ਜਲੰਧਰ (ਧਵਨ)— ਦੇਸ਼ 'ਚ 2018-19 'ਚ 5212 ਟਨ ਅਨਾਜ ਗੋਦਾਮਾਂ 'ਚ ਪਿਆ ਖਰਾਬ ਹੋਇਆ ਹੈ। ਕਾਂਗਰਸੀ ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ ਚੌਧਰੀ ਨੇ ਲੋਕ ਸਭਾ 'ਚ ਕੇਂਦਰੀ ਖੁਰਾਕ ਅਤੇ ਖਪਤਕਾਰ ਮਾਮਲਿਆਂ ਦੇ ਮੰਤਰੀ ਤੋਂ ਪੁੱਛਿਆ ਸੀ ਕਿ ਪਿਛਲੇ ਤਿੰਨ ਸਾਲਾਂ ਤੋਂ ਦੇਸ਼ 'ਚ ਭੁੱਖ ਦੇ ਕਾਰਨ ਕਿੰਨੇ ਲੋਕਾਂ ਦੀਆਂ ਮੌਤਾਂ ਹੋਈਆਂ, ਉਨ੍ਹਾਂ ਨੇ ਇਹ ਵੀ ਪੁੱਛਿਆ ਸੀ ਕਿ ਇਸ ਮਿਆਦ ਦੌਰਾਨ ਗੋਦਾਮਾਂ 'ਚ ਪਿਆ ਹੋਇਆ ਕਿੰਨਾ ਅਨਾਜ ਖਰਾਬ ਹੋ ਗਿਆ, ਉਸ ਦੀ ਜਾਣਕਾਰੀ ਵੀ ਵਿਸਤਾਰ ਨਾਲ ਦਿੱਤੀ ਜਾਵੇ। ਚੌਧਰੀ ਸੰਤੋਖ ਸਿੰਘ ਵੱਲੋਂ ਪੁੱਛੇ ਗਏ ਸਵਾਲ ਦਾ ਜਵਾਬ ਦਿੰਦੇ ਹੋਏ ਕੇਂਦਰੀ ਸੂਬਾ ਮੰਤਰੀ ਡੀ. ਆਰ. ਦਾਦਾ ਰਾਵ ਨੇ ਸੰਸਦ ਮੈਂਬਰ ਨੂੰ ਦੱਸਿਆ ਕਿ 2016-17 'ਚ ਦੇਸ਼ 'ਚ 8776 ਟਨ ਅਨਾਜ ਗੋਦਾਮਾਂ 'ਚ ਪਿਆ ਹੋਇਆ ਨਸ਼ਟ ਹੋ ਗਿਆ ਸੀ। 2017-18 'ਚ ਖਰਾਬ ਹੋਣ ਵਾਲੇ ਅਨਾਜ ਦੀ ਗਿਣਤੀ 2663 ਟਨ ਸੀ। 2018-19 'ਚ ਗੋਦਾਮਾਂ 'ਚ ਜੋ ਅਨਾਜ ਖਰਾਬ ਹੋਇਆ, ਉਹ 5213 ਟਨ ਸੀ। 2019-20 'ਚ 31 ਮਈ 2019 ਤੱਕ 33 ਟਨ ਅਨਾਜ ਖਰਾਬ ਹੋਇਆ ਹੈ।
ਕੇਂਦਰੀ ਮੰਤਰੀ ਨੇ ਦੱਸਿਆ ਕਿ ਸਭ ਤੋਂ ਜ਼ਿਆਦਾ ਅਨਾਜ ਬਿਹਾਰ ਸੂਬੇ 'ਚ 2018-19 'ਚ ਖਰਾਬ ਹੋਇਆ ਹੈ, ਜੋ ਕਿ 3568 ਟਨ ਸੀ। ਉਨ੍ਹਾਂ ਨੇ ਦੱਸਿਆ ਕਿ ਅਨਾਜ ਨੂੰ ਸੰਭਾਲਣ ਦੀ ਜ਼ਿੰਮੇਵਾਰੀ ਭਾਰਤੀ ਖੁਰਾਕ ਨਿਗਮ ਦੀ ਹੈ। ਉਨ੍ਹਾਂ ਨੇ ਕਿਹਾ ਕਿ ਦੇਸ਼ 'ਚ ਦੂਜੇ ਨੰਬਰ 'ਤੇ ਆਸਾਮ ਸੂਬਾ ਆਉਂਦਾ ਹੈ, ਜਿੱਥੇ 868 ਟਨ ਅਨਾਜ ਖਰਾਬ ਹੋਇਆ ਹੈ। ਪੰਜਾਬ ਬਾਰੇ ਉਨ੍ਹਾਂ ਨੇ ਕਿਹਾ ਕਿ 2018-19 'ਚ ਸੂਬੇ 'ਚ 318 ਟਨ ਅਨਾਜ ਖਰਾਬ ਹੋਇਆ। ਉੱਤਰ ਪ੍ਰਦੇਸ਼ 'ਚ ਖਰਾਬ ਹੋਣ ਵਾਲੇ ਅਨਾਜ ਦੀ ਗਿਣਤੀ 116 ਟਨ ਸੀ।
ਕੇਂਦਰੀ ਮੰਤਰੀ ਨੇ ਕਾਂਗਰਸੀ ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ ਨੂੰ ਦੱਸਿਆ ਕਿ 1 ਜੂਨ 2019 ਤੱਕ ਕੁਲ 741.41 ਲੱਖ ਮੀਟ੍ਰਿਕ ਟਨ ਅਨਾਜ ਦਾ ਸਟਾਕ ਪਿਆ ਹੋਇਆ ਸੀ, ਜਿਸ 'ਚ ਭਾਰਤੀ ਖੁਰਾਕ ਨਿਗਮ (ਐੈੱਫ. ਸੀ. ਆਈ.) ਕੇਂਦਰੀ ਵੇਅਰ ਹਾਊਸਿੰਗ ਕਾਰਪੋਰੇਸ਼ਨ ਅਤੇ ਸੂਬਾ ਸਰਕਾਰ ਦੀਆਂ ਏਜੰਸੀਆਂ ਕੋਲ 862.45 ਲੱਖ ਟਨ ਅਨਾਜ ਗੋਦਾਮਾਂ 'ਚ ਪਿਆ ਹੋਇਆ ਸੀ। ਇਸ 'ਚ 739.76 ਲੱਖ ਟਨ ਅਨਾਜ ਗੋਦਾਮਾਂ 'ਚ ਕਵਰ ਏਰੀਆ 'ਚ ਅਤੇ 122.69 ਲੱਖ ਟਨ ਅਨਾਜ ਤਿਰਪਾਲਾਂ ਨਾਲ ਕਵਰ ਕਰ ਕੇ ਰੱਖਿਆ ਗਿਆ ਸੀ। ਕੇਂਦਰੀ ਪੂਲ 'ਚ ਸਟੋਰੇਜ ਦੀ ਪੂਰੀ ਸਮਰੱਥਾ ਮੌਜੂਦ ਹੈ।
ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਸੂਬਿਆਂ 'ਚ ਸਟੋਰੇਜ ਦੀ ਸਮਰੱਥਾ ਨੂੰ ਵਧਾਉਣ ਲਈ ਪ੍ਰਾਈਵੇਟ ਇੰਟਰਪ੍ਰਿਨਿਓਰ ਗਾਰੰਟੀ ਸਕੀਮ ਸ਼ੁਰੂ ਕੀਤੀ ਹੋਈ ਹੈ, ਜਿਸ ਦੇ ਤਹਿਤ ਕੇਂਦਰੀ ਵੇਅਰ ਹਾਊਸਿੰਗ ਕਾਰਪੋਰੇਸ਼ਨ ਅਤੇ ਸੂਬਾ ਸਰਕਾਰ ਦੀਆਂ ਏਜੰਸੀਆਂ ਪ੍ਰਾਈਵੇਟ ਉਦਮੀਆਂ ਨੂੰ ਅਨਾਜ ਸਟੋਰੇਜ ਲਈ ਅੱਗੇ ਆਉਣ ਲਈ ਉਤਸ਼ਾਹਤ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਐੈੱਫ. ਸੀ. ਆਈ. ਨੂੰ ਫੰਡ ਰਿਲੀਜ਼ ਕੀਤੇ ਜਾਂਦੇ ਹਨ ਅਤੇ ਨਾਲ ਹੀ ਸੂਬਾ ਸਰਕਾਰਾਂ ਨੂੰ ਵੀ ਗੋਦਾਮ ਬਣਾਉਣ ਲਈ ਫੰਡ ਦਿੱਤੇ ਜਾ ਰਹੇ ਹਨ। 1 ਅਪ੍ਰੈਲ 2017 ਤੋਂ 31 ਮਈ 2019 ਤਕ ਐੈੱਫ. ਸੀ. ਆਈ. ਅਤੇ ਸੂਬਾ ਸਰਕਾਰਾਂ ਨੇ ਮਿਲ ਕੇ 49375 ਮੀਟ੍ਰਿਕ ਟਨ ਨਵੇਂ ਗੋਦਾਮਾਂ ਦੀ ਸਮਰੱਥਾ ਦਾ ਵਿਸਤਾਰ ਕੀਤਾ।
ਕਾਂਗਰਸੀ ਮੰਤਰੀ ਨੇ ਕਾਂਗਰਸੀ ਸੰਸਦ ਮੈਂਬਰ ਨੂੰ ਦੱਸਿਆ ਕਿ ਜ਼ਿਲਾ, ਖੇਤਰੀ ਤੇ ਜ਼ੋਨਲ ਪੱਧਰ 'ਤੇ ਡੈਮੇਜ ਮਾਨੀਟਰਿੰਗ ਸੈੱਲ ਬਣਾਏ ਗਏ ਹਨ, ਜੋ ਕਿ ਖਰਾਬ ਹੋਣ ਵਾਲੇ ਅਨਾਜ ਦੇ ਸਟਾਕ 'ਤੇ ਲਗਾਤਾਰ ਨਜ਼ਰ ਰੱਖਦੇ ਹਨ। ਗੋਦਾਮਾਂ ਦੀਆਂ ਛੱਤਾਂ 'ਚ ਹੋਣ ਵਾਲੀ ਲੀਕੇਜ ਦਾ ਲਗਾਤਾਰ ਪਤਾ ਲਗਾ ਕੇ ਉਨ੍ਹਾਂ ਦੀ ਰਿਪੇਅਰ ਕੀਤੀ ਜਾ ਰਹੀ ਹੈ। ਗੋਦਾਮਾਂ ਦੇ ਨੇੜੇ ਸੀਵਰੇਜ ਦੀ ਲਗਾਤਾਰ ਸਫਾਈ ਕੀਤੀ ਜਾ ਰਹੀ ਹੈ ਤਾਂ ਕਿ ਪਾਣੀ ਨੇੜੇ-ਤੇੜੇ ਜਮ੍ਹਾ ਨਾ ਹੋ ਸਕੇ।
ਪਵਿੱਤਰ ਕੈਲਾਸ਼ ਮਾਨਸਰੋਵਰ ਨੂੰ ਕੀ ਯੂਨੈਸਕੋ ਨੇ ਆਪਣੀ ਸੂਚੀ 'ਚ ਸ਼ਾਮਲ ਕੀਤਾ?
ਕਾਂਗਰਸੀ ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ ਨੇ ਕੇਂਦਰੀ ਸੰਸਕ੍ਰਿਤ ਮਾਮਲਿਆਂ ਦੇ ਮੰਤਰੀ ਤੋਂ ਲੋਕ ਸਭਾ 'ਚ ਪੁੱਛਿਆ ਕਿ ਕੀ ਯੂਨੈਸਕੋ ਨੇ ਭਾਰਤੀ ਖੇਤਰ 'ਚ ਆਉਂਦੇ ਪਵਿੱਤਰ ਕੈਲਾਸ਼ ਮਾਨਸਰੋਵਰ ਨੂੰ ਵਰਲਡ ਹੈਰੀਟੇਜ ਸਥਾਨਾਂ ਦੀ ਸੂਚੀ 'ਚ ਸ਼ਾਮਲ ਕੀਤਾ ਹੈ? ਇਸ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਅਪ੍ਰੈਲ 2019 'ਚ ਭਾਰਤ 'ਚ ਪੈਦੇ ਵਰਲਡ ਹੈਰੀਟੇਜ ਸਥਾਨਾਂ 'ਚ ਭਾਰਤੀ ਖੇਤਰ 'ਚ ਆਉਂਦੇ ਕੈਲਾਸ਼ ਮਾਨਸਰੋਵਰ ਨੂੰ ਸੂਚੀ 'ਚ ਸ਼ਾਮਲ ਕੀਤਾ ਗਿਆ ਸੀ। ਇਹ ਸਥਾਨ ਯੂਨੈਸਕੋ ਦੇ ਵਿਚਾਰ ਅਧੀਨ ਹੈ। ਉਨ੍ਹਾਂ ਨੇ ਕਿਹਾ ਕਿ ਇਕ ਵਾਰ ਨਾਮਾਂਕਣ ਦਾ ਕੰਮ ਪੂਰਾ ਹੋਣ ਦੇ ਬਾਅਦ ਇਸ ਨੂੰ ਵਰਲਡ ਹੈਰੀਟੇਜ ਸੈਂਟਰ ਨੂੰ ਭੇਜ ਦਿੱਤਾ ਜਾਵੇਗਾ।
ਜਸਵੰਤ ਕੰਵਲ ਦੀ ਸਿਹਤ ਖਰਾਬ, ਮੁੱਖ ਮੰਤਰੀ ਵਲੋਂ 5 ਲੱਖ ਦੀ ਮਦਦ ਦਾ ਐਲਾਨ
NEXT STORY