ਪਟਿਆਲਾ/ਬਨੂੜ—ਬਨੂੜ ਦੇ ਪਿੰਡ ਜਾਂਸਲਾ 'ਚ ਸੋਮਵਾਰ ਰਾਤ ਮਨਰੇਗਾ ਮਜ਼ਦੂਰ ਦੇ ਘਰ 'ਚ ਵੜ ਕੇ ਕਾਂਗਰਸੀ ਸਰਪੰਚ ਲਖਵੀਰ ਸਿੰਘ ਲੱਖੂ ਨੇ ਮਹਿਲਾ ਨਾਲ ਬਲਾਤਕਾਰ ਕਰਨ ਦੀ ਕੋਸ਼ਿਸ਼ ਕੀਤੀ। ਇਸ ਦੇ ਬਾਅਦ ਉਸ ਨੂੰ ਨੰਗਾ ਕਰਕੇ ਕੁੱਟਿਆ। ਇਸ ਦੌਰਾਨ ਕੁਝ ਲੋਕਾਂ ਨੇ ਸਰਪੰਚ ਨੂੰ ਕੁੱਟਣ ਦਾ ਵੀਡੀਓ ਬਣਾਇਆ ਅਤੇ ਵਾਇਰਲ ਕਰ ਦਿੱਤਾ। ਵੀਡੀਓ 'ਚ ਦੋਸ਼ੀ ਸਰਪੰਚ ਨਗਨ ਹਾਲਤ 'ਚ ਪੇਟ ਦੇ ਭਾਰ ਲੰਮਾ ਪਿਆ ਹੋਇਆ ਹੈ। ਉਸ ਦੇ ਹੱਥ ਪਿੱਛੇ ਬੰਨ੍ਹੇ ਹੋਏ ਹਨ। ਕੁਝ ਲੋਕ ਉਸ 'ਤੇ ਡੰਡੇ ਮਾਰ ਰਹੇ ਹਨ। ਭੜਕੇ ਪਰਿਵਾਰ ਦੇ ਮੈਂਬਰਾਂ ਨੇ ਸਰਪੰਚ ਨੂੰ ਤਾਂ ਕੁੱਟਿਆ ਹੀ ਮਹਿਲਾ ਦੀ ਵੀ ਖੂਬ ਡੰਡਿਆਂ ਨਾਲ ਕੁੱਟਮਾਰ ਕੀਤੀ। ਵੀਡੀਓ 'ਚ ਮਹਿਲਾ ਆਪਣੀ ਸਫਾਈ ਦਿੰਦੀ ਵੀ ਨਜ਼ਰ ਆ ਰਹੀ ਹੈ। ਥਾਣਾ ਬਨੂੜ ਪੁਲਸ ਨੇ ਮਹਿਲਾ ਦੇ ਬਿਆਨ 'ਤੇ ਦੋਸ਼ੀ ਸਰਪੰਚ ਦੇ ਖਿਲਾਫ 354, 506 ਆਈ.ਪੀ.ਸੀ. ਦੀ ਧਾਰਾ ਦੇ ਤਹਿਤ ਕੇਸ ਦਰਜ ਕਰਕੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਮਹਿਲਾ ਨੇ ਦੋਸ਼ ਲਗਾਇਆ ਕਿ ਉਹ ਸਰਪੰਚ ਦੇ ਕੋਲ ਮਨਰੇਗਾ 'ਚ ਕੰਮ ਕਰਦੀ ਹੈ। ਦੋਸ਼ੀ ਨੇ ਪਹਿਲਾਂ ਉਸ ਦਾ ਵੀਡੀਓ ਬਣਾ ਕੇ ਰੱਖਿਆ ਹੈ। ਇਕ ਮਹੀਨੇ ਤੋਂ ਫੋਨ ਕਰਕੇ ਧਮਕਾਉਂਦਾ ਸੀ ਨਹੀਂ ਮਿਲੇਗੀ ਤਾਂ ਤੇਰੇ ਬੱਚੇ ਅਤੇ ਪਤੀ ਨੂੰ ਮਾਰ ਦੇਵਾਂਗਾ। ਸਾਡੀ ਸਰਕਾਰ ਹੈ। ਕੁਝ ਵੀ ਕਰ ਸਕਦਾ ਹਾਂ।
ਪੀੜਤਾ ਨੇ ਰੋਲਾ ਪਾਉਣ 'ਤੇ ਲੋਕਾਂ ਨੇ ਫੜਿਆ ਦੋਸ਼ੀ
ਮਹਿਲਾ ਨੇ ਕਿਹਾ ਕਿ ਸੋਮਵਾਰ ਰਾਤ 12 ਵਜੇ ਦੋਸ਼ੀ ਉਸ ਦੇ ਘਰ 'ਚ ਵੜ ਗਿਆ, ਜਿੱਥੇ ਉਹ ਸੋ ਰਹੀ ਸੀ। ਉਸ ਨੂੰ ਦੇਖ ਕੇ ਮਹਿਲਾ ਨੇ ਰੋਲਾ ਪਾਇਆ ਅਤੇ ਛੱਤ 'ਤੇ ਸੋ ਰਹੇ ਪਤੀ ਅਤੇ ਗੁਆਂਢੀਆਂ ਨੇ ਦੋਸ਼ੀ ਨੂੰ ਫੜ੍ਹ ਲਿਆ ਅਤੇ ਉਸ ਨੂੰ ਖੂਬ ਕੁੱਟਿਆ।
ਦੋਸ਼ੀ ਨੂੰ ਕੀਤਾ ਗਿਆ ਗ੍ਰਿਫਤਾਰ, ਜਾਂਚ ਜਾਰੀ
ਥਾਣਾ ਬਨੂੜ ਪੁਲਸ ਦੇ ਏ.ਐੱਸ.ਆਈ. ਬਲਕਾਰ ਸਿੰਘ ਨੇ ਦੱਸਿਆ ਕਿ ਦੇਰ ਰਾਤ ਦੀ ਘਟਨਾ ਹੈ। ਪੀੜਤ ਮਹਿਲਾ ਦੇ ਬਿਆਨ 'ਤੇ ਦੋਸ਼ੀ ਸਰਪੰਚ ਦੇ ਖਿਲਾਫ ਧਾਰਾ 354,506 ਦੇ ਤਹਿਤ ਕੇਸ ਦਰਜ ਕਰਕੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਸੁਖਜਿੰਦਰ ਰੰਧਾਵਾ ਦਾ ਨਵਜੋਤ ਸਿੱਧੂ 'ਤੇ ਵੱਡਾ ਖੁਲਾਸਾ
NEXT STORY