ਹੁਸ਼ਿਆਰਪੁਰ, (ਅਸ਼ਵਨੀ)- ਜ਼ਿਲਾ ਪੁਲਸ ਵੱਲੋਂ ਨਸ਼ਿਆਂ ਦੇ ਸੌਦਾਗਰਾਂ ਖਿਲਾਫ਼ ਵਿੱਢੀ ਮੁਹਿੰਮ ਤਹਿਤ ਹੋਰ ਗ੍ਰਿਫ਼ਤਾਰੀਆਂ ਕੀਤੀਆਂ ਗਈਆਂ ਹਨ। ਜ਼ਿਲਾ ਪੁਲਸ ਮੁਖੀ ਜੇ. ਏਲੀਚੇਲਿਅਨ ਨੇ ਦੱਸਿਆ ਕਿ ਥਾਣਾ ਗੜ੍ਹਸ਼ੰਕਰ ਦੀ ਪੁਲਸ ਨੇ ਘਾਗੋਂ ਰੋੜਾਂਵਾਲੀ ਰੋਡ 'ਤੇ ਇਕ ਨੌਜਵਾਨ ਰਾਜ ਕੁਮਾਰ ਉਰਫ ਰਾਜੂ ਪੁੱਤਰ ਮੋਹਣ ਲਾਲ ਵਾਸੀ ਪਿੰਡ ਪੈਲੀ ਥਾਣਾ ਪੋਜੇਵਾਲ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਦੇ ਕਬਜ਼ੇ ਵਿਚੋਂ 500 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ। ਥਾਣਾ ਗੜ੍ਹਸ਼ੰਕਰ ਦੇ ਏ. ਐੱਸ. ਆਈ. ਅਵਤਾਰ ਸਿੰਘ ਵੱਲੋਂ ਦੋਸ਼ੀ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਇਸੇ ਤਰ੍ਹਾਂ ਥਾਣਾ ਮਾਡਲ ਟਾਊਨ ਦੀ ਪੁਲਸ ਨੇ ਗੋਪਾਲ ਕ੍ਰਿਸ਼ਨ ਉਰਫ ਸੋਢੀ ਵਾਸੀ ਪਿੱਪਲਾਂਵਾਲਾ ਤੇ ਰਾਜੀਵ ਕੁਮਾਰ ਉਰਫ ਰੌਕੀ ਵਾਸੀ ਕਮਾਲਪੁਰ ਦੇ ਕਬਜ਼ੇ 'ਚੋਂ ਕ੍ਰਮਵਾਰ 37 ਗ੍ਰਾਮ ਅਤੇ 26 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਕੀਤਾ। ਥਾਣਾ ਟਾਂਡਾ ਦੀ ਪੁਲਸ ਨੇ ਜਾਜਾ ਬਾਈਪਾਸ ਕੋਲ ਗੁਰਪ੍ਰੀਤ ਸਿੰਘ ਉਰਫ ਵਿੱਕੀ ਵਾਸੀ ਪਿੰਡ ਅਹੀਆਪੁਰ ਦੇ ਕਬਜ਼ੇ ਵਿਚੋਂ 110 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਕੀਤਾ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਥਾਣਾ ਮਾਹਿਲਪੁਰ ਦੀ ਪੁਲਸ ਨੇ ਅਮਰ ਉਰਫ ਕਾਕਾ ਵਾਸੀ ਬੀ. ਡੀ. ਓ. ਕਾਲੋਨੀ ਦੇ ਕਬਜ਼ੇ ਵਿਚੋਂ ਵੀ 110 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਕੀਤਾ।
ਟੁੱਟੀਆਂ ਸੜਕਾਂ ਦੇ ਰਹੀਆਂ ਹਾਦਸਿਆਂ ਨੂੰ ਸੱਦਾ
NEXT STORY