ਟਾਂਡਾ ਉੜਮੁੜ (ਵਰਿੰਦਰ ਪੰਡਿਤ)— ਇਕ ਪਾਸੇ ਜਿੱਥੇ ਸੂਬੇ 'ਚ ਜ਼ਿਲਾ ਪ੍ਰੀਸ਼ਦ ਚੋਣਾਂ ਅਤੇ ਬਲਾਕ ਸਮਿਤੀ ਦੀਆਂ ਚੋਣਾਂ ਨੂੰ ਲੈ ਕੇ ਪੁਲਸ ਦਾ ਧਿਆਨ ਪੋਲਿੰਗ ਬੂਥਾਂ ਵੱਲ ਲੱਗਾ ਹੋਇਆ ਹੈ, ਉਥੇ ਹੀ ਦੂਜੇ ਪਾਸੇ ਚੋਰਾਂ ਨੇ ਆਪਣੇ ਹੌਸਲੇ ਬੁਲੰਦ ਕਰ ਲਏ ਹਨ। ਬੀਤੀ ਰਾਤ ਚੋਰਾਂ ਵੱਲੋਂ ਟਾਂਡਾ 'ਚ ਕੋ-ਆਪਰੇਟਿਵ ਬੈਂਕ 'ਚ ਲੁੱਟ ਦੀ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਮਿਲੀ ਜਾਣਕਾਰੀ ਮੁਤਾਬਕ ਬੀਤੀ ਰਾਤ ਟਾਂਡਾ ਦੇ ਪਿੰਡ ਨੱਥੂਪੁਰ 'ਚ ਚੋਰਾਂ ਨੂੰ ਕੋਆਪਰੇਟਿਵ ਬੈਂਕ ਨੂੰ ਨਿਸ਼ਾਨਾ ਬਣਾਉਂਦੇ ਹੋਏ 21 ਲੱਖ ਦੇ ਕਰੀਬ ਦੀ ਨਕਦੀ ਲੁੱਟ ਲਈ। ਦੱਸਿਆ ਜਾ ਰਿਹਾ ਹੈ ਕਿ ਚੋਰ ਖਸਤਾਹਾਲਤ ਇਮਾਰਤ ਦੀ ਗਰਿੱਲ ਤੋੜ ਕੇ ਬੈਂਕ 'ਚ ਦਾਖਲ ਹੋਏ ਅਤੇ ਬੈਂਕ ਸੇਫ ਨੂੰ ਗੈਸ ਕਟਰ ਨਾਲ ਕੱਟ ਕੇ 21 ਲੱਖ ਦੇ ਕਰੀਬ ਕੈਸ਼ ਲੁੱਟ ਕੇ ਫਰਾਰ ਹੋ ਗਏ।
ਇਸ ਵਾਰਦਾਤ ਦਾ ਪਤਾ ਉਸ ਸਮੇਂ ਲੱਗਾ ਜਦੋਂ ਸਵੇਰੇ ਬੈਂਕ ਖੋਲ੍ਹਣ ਲਈ ਬੈਂਕ ਕਰਮਚਾਰੀ ਪਹੁੰਚੇ। ਬੈਂਕ ਮੈਨੇਜਰ ਰਾਕੇਸ਼ ਸ਼ਰਮਾ ਤੁਰੰਤ ਇਸ ਦੀ ਜਾਣਕਾਰੀ ਸਬੰਧਤ ਪੁਲਸ ਥਾਣੇ 'ਚ ਕੀਤੀ। ਪੁਲਸ ਨੇ ਰਾਕੇਸ਼ ਸ਼ਰਮਾ ਦੇ ਬਿਆਨਾਂ ਦੇ ਆਧਾਰ 'ਤੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਸੀ. ਸੀ. ਟੀ. ਟੀ. ਫੁਟੇਜ਼ ਨੂੰ ਕਬਜ਼ੇ ਲੈ ਲਿਆ ਗਿਆ ਹੈ, ਜਿਸ ਦੇ ਜ਼ਰੀਏ ਚੋਰਾਂ ਦਾ ਪਤਾ ਲਗਾਇਆ ਜਾ ਰਿਹਾ ਹੈ।
ਭੋਗਪੁਰ ਵਿਖੇ ਸ਼ਾਂਤਮਈ ਪੋਲਿੰਗ, ਲੋਕਾਂ 'ਚ ਦਿੱਸਿਆ ਭਾਰੀ ਉਤਸ਼ਾਹ
NEXT STORY