂਬਰ ਆਲ ਇੰਡੀਆ ਕਾਂਗਰਸ ਕਮੇਟੀ, ਜਸਵਿੰਦਰ ਸਿੰਘ ਸੋਨੂੰ, ਪ੍ਰਦੀਪ ਕੁਮਾਰ ਆਰੀਆ, ਗਗਨਦੀਪ ਸਿੰਘ ਗੱਗੂ, ਗੁਰਦੀਪ ਸਿੰਘ ਦੀਪਾ ਤੋਂ ਇਲਾਵਾ ਐੱਸ. ਸੀ. ਵਰਗ ਦੇ ਕਈ ਨੇਤਾ ਹਾਜ਼ਰ ਸਨ।
'ਪਟਿਆਲਾ ਜ਼ੂ ਪਟਿਆਲਾ' ਬਣੇਗਾ ਸੈਲਾਨੀਆਂ ਲਈ ਖਿੱਚ ਦਾ ਕੇਂਦਰ
NEXT STORY