ਜਲੰਧਰ, (ਕਮਲੇਸ਼)- ਕੋਰਟ ਵਿਚ ਤਰੀਕ ਭੁਗਤਣ ਆਏ ਨੂਰਮਹਿਲ ਦੇ 2 ਧੜੇ ਕੋਰਟ ਕੰਪਲੈਕਸ ਵਿਚ ਆਪਸ ਵਿਚ ਹੱਥੋਪਾਈ ਹੋ ਗਏ। ਪੁਲਸ ਨੇ ਮੌਕੇ ’ਤੇ ਪਹੁੰਚ ਕੇ ਦੋਵਾਂ ਧੜਿਆਂ ਦੇ 6 ਵਿਅਕਤੀਆਂ ਨੂੰ ਕਾਬੂ ਕਰ ਲਿਆ।
ਥਾਣਾ ਇੰਚਾਰਜ ਬਲਬੀਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਏ. ਐੈੱਸ. ਆਈ. ਰਘੁਬੀਰ ਸਿੰਘ ਨੂੰ ਸੂਚਨਾ ਮਿਲੀ ਸੀ ਕਿ ਕੋਰਟ ਕੰਪਲੈਕਸ ਵਿਚ 2 ਧੜਿਆਂ ਵਿਚ ਬਹਿਸ ਹੋ ਗਈ ਤੇ ਉਹ ਇਕ-ਦੂਜੇ ਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਦੇ ਰਹੇ ਸਨ ਤੇ ਉਨ੍ਹਾਂ ਦੇ ਭਿੜਣ ਕਾਰਨ ਕੋਰਟ ਦਾ ਮਾਹੌਲ ਖਰਾਬ ਹੋ ਸਕਦਾ ਹੈ।
ਸੂਚਨਾ ਮਿਲਦਿਆਂ ਹੀ ਏ. ਐੈੱਸ. ਆਈ. ਰਘੁਬੀਰ ਸਿੰਘ ਪੁਲਸ ਪਾਰਟੀ ਨਾਲ ਮੌਕੇ ’ਤੇ ਪੁੱਜੇ। ਮੌਕੇ ’ਤੇ ਪਹੁੰਚਣ ’ਤੇ ਉਨ੍ਹਾਂ ਵੇਖਿਆ ਕਿ ਦੋਵੇਂ ਗਰੁੱਪ ਆਪਸ ਵਿਚ ਹੱਥੋਪਾਈ ਹੋ ਰਹੇ ਸਨ। ਏ. ਐੈੱਸ. ਆਈ. ਨੇ ਸੀ. ਆਈ. ਏ. ਸਟਾਫ ਦੀ ਸਹਾਇਤਾ ਨਾਲ ਦੋਵਾਂ ਗਰੁੱਪਾਂ ਦੇ ਵਿਅਕਤੀਆਂ ਨੂੰ ਕਾਬੂ ਕਰ ਲਿਆ। ਫੜੇ ਗਏ ਮੁਲਜ਼ਮਾਂ ਦੀ ਪਛਾਣ ਹਰਵਿੰਦਰ ਸਿੰਘ ਪੁੱਤਰ ਬੋਧ ਰਾਜ ਵਾਸੀ ਨੂਰਮਹਿਲ , ਜਨਕ ਰਾਜ ਪੁੱਤਰ ਮੱਖਣ ਸਿੰਘ ਵਾਸੀ ਨੂਰਮਹਿਲ, ਸੰਦੀਪ ਕੁਮਾਰ ਪੁੱਤਰ ਰਾਜ ਕੁਮਾਰ ਵਾਸੀ ਨੂਰਮਹਿਲ, ਵਿਸ਼ਾਲ ਪੁੱਤਰ ਤੀਰਥ ਰਾਮ ਵਾਸੀ ਨੂਰਮਹਿਲ, ਹਰਵਿੰਦਰ ਪੁੱਤਰ ਗੁਰਦੀਪ ਵਾਸੀ ਨੂਰਮਹਿਲ, ਸੁਖਜਿੰਦਰ ਸਿੰਘ ਪੁੱਤਰ ਰੋਸ਼ਨ ਲਾਲ ਵਾਸੀ ਨੂਰਮਹਿਲ ਦੇ ਤੌਰ ’ਤੇ ਹੋਈ ਹੈ। ਬਾਰਾਦਰੀ ਪੁਲਸ ਨੇ ਨੌਜਵਾਨਾਂ ਦੇ ਖਿਲਾਫ ਆਈ. ਪੀ. ਸੀ. ਦੀ ਧਾਰਾ 160 ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ।
8 ਲੱਖ ਦੀ ਨਕਦੀ ਤੇ ਨਸ਼ੇ ਵਾਲੇ ਪਦਾਰਥਾਂ ਸਣੇ 2 ਸਮੱਗਲਰ ਗ੍ਰਿਫਤਾਰ
NEXT STORY