ਚੰਡੀਗੜ੍ਹ (ਜੱਸੋਵਾਲ) : ਸ਼ਹਿਰ 'ਚ ਸਾਈਕਲ ਟਰੈਕ 'ਤੇ ਸਕੂਟਰ, ਮੋਟਰਸਾਈਕਲ ਜਾਂ ਗੱਡੀਆਂ ਚਲਾਉਣਾ ਹੁਣ ਮਹਿੰਗਾ ਪਵੇਗਾ ਕਿਉਂਕਿ ਜੇਕਰ ਕੋਈ ਵਿਅਕਤੀ ਸਾਈਕਲ ਟਰੈਕ 'ਤੇ ਸਕੂਟਰ, ਮੋਟਰਸਾਈਕਲ, ਕਾਰ ਜਾਂ ਜੀਪ ਚਲਾਉਂਦਾ ਹੋਇਆ ਪਾਇਆ ਗਿਆ ਤਾਂ ਉਸ ਦੇ ਖਿਲਾਫ 'ਮੋਟਰ ਵਹੀਕਲ ਐਕਟ' ਕਾਰਵਾਈ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਚੰਡੀਗੜ੍ਹ ਟ੍ਰੈਫਿਕ ਪੁਲਸ ਵਲੋਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਨਿਰਦੇਸ਼ਾਂ ਮੁਤਾਬਕ ਇਹ ਨਵੀਂ ਮੁਹਿੰਮ ਚਲਾਈ ਗਈ ਹੈ, ਜਿਸ ਦਾ ਉਲੰਘਣ ਕਰਨ ਵਾਲਿਆਂ ਨੂੰ ਸਜ਼ਾ ਮਿਲੇਗੀ।
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਦਰਸ਼ਨੀ ਡਿਓਢੀ ਦੇ ਨਵੇਂ ਦਰਵਾਜ਼ੇ ਸਥਾਪਤ (ਵੀਡੀਓ)
NEXT STORY