ਮਲੋਟ (ਕਾਠਪਾਲ): ਕੋਰੋਨਾ ਵਾਇਰਸ ਮੁੜ ਦੁਬਾਰਾ ਤੋਂ ਭਾਰਤ ਦੇ ਕਈ ਸੂਬਿਆਂ ਵਿੱਚ ਆਪਣੇ ਪੈਰ ਪਸਾਰਦਾ ਹੋਇਆ ਨਜ਼ਰ ਆ ਰਿਹਾ ਹੈ, ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਮੁੜ ਤੋਂ ਦੁਬਾਰਾ ਨਾਈਟ ਕਰਫਿਊ ਵੀ ਲਗਾ ਦਿੱਤਾ ਗਿਆ ਹੈ।ਕੋਰੋਨਾ ਵਾਇਰਸ ਦੀ ਲਪੇਟ ਵਿੱਚ ਆਮ ਲੋਕਾਂ ਦੇ ਨਾਲ-ਨਾਲ ਪ੍ਰਸ਼ਾਸਨ ਅਧਿਕਾਰੀ ਵੀ ਆ ਰਹੇ ਹਨ। ਇਸ ਤਰ੍ਹਾਂ ਅੱਜ ਮਲੋਟ ਦੇ ਐੱਸ.ਡੀ.ਐੱਮ. ਸ. ਗੋਪਾਲ ਸਿੰਘ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ।
ਇਹ ਵੀ ਪੜ੍ਹੋ: ਬਠਿੰਡਾ ’ਚ ਪੁੱਤ ਬਣਿਆ ਕਪੁੱਤ, ਜ਼ਮੀਨ ਦੇ ਲਾਲਚ 'ਚ ਮਾਂ ਨੂੰ ਦਿੱਤੀ ਦਰਦਨਾਕ ਮੌਤ
ਇਸ ਗੱਲ ਦੀ ਪੁਸ਼ਟੀ ਕਰਦਿਆਂ ਸਿਵਲ ਹਸਪਤਾਲ ਮਲੋਟ ਦੇ ਡਾ. ਕੁਸ਼ਲਦੀਪ ਸਿੰਘ ਨੇ ਦੱਸਿਆ ਕਿ ਮਲੋਟ ਦੇ ਐੱਸ.ਡੀ.ਐੱਮ. ਸ. ਗੋਪਾਲ ਸਿੰਘ ਨੇ ਬਠਿੰਡਾ ਦੇ ਕਿਸੇ ਹਸਪਤਾਲ ਤੋਂ ਕੋਰੋਨਾ ਟੈਸਟ ਕਰਵਾਇਆ ਸੀ, ਜਿੱਥੇ ਉਨ੍ਹਾਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਹ ਤਾਂ ਨਹੀਂ ਪਤਾ ਕਿ ਐੱਸ.ਡੀ.ਐੱਮ ਸਾਹਿਬ ਨੇ ਕਿਸ ਹਸਪਤਾਲ ਤੋਂ ਕੋਰੋਨਾ ਟੈਸਟ ਕਰਵਾਇਆ ਸੀ, ਪਰੰਤੂ ਉਨ੍ਹਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਇਸ ਸਬੰਧੀ ਅੱਜ ਐੱਸ.ਡੀ.ਐੱਮ ਸਾਹਿਬ ਮਲੋਟ ਦੇ ਸਿਵਲ ਹਸਪਤਾਲ ਵਿੱਚ ਵੀ ਆਏ ਸਨ।
ਇਹ ਵੀ ਪੜ੍ਹੋ: ਵਿਆਹੁਤਾ ਧੀ ਦੇ ਨਾਜਾਇਜ਼ ਸਬੰਧਾਂ ਤੋਂ ਦੁਖੀ ਮਾਂ ਨੇ ਚੁੱਕਿਆ ਖ਼ੌਫ਼ਨਾਕ ਕਦਮ, ਅੱਗ ਲਾ ਕੇ ਕੀਤੀ ਖ਼ੁਦਕੁਸ਼ੀ
ਜ਼ਿਕਰਯੋਗ ਹੈ ਕਿ ਮਲੋਟ ਦੇ ਐੱਸ.ਡੀ.ਐੱਮ.ਸਾਹਿਬ ਹਮੇਸ਼ਾ ਮਾਸਕ ਲਗਾ ਕੇ ਰੱਖਦੇ ਸਨ ਅਤੇ ਹਮੇਸ਼ਾ ਲੋਕਾਂ ਵਿੱਚ ਸਮਾਜਿਕ ਦੂਰੀ ਦਾ ਖਾਸ ਧਿਆਨ ਰੱਖਦੇ ਸਨ। ਪਰ ਫ਼ਿਰ ਵੀ ਉਨ੍ਹਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਜਦੋਂ ਇਸ ਸਬੰਧੀ ਮਲੋਟ ਦੇ ਐੱਸ.ਡੀ.ਐੱਮ. ਸ. ਗੋਪਾਲ ਸਿੰਘ ਨਾਲ ਸੰਪਰਕ ਕਰਨਾ ਚਾਹਿਆ ਤਾਂ ਉਨ੍ਹਾਂ ਵੱਲੋਂ ਫੋਨ ਨਹੀਂ ਚੁੱਕਿਆ ਗਿਆ।
ਪੰਜਾਬ 'ਚ ਵਾਹਨਾਂ 'ਤੇ ਟੈਕਸ ਵਧਾਉਣ ਦੀਆਂ ਚਰਚਾਵਾਂ ਦਾ ਸੱਚ ਆਇਆ ਸਾਹਮਣੇ, ਸਰਕਾਰ ਨੇ ਕਹੀ ਇਹ ਗੱਲ
NEXT STORY