ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਖੁਰਾਣਾ) : ਮੁਕਤਸਰ ਪੁਲਸ ਲਾਈਨ ’ਚ ਕਰੰਟ ਲੱਗਣ ਨਾਲ ਇਕ ਕਾਂਸਟਬੇਲ ਸ਼ੇਰ ਬਹਾਦਰ ਸਿੰਘ ਦੀ ਮੌਤ ਹੋ ਗਈ। ਉਹ ਚਾਰ ਕੁ ਮਹੀਨੇ ਪਹਿਲਾਂ ਹੀ ਆਪਣੇ ਪਿਤਾ ਦੀ ਮੌਤ ਉਪਰੰਤ ਤਰਸ ਦੇ ਆਧਾਰ ’ਤੇ ਪੁਲਸ ਵਿਚ ਭਰਤੀ ਹੋਇਆ ਸੀ। ਹੁਣ ਪਿੱਛੇ ਉਸਦੀ ਇਕੱਲੀ ਮਾਂ ਰਹਿ ਗਈ ਹੈ। ਜਾਣਕਾਰੀ ਅਨੁਸਾਰ ਸ਼ੇਰ ਬਹਾਦਰ ਸਿੰਘ ਨਿਵਾਸੀ ਲੰਬੀ ਦੇ ਪਿਤਾ ਦੀ ਕਰੀਬ 13 ਸਾਲ ਪਹਿਲਾਂ ਪੁਲਸ ਸਰਵਿਸ ਦੌਰਾਨ ਮੌਤ ਹੋ ਗਈ ਸੀ।
ਉਸ ਵੇਲੇ ਸ਼ੇਰ ਬਹਾਦਰ ਸਿੰਘ ਦੀ ਉਮਰ 7 ਸਾਲ ਸੀ। ਹੁਣ ਚਾਰ ਕੁ ਮਹੀਨੇ ਪਹਿਲਾਂ ਹੀ ਉਸਨੂੰ ਪੁਲਸ ਕਾਂਸਟਬੇਲ ਦੀ ਤੌਰ ’ਤੇ ਭਰਤੀ ਕੀਤਾ ਗਿਆ ਸੀ ਤੇ ਅਜੇ ਉਹ ਰੰਗਰੂਟ ਵਜੋਂ ਪੁਲਸ ਲਾਈਨ ਵਿਚ ਡਿਊਟੀ ਕਰ ਰਿਹਾ ਸੀ ਕਿ ਅੱਜ ਘਾਹ ਦੀ ਕਟਾਈ ਕਰਦਿਆਂ ਮਸ਼ੀਨ ਵਿਚ ਕਰੰਟ ਆਉਣ ਨਾਲ ਉਸਦੀ ਮੌਤ ਹੋ ਗਈ। ਉਹ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਥਾਣਾ ਸਦਰ ਦੇ ਤਫਤੀਸ਼ੀ ਅਧਿਕਾਰੀ ਨੇ ਦੱਸਿਆ ਕਿ ਪੁਲਸ ਨੇ 174 ਦੀ ਕਾਰਵਾਈ ਕਰਕੇ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਹੈ।
ਓਲੰਪਿਕਸ ’ਚ ਝੰਡੇ ਗੱਡਣ ਵਾਲੀ ਰੀਨਾ ਖੋਖਰ ਦੇ ਪਿਤਾ ਨੇ ਬਿਆਨ ਕੀਤਾ ਦਰਦ, ਦੱਸਿਆ ਕਿਵੇਂ ਧੀ ਪਹੁੰਚੀ ਹਾਕੀ ਦੇ ਮੈਦਾਨ ’ਚ
NEXT STORY