ਜਲੰਧਰ (ਸੁਧੀਰ)— ਕੋਰੋਨਾ ਵਾਇਰਸ ਤੋਂ ਬਚਾਅ ਨੂੰ ਲੈ ਕੇ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਕਿਹਾ ਕਿ ਇਹ ਸ਼ਹਿਰ ਮੇਰਾ ਹੈ ਅਤੇ ਇਥੇ ਰਹਿੰਦੇ ਸ਼ਹਿਰ ਵਾਸੀ ਵੀ ਮੇਰੇ ਹਨ। ਕੋਰੋਨਾ ਤੋਂ ਬਚਾਅ ਲਈ ਸਿਰਫ ਇਕ ਹੀ ਬਚਾਅ ਹੈ ਕਿ ਲੋਕ ਕਰਫਿਊ ਨਿਯਮਾਂ ਦੀ ਪਾਲਨਾ ਕਰਨ ਅਤੇ ਘਰਾਂ ਵਿਚ ਹੀ ਰਹਿਣ। ਉਨ੍ਹਾਂ ਦੱਸਿਆ ਕਿ ਇਸ ਦੁੱਖ ਦੀ ਘੜੀ ਵਿਚ ਜੋ ਕਰਫਿਊ ਨਿਯਮਾਂ ਦੀ ਪਾਲਣਾ ਕਰੇਗਾ ਆਖਿਰ 'ਚ ਜਿੱਤ ਵੀ ਉਸੇ ਦੀ ਹੀ ਹੋਵੇਗੀ। ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਨੂੰ ਲੈ ਕੇ ਚੱਲ ਰਹੇ ਲੋਕਡਾਊਨ ਅਤੇ ਕਰਫਿਊ ਦੇ ਮੱਦੇਨਜ਼ਰ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਕਮਿਸ਼ਨਰੇਟ ਪੁਲਸ ਲਗਾਤਾਰ ਕਰਫਿਊ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਕਰ ਰਹੀ ਹੈ।
ਪੁਲਸ ਕਮਿਸ਼ਨਰ ਨੇ ਦੱਸਿਆ ਕਿ ਐਤਵਾਰ ਵੀ ਕਮਿਸ਼ਨਰ ਪੁਲਸ ਨੇ ਕਰਫਿਊ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਖਿਲਾਫ 16 ਮਾਮਲੇ ਦਰਜ ਕੀਤੇ, ਜਿਨ੍ਹਾਂ 'ਚੋਂ 5 ਬਿਨਾਂ ਮਾਸਕ ਦੇ ਘੁੰਮਣ ਵਾਲਿਆਂ ਖਿਲਾਫ ਹਨ। ਇਸ ਤੋਂ ਇਲਾਵਾ ਪੁਲਸ ਨੇ 19 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ, ਇਸ ਦੇ ਨਾਲ ਹੀ ਉਨ੍ਹਾਂ ਨੇ ਸ਼ਹਿਰ 'ਚ ਬੇਵਜ੍ਹਾ ਘੁੰਮਦੇ 398 ਵਾਹਨ ਚਾਲਕਾਂ ਦੇ ਪੁਲਸ ਨੇ ਚਲਾਨ ਕੱਟੇ ਜਦਕਿ ਵੱਡੀ ਗਿਣਤੀ ਵਿਚ ਵਾਹਨਾਂ ਨੂੰ ਪੁਲਸ ਨੇ ਜ਼ਬਤ ਕੀਤਾ ਹੈ।
ਭੁੱਲਰ ਨੇ ਕਿਹਾ ਕਿ ਅੱਜ ਤੱਕ ਕਰਫਿਊ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਕਮਿਸ਼ਨਰੇਟ ਪੁਲਸ ਨੇ 535 ਮਾਮਲੇ ਦਰਜ ਕੀਤੇ, 693 ਮੁਲਜ਼ਮਾਂ ਨੂੰ ਕ੍ਰਿਊ ਦੀ ਉਲੰਘਣਾ ਦੇ ਮਾਮਲੇ ਵਿਚ ਗ੍ਰਿਫਤਾਰ, 11725 ਵਾਹਨਾਂ ਦੇ ਚਲਾਨ ਕੱਟੇ ਹਨ। 1024 ਵੱਖ-ਵੱਖ ਥਾਣਿਆਂ 'ਚ ਜ਼ਬਤ ਕੀਤੇ ਹੋਏ ਖੜ੍ਹੇ ਹਨ। ਸੀ. ਪੀ. ਭੁੱਲਰ ਨੇ ਦੱਸਿਆ ਕਿ ਕੋਰੋਨਾ ਉਨ੍ਹਾਂ ਦੀ ਜੰਗ ਜਿੱਤਣ ਲਈ ਤੇ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਉਹ ਰੋਜ਼ਾਨਾ ਸ਼ਹਿਰ ਵਿਚ ਫਲੈਗ ਮਾਰਚ ਕੱਢ ਰਹੇ ਹਨ ਅਤੇ ਸ਼ਹਿਰ ਦਾ ਜਾਇਜ਼ਾ ਲੈ ਕੇ ਨਾਕਿਆਂ 'ਤੇ ਖੜ੍ਹੇ ਪੁਲਸ ਮੁਲਾਜ਼ਮਾਂ ਕੋਲੋਂ ਫੀਡ ਬੈਕ ਵੀ ਲੈ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਕੰਟੋਨਮੈਂਟ ਜ਼ੋਨਾਂ 'ਚ ਪੁਲਸ ਮੁਲਾਜ਼ਮਾਂ ਨੂੰ ਸਖਤੀ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।
ਸੰਗਰੂਰ: ਸ਼ੇਰਪੁਰ ਅਧੀਨ ਆਉਂਦੇ 6 ਪਿੰਡਾਂ 'ਚ 'ਕੋਰੋਨਾ' ਦੇ ਨਿਕਲੇ 16 ਕੇਸ
NEXT STORY